PreetNama
ਖੇਡ-ਜਗਤ/Sports News

ICC Women ODI Ranking: ਮਿਤਾਲੀ ਰਾਜ ਬਣੀ ਦੁਨੀਆ ਦੀ ਨੰਬਰ ਇਕ ਮਹਿਲਾ ਬੱਲੇਬਾਜ਼, ਮਾਰੀ ਜ਼ਬਰਦਸਤ ਛਾਲ

ਮਿਤਾਲੀ ਰਾਜ ਦੀ ਅਗਵਾਈ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਤੇ ਇੰਗਲੈਂਡ ਕ੍ਰਿਕਟ ਟੀਮ ’ਚ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਭਾਰਤ ਨੂੰ ਬੇਸ਼ੱਕ 2-1 ਤੋਂ ਹਾਰ ਮਿਲੀ, ਪਰ ਇਸ ਪੂਰੇ ਸੀਜ਼ਨ ਦੌਰਾਨ ਟੀਮ ਦੀ ਕਪਤਾਨ ਮਿਤਾਲੀ ਰਾਜ ਦਾ ਬੱਲਾ ਜੰਮ ਕੇ ਬੋਲਿਆ। ਉਨ੍ਹਾਂ ਨੇ ਇੰਗਲੈਂਡ ਦੀ ਟੀਮ ਖ਼ਿਲਾਫ਼ ਤਿੰਨੋਂ ਵਨਡੇ ਮੁਕਾਬਲਿਆਂ ’ਚ ਅਰਧ-ਸੈਂਕੜੇ ਦੀ ਪਾਰੀ ਖੇਡੀ ਅਤੇ ਇਸਦਾ ਫਾਇਦਾ ਉਨ੍ਹਾਂ ਨੂੰ ਆਈਸੀਸੀ ਦੀ ਤਾਜ਼ਾ ਮਹਿਲਾ ਵਨਡੇ ਰੈਂਕਿੰਗ ’ਚ ਮਿਲਿਆ।ਆਈਸੀਸੀ ਦੁਆਰਾ ਜਾਰੀ ਕੀਤੀ ਗਈ ਇਸ ਰੈਂਕਿੰਗ ’ਚ ਮਿਤਾਲੀ ਰਾਜ ਦੁਨੀਆ ਦੀ ਨੰਬਰ ਇਕ ਮਹਿਲਾ ਵਨਡੇ ਬੱਲੇਬਾਜ਼ ਬਣ ਗਈ ਹੈ।ਮਿਤਾਲੀ ਰਾਜ ਨੇ ਆਪਣੇ 22 ਸਾਲ ਦੇ ਲੰਬੇ ਕ੍ਰਿਕਟ ਕਰੀਅਰ ਦੌਰਾਨ 8ਵੀਂ ਵਾਰ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪਹਿਲਾਂ ਸਥਾਨ ਹਾਸਿਲ ਕੀਤਾ।

ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਮਿਤਾਲੀ ਨੇ 103 ਦੀ ਔਸਤ ਤੋਂ 206 ਰਨ ਬਣਾਏ ਸੀ ਅਤੇ ਉਹ ਇਸ ਵਨਡੇ ਸੀਰੀਜ਼ ’ਚ ਸਭ ਤੋਂ ਵੱਧ ਰਨ ਬਣਾਉਣ ਵਾਲੀ ਬੱਲੇਬਾਜ਼ ਵੀ ਰਹੀ। ਮਿਤਾਲੀ ਦੀ ਸ਼ਾਨਦਾਰ ਪਾਰੀ ਦੇ ਦਮ ’ਤੇ ਭਾਰਤ ਨੂੰ ਤੀਸਰੇ ਵਨਡੇ ’ਚ ਸ਼ਾਨਦਾਰ ਜਿੱਤ ਮਿਲੀ ਸੀ। ਉਸਦੇ ਇਸ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਚਾਰ ਸਥਾਨਾਂ ਦਾ ਫਾਇਦਾ ਹੋਇਆ ਅਤੇ ਉਹ ਟਾਪ ’ਤੇ ਪਹੁੰਚ ਗਈ। ਇਸ ਵਾਰ ਟਾਪ ਟੈੱਨ ਬੱਲੇਬਾਜ਼ਾਂ ’ਚ ਮਿਤਾਲੀ ਤੋਂ ਇਲਾਵਾ ਸਿਰਫ਼ ਸਮਿ੍ਰਤੀ ਮੰਧਾਨਾ ਹੀ ਹੈ। ਸਮਿ੍ਰਤੀ ਮੰਧਾਨਾ ਨੂੰ ਇਸ ਵਾਰ ਦੀ ਰੈਂਕਿੰਗ ’ਚ ਇਕ ਸਥਾਨ ਦਾ ਨੁਕਸਾਨ ਹੋਇਆ ਅਤੇ ਉਹ ਸੱਤਵੇਂ ਨੰਬਰ ’ਤੇ ਆ ਗਈ ਹੈ। ਮਿਤਾਲੀ ਤੋਂ ਇਲਾਵਾ ਸ਼ੇਫਾਲੀ ਵਰਮਾ 49 ਸਥਾਨਾਂ ਦੀ ਛਾਲ ਦੇ ਨਾਲ 71ਵੇਂ ਸਥਾਨ ’ਤੇ ਪਹੁੰਚ ਗਈ ਹੈ।

ਗੇਂਦਬਾਜ਼ਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਟਾਪ ਟੈੱਨ ’ਚ ਦੋ ਭਾਰਤੀ ਗੇਂਦਬਾਜ਼ ਹਨ, ਜਿਸ ’ਚ ਝੂਲਨ ਗੋਸਵਾਮੀ 5ਵੇਂ ਸਥਾਨ ’ਤੇ ਹੈ ਤਾਂ ਉਥੇ ਹੀ ਪੂਨਮ ਯਾਦਵ ਨੌਵੇਂ ਨੰਬਰ ’ਤੇ ਹੈ। ਆਸਟ੍ਰੇਲੀਆ ਦੀ ਜੇਸ ਜੋਨਾਸਨ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ। ਇਸਤੋਂ ਇਲਾਵਾ ਭਾਰਤੀ ਆਲਰਾਊਂਡਰ ਦਿਪਤੀ ਸ਼ਰਮਾ ਪੰਜਵੇਂ ਸਥਾਨ ’ਤੇ ਹੈ ਤਾਂ ਉਥੇ ਹੀ ਗੇਂਦਬਾਜ਼ਾਂ ਦੀ ਲਿਸਟ ’ਚ ਆਲਰਾਊਂਡਰ ਦੀਪਤੀ ਸ਼ਰਮਾ ਇਕ ਸਥਾਨ ਦੇ ਸੁਧਾਰ ਨਾਲ 12ਵੇਂ ਨੰਬਰ ’ਤੇ ਪਹੁੰਚ ਗਈ ਹੈ।

Related posts

ਗਾਂਗੁਲੀ ਦੇ BCCI ਪ੍ਰਧਾਨ ਬਣਨ ‘ਤੇ ਖ਼ੁਸ਼ ਹੋਏ ਕੇਆਰਕੇ, ਕਿਹਾ- ਹੁਣ ਵਿਰਾਟ ਕੋਹਲੀ ਨੂੰ ਹਟਾਓ

On Punjab

ਕੋਲਕਾਤਾ ਤੋਂ ਸਿੱਧਾ ਘਰ ਜਾਵੇਗੀ ਦੱਖਣੀ ਅਫ਼ਰੀਕੀ ਟੀਮ, ਵਨਡੇ ਸੀਰੀਜ਼ ਹੋ ਚੁੱਕੀ ਹੈ ਰੱਦ

On Punjab

BCCI ਦੂਜੇ ਦੇਸ਼ਾਂ ਨੂੰ ਆਰਥਿਕ ਨੁਕਸਾਨ ਤੋਂ ਬਾਹਰ ਕੱਢਣ ਦੀ ਕਰੇਗਾ ਕੋਸ਼ਿਸ਼, ਬਣਾਈ ਜਾ ਰਹੀ ਹੈ ਵਿਸ਼ੇਸ਼ ਯੋਜਨਾ

On Punjab