ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ..ਨੇ ਅੱਜ ICC ਪਲੇਅਰ ਆਫ ਦਿ ਮੰਥ ਐਵਾਰਡਜ਼ ਦੇ ਉਦਘਾਟਨ ਲਈ ਨੌਮੀਨੇਸ਼ਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਪੂਰੇ ਮਹੀਨੇ ਕੌਮਾਂਤਰੀ ਕ੍ਰਿਕਟ ਦੇ ਸਾਰੇ ਮੈਚਾਂ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਪੁਰਸ਼ ਤੇ ਮਹਿਲਾ ਕ੍ਰਿਕਟਰਾਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਸਨਮਾਨ ਕਰਨਾ ਹੈ। ਜਨਵਰੀ ਦੇ ਮਹੀਨੇ ਦੌਰਾਨ ਪ੍ਰਸੰਸ਼ਕਾਂ ਨੂੰ ਕੁਝ ਸਨਸਨੀਖੇਜ ਕ੍ਰਿਕਟ ਦੇਖਣ ਨੂੰ ਮਿਲੀ ਹੈ। ਅਜਿਹੇ ’ਚ ਫੈਨਜ਼ ICC ਪਲੇਅਰ ਆਫ ਦਿ ਮੰਥ ਲਈ www.icc-cricket.com ’ਤੇ ਵੋਟ ਕਰ ਸਕਦੇ ਹਨ।
ICC Men’s Player of the Month January Nominees ਗੱਲ ਕਰੀਏ ਤਾਂ ਇਸ ਵਾਰ ਇਕ ਭਾਰਤੀ, ਇਕ ਇਗਲਿੰਸ਼ ਤੇ ਇਕ ਆਯਰਿਸ਼ ਪਲੇਅਰ ਨੂੰ ਚੁਣਿਆ ਗਿਆ ਹੈ। ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਨੂੰ ਆਸਟੇ੍ਰਲੀਆ ਖ਼ਿਲਾਫ਼ ਸਿਡਨੀ ’ਚ 97 ਦੌੜਾਂ ਦੀ ਪਾਰੀ ਤੇ ਬਿ੍ਰਸਬੇਨ ’ਚ ਨਾਬਾਦ 89 ਰਨ ਦੀ ਪਾਰੀ ਦੇ ਦਮ ’ਤੇ ਨਾਮੀਨੇਟ ਕੀਤਾ ਗਿਆ ਹੈ। ਇਸ ’ਚ ਦੂਜੇ ਨੰਬਰ ’ਤੇ ਇੰਗਲੈਂਡ ਦੇ ਕਪਤਾਨ ਜੋ ਰੂਟ ਹਨ, ਜਿਨ੍ਹਾਂ ਨੇ ਸ੍ਰੀਲੰਕਾ ਖ਼ਿਲਾਫ਼ 228 ਤੇ 186 ਰਨ ਦੀ ਪਾਰੀ ਖੇਡੀ। ਤੀਜਾ ਨਾਂ ਨਾਮੀਨੇਸ਼ਨ ਦੀ ਲਿਸਟ ’ਚ ਆਇਰਲੈਂਡ ਦੇ ਪਾਲ ਸਿਟ੍ਰਲਿੰਗ ਦਾ ਹੈ ਜਿਨ੍ਹਾਂ ਨੇ ਯੂਏਈ ਤੇ ਅਫਗਾਨਿਸਤਾਨ ਖਿਲਾਫ਼ ਤਿੰਨ ਸੈਂਕੜੇ ਲਾਏ।
ਨਾਮੀਨੇਸ਼ਨ ਦੀ ਲਿਸਟ ਕੋਆਈਸੀਸੀ ਪੁਰਸਕਾਰ ਨਾਮਜ਼ਦ ਕਮੇਟੀ ਨੇ ਤਿਆਰ ਕੀਤਾ ਹੈ। ਇਸ ਤੋਂ ਬਾਅਦ ਆਈਸੀਸੀ ਦੀ ਸੁਤੰਤਰ ਆਈਸੀਸੀ ਵੋਟਿੰਗ ਅਕੈਡਮੀ ਤੇ ਦੁਨੀਆਭਰ ਦੇ ਪ੍ਰਸ਼ੰਸਕਾਂ ਦੁਆਰਾ ਵੋਟ ਕੀਤੇ ਜਾਣਗੇ ਤੇ ਫਿਰ ਜੇਤੂਆਂ ਦੇ ਐਲਾਨ ICC ਦੇ ਡਿਜੀਟਲ ਚੈਨਲਾਂ ‘ਤੇ ਸੋਮਵਾਰ 8 ਫਰਵਰੀ ਹੋਵੇਗੀ। ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਐਵਾਰਡਜ਼ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।