ICC CWC 2019: ਜੋ ਰੂਟ ਨੇ ਪਾਕਿਸਤਾਨ ਖ਼ਿਲਾਫ਼ 14 ਦੌੜਾਂ ਨਾਲ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਦੀ ਟੀਮ ਨੂੰ ਸੰਜਮ ਰੱਖਣ ਅਤੇ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ। ਜੋ ਰੂਟ ਅਤੇ ਜੋਸ ਬਟਲਰ ਦੇ ਸੈਂਕੜਿਆਂ ਦੇ ਬਾਵਜੂਦ ਇੰਗਲੈਂਡ ਨੂੰ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੈਚ ਦੇ ਆਪਣੇ ਦੂਜੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਪਾਕਿਸਤਾਨ ਨੇ ਇਕ ਰੋਜ਼ਾ ਕ੍ਰਿਕਟ ਵਿੱਚ ਲਗਾਤਾਰ 11 ਹਾਰਾਂ ਦੀ ਲੜੀ ਨੂੰ ਤੋੜ ਕੇ ਇਹ ਜਿੱਤ ਦਰਜ ਕੀਤੀ। ਰੂਟ ਨੇ ਕਿਹਾ ਕਿ ਉਸ ਦੀ ਟੀਮ ਸ਼ਨੀਵਾਰ ਨੂੰ ਕਾਰਡਿਫ ਵਿੱਚ ਬੰਗਲਾਦੇਸ਼ ਵਿਰੁੱਧ ਮੈਚ ਨਾਲ ਸ਼ਾਨਾਦਾਰ ਵਾਪਸੀ ਕਰੇਗੀ।
ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਇੱਕ ਇਕਾਈ ਦੇ ਰੂੁਪ ਵਿੱਚ ਅਸੀਂ ਘਬਰਾਉਣਾ ਨਹੀਂ ਹੈ। ਸਾਨੂੰ ਪਤਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਪਰ ਦੂਜੀਆਂ ਟੀਮਾਂ ਵੀ ਚੰਗਾ ਖੇਡਣ ਆਈਆਂ ਹਨ। ਅਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਕਾਰਡਿਫ ਵਿੱਚ ਵਾਪਸੀ ਕਰਾਂਗੇ।
ਇਸ ਫਾਰਮੈਟ ਦੀ ਇਹੀ ਖ਼ੂਬਸੁਰਤੀ ਹੈ ਕਿ ਚੋਟੀ ਦੀਆਂ ਚਾਰ ਟੀਮਾਂ ਸੈਮੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਸਾਨੂੰ ਇਸ ਲਈ ਬਾਕੀ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇੱਕੋ ਗ਼ਲਤੀ ਨੂੰ ਵਾਰ-ਵਾਰ ਦੁਹਰਾਇਆ ਨਾ ਜਾਵੇ। ਉਮੀਦ ਹੈ ਕਿ ਇਹ ਬੰਗਲਾਦੇਸ਼ ਵਿਰੁੱਧ ਅਸੀਂ ਚੰਗਾ ਖੇਡੇਗਾ।