ਆਈਜੀਆਈ ਏਅਰਪੋਰਟ ‘ਤੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ ਦੋ ਏਜੰਟਾਂ ਨੂੰ ਧੋਖੇ ਨਾਲ ਭਾਰਤ ਰਾਹੀਂ ਸ੍ਰੀਲੰਕਾ ਦੇ ਹੋਰ ਨਾਗਰਿਕਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਆਈਜੀਆਈ ਏਅਰਪੋਰਟ ‘ਤੇ ਵਿਦੇਸ਼ ਤੋਂ ਸੋਨੇ ਦੀ ਖੇਪ ਫੜੀ ਗਈ ਸੀ।
ਹਾਲ ਹੀ ਵਿੱਚ ਫੜਿਆ ਗਿਆ ਸੀ ਕਰੋੜਾਂ ਦਾ ਸੋਨਾ
ਬੁੱਧਵਾਰ 21 ਜੂਨ ਨੂੰ ਦਿੱਲੀ ਦੇ IGI ਹਵਾਈ ਅੱਡੇ ‘ਤੇ CISF ਨੇ ਇੱਕ ਸ਼ੱਕੀ ਯਾਤਰੀ ਨੂੰ ਫੜਿਆ ਸੀ। ਸ਼ੱਕੀ ਯਾਤਰੀ ਕੋਲੋਂ ਕਰੀਬ 1597 ਗ੍ਰਾਮ ਸੋਨੇ ਦੀ ਪੇਸਟ ਬਰਾਮਦ ਹੋਈ। ਮੁਲਜ਼ਮ ਸ਼ੱਕੀ ਯਾਤਰੀ ਦੁਬਈ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਪਹੁੰਚਿਆ ਸੀ। ਜਾਣਕਾਰੀ ਦੇ ਅਨੁਸਾਰ, 21 ਜੂਨ ਨੂੰ ਸਵੇਰੇ 06.30 ਵਜੇ ਯਾਤਰੀ ਨੂੰ ਸੀਆਈਐਸਐਫ ਦੇ ਨਿਗਰਾਨੀ ਅਤੇ ਖੁਫੀਆ ਕਰਮਚਾਰੀਆਂ ਨੇ MLCP (ਮਲਟੀ-ਲੈਵਲ ਕਾਰ ਪਾਰਕਿੰਗ) ਖੇਤਰ ਵਿੱਚ ਸੋਨੇ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਪੱਕੇ ਸ਼ੱਕ ਵਿੱਚ ਰੋਕਿਆ ਸੀ।