27.82 F
New York, US
January 24, 2025
PreetNama
ਖਬਰਾਂ/News

ਜੇ ਅੱਜ ਸ਼ਾਮ ਤੱਕ ਮੇਰੇ ਅਤੇ ਮੇਰੇ ਸਾਥੀਆਂ ‘ਤੇ ਕੀਤਾ ਪਰਚਾ ਰੱਦ ਨਹੀਂ ਹੁੰਦਾ ਤਾਂ ਕੱਲ ਅਜਨਾਲਾ ‘ਚ ਗ੍ਰਿਫ਼ਤਾਰੀ ਦੇਆਂਗੇ : ਅੰਮ੍ਰਿਤਪਾਲ ਸਿੰਘ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਆਪਣੇ ਪਿੰਡ ਜੱਲੂਪੁਰ ਖੇੜਾ ‘ਚ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਹੈ। ਨੌਜਵਾਨ ਵਰਿੰਦਰ ਸਿੰਘ ਦੀ ਕੁੱਟਮਾਰ ਅਤੇ ਅਗਵਾ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇ ਸ਼ਾਮ ਤੱਕ ਸਾਡੇ ‘ਤੇ ਕੀਤਾ ਗਿਆ ਪਰਚਾ ਰੱਦ ਨਾ ਹੋਇਆ ਤਾਂ ਕੱਲ ਅਜਨਾਲਾ ਵਿਚ ਪਹੁੰਚ ਕੇ ਮੈਂ ਗ੍ਰਿਫ਼ਤਾਰੀ ਦੇਵਾਂਗਾ। ਅਜਨਾਲਾ ਪੁਲਿਸ ਥਾਣੇ ‘ਚ ਵੱਡੀ ਗਿਣਤੀ ਸਿੱਖਾਂ ਦਾ ਇਕਠ ਕਰਨ ਦਾ ਐਲਾਨ ਵੀ ਕੀਤਾ ਹੈ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਦਾ ਬਿਆਨ ਆਇਆ ਕਿ ਖਾਲਿਸਤਾਨੀ ਲਹਿਰ ਨੂੰ ਕੁਚਲ ਦਿਆਂਗੇ। ਮੈਂ ਸਵਾਲ ਕਰਦਾ ਹਾਂ ਕਿ ਹਿੰਦੁ ਰਾਸ਼ਟਰ ਬਾਰੇ ਜੋ ਬਿਆਨ ਦਿੰਦੇ ਹਨ ,ਉਨ੍ਹਾਂ ਬਾਰੇ ਅਮਿਤ ਸ਼ਾਹ ਜੀ ਕਿਉ ਨਹੀ ਅਜਿਹਾ ਬਿਆਨ ਦਿੰਦੇ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਹਿੰਦੂ ਰਾਸ਼ਟਰ ਦੇ ਖਿਲਾਫ਼ ਨਹੀਂ ਹਾਂ। ਇਥੇ ਇਨਇਕੁਲੈਟੀ ਕਿਉ ਹੈ? ਸਿਖਾਂ ਦੇ ਖਾਲਿਸਤਾਨ ਖਿਲਾਫ ਇਕ ਗ੍ਹਹਿ ਮੰਤਰੀ ਦਾ ਇਹ ਬਿਆਨ ਕੀ ਇਹ ਜਾਈਜ ਹੈ ? ਉਹ ਦੇਸ਼ ਦੇ ਗ੍ਰਹਿ ਮੰਤਰੀ ਹਨ। ਗ੍ਰਹਿ ਮੰਤਰੀ ਕਿਸੇ ਇਕ ਪੁਲੀਟੀਕਲ ਪਾਰਟੀ ਦਾ ਬਣ ਕੇ ਨਹੀਂ ਵਿਚਰ ਸਕਦਾ ।ਮੈਂ ਇਹ ਗੱਲ ਕਹੀ ਸੀ ਕਿ ਇਸ ਤਰੀਕੇ ਦੀ ਪਰੈਕਟਿਸ ਇੰਦਰਾ ਗਾਂਧੀ ਨੇ ਕੀਤੀ ਸੀ , ਇਂਦਰਾ ਗਾਂਧੀ ਨੇ ਐਮਰਜੈਂਸੀ ਲਾਈ , ਇਕਲੇ ਸਿੱਖਾਂ ਨੂੰ ਨਹੀਂ ਦਬੋਚਿਆ ,ਹੋਰ ਲੋਕਾਂ ਨੂੰ ਵੀ ਇੰਦਰਾ ਗਾਂਧੀ ਨੇ ਦੱਬਣ ਦੀ ਕੋਸ਼ਿਸ਼ ਕੀਤੀ। ਉਸਦਾ ਨਤੀਜਾ ਇਹ ਨਿਕਲਿਆ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ,,,, 10 ਸਾਲ ਪੰਜਾਬ ‘ਚ ਮਿਲਟਰੀ ਦਾ ਸਮਾਂ ਰਿਹਾ । ਉਸ ਸਮੇ ‘ਚ ਜੋ ਵਾਪਰਿਆ ਆਪਾ ਨੂੰ ਸਾਰਿਆ ਨੂੰ ਪਤਾ ਹੈ। ਹੁਣ ਇਹ ਗਲਤੀਆਂ ਜੇ ਸਰਕਾਰ ਨੇ ਦੋਬਾਰਾ ਕਰਨੀਆਂ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਨੇ ਮੇਰੇ ਇਸ ਬਿਆਨ ਨੂੰ ਕਿਵੇ ਸਮਝਣਾ ਹੈ। ਜੇ ਸਿੱਖਾਂ ਨੂੰ ਆਜ਼ਾਦੀ ਨਹੀਂ ਤੇ ਬਾਕੀਆਂ ਨੂੰ ਹੈਗੀ ਹੈ ਤਾਂ ਫਿਰ ਅਸੀ ਆਪਣੇ ਆਪ ਨੂੰ ਗੁਲਾਮ ਕਹਿੰਦੇ ਹਾਂ ਤੇ ਇਸ ‘ਤੇ ਇਤਰਾਜ ਕਿਉ ਹੈ।

Related posts

ਦੂਰਸੰਚਾਰ ਕੰਪਨੀਆਂ ਨੇ 11,300 ਕਰੋੜ ਦਾ ਸਪੈਕਟ੍ਰਮ ਖਰੀਦਿਆ

On Punjab

Opposition Meet: ਸ਼ਿਮਲਾ ਦੀ ਬਜਾਏ ਹੁਣ ਬੈਂਗਲੁਰੂ ‘ਚ ਹੋਵੇਗੀ ਵਿਰੋਧੀ ਪਾਰਟੀਆਂ ਦੀ ਮੀਟਿੰਗ, 13 ਤੇ 14 ਜੁਲਾਈ ਨੂੰ ਹੋਣਗੀਆਂ ਵਿਚਾਰਾਂ

On Punjab

ਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਹੋਈ ਮੀਟਿੰਗ

Pritpal Kaur