14.72 F
New York, US
December 23, 2024
PreetNama
ਸਿਹਤ/Health

Immunity Boosting Foods In Winters : ਸਰਦੀਆਂ ’ਚ ਇਮਿਊਨਿਟੀ ਵਧਾਉਣ ਲਈ ਇਨ੍ਹਾਂ 5 ਚੀਜ਼ਾਂ ਦਾ ਕਰੋ ਸੇਵਨ

ਸਰਦੀਆਂ ’ਚ ਸਭ ਤੋਂ ਵੱਡੀ ਚੁਣੌਤੀ ਹੈ ਖ਼ੁਦ ਨੂੰ ਸਰਦੀਆਂ ਤੋਂ ਬਚਾਉਣਾ ਅਤੇ ਆਪਣੀ ਸਿਹਤ ਦੀ ਦੇਖਭਾਲ ਕਰਨੀ। ਸਰਦ ਮੌਸਮ ’ਚ ਖ਼ੁਦ ਨੂੰ ਗਰਮ ਰੱਖਣ ਲਈ ਸਿਰਫ਼ ਗਰਮ ਕੱਪੜੇ ਹੀ ਕਾਫੀ ਨਹੀਂ ਹਨ ਬਲਕਿ ਤੁਹਾਨੂੰ ਆਪਣੀ ਡਾਈਟ ’ਚ ਵੀ ਅਜਿਹੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਜੋ ਤੁਹਾਨੂੰ ਗਰਮ ਰੱਖਣ ਅਤੇ ਇਮਿਊਨਿਟੀ ਨੂੰ ਬੂਸਟ ਕਰਨ। ਸਰਦੀਆਂ ਦੀ ਸ਼ੁਰੂਆਤ ਹੁੰਦੇ ਹੀ ਸਿਹਤ ਸਬੰਧੀ ਕਈ ਪਰੇਸ਼ਾਨੀਆਂ ਜ਼ੋਰ ਫੜ ਲੈਂਦੀਆਂ ਹਨ। ਗਠੀਆ ਦਰਦ, ਠੰਢ, ਡ੍ਰਾਈ ਸਕਿਨ, ਥਾਇਰਾਈਡ, ਹਾਰਮੌਨ ਬਦਲਾਅ ਆਦਿ ਜਿਹੀਆਂ ਬਿਮਾਰੀਆਂ ਜੋ ਤੁਹਾਨੂੰ ਪੂਰਾ ਸਾਲ ਪਰੇਸ਼ਾਨ ਨਹੀਂ ਕਰਦੀਆਂ ਪਰ ਸਰਦੀਆਂ ’ਚ ਇਹ ਬਿਮਾਰੀਆਂ ਜ਼ੋਰ ਫੜ ਲੈਂਦੀਆਂ ਹਨ। ਸਰਦੀ ਕਾਰਨ ਡਿੱਗਦੇ ਤਾਪਮਾਨ ’ਚ ਸਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਜਿਸ ਨਾਲ ਅਸੀਂ ਸਰਦੀਆਂ ’ਚ ਜ਼ਿਆਦਾ ਕਮਜ਼ੋਰ ਹੋ ਜਾਂਦੇ ਹਾਂ।
ਸਰਦੀਆਂ ’ਚ ਸਟਰਾਂਗ ਇਮਿਊਨਿਟੀ ਸਰੀਰ ਨੂੰ ਹਰ ਪ੍ਰਕਾਰ ਦੇ ਸੰ¬ਕ੍ਰਮਣਾਂ ਤੋਂ ਬਚਾਉਂਦੀ ਹੈ। ਜਦੋਂ ਤੁਹਾਡਾ ਸਰੀਰ ਬੈਕਟੀਰੀਆ ਅਤੇ ਵਾਇਰਸ ਦੇ ਸੰਪਰਕ ’ਚ ਆ ਜਾਂਦਾ ਹੈ ਤਾਂ ਸਟਰਾਂਗ ਇਮਿਊਨਿਟੀ ਹੀ ਰੋਗਾਂ ਤੋਂ ਬਚਾਉਂਦੀ ਹੈ। ਪੌਸ਼ਟਿਕ ਆਹਾਰ ਲੈਣ ਨਾਲ ਇਮਿਊਨਿਟੀ ਵੱਧਦੀ ਹੈ। ਇਥੇ ਅਸੀਂ ਤੁਹਾਨੂੰ 5 ਅਜਿਹੇ ਇੰਡੀਅਨ ਫੂਡ ਬਾਰੇ ਦੱਸ ਰਹੇ ਹਾਂ, ਜਿਸਨੂੰ ਖਾ ਕੇ ਤੁਸੀਂ ਸਰਦੀਆਂ ’ਚ ਸਿਹਤਮੰਦ ਰਹਿ ਸਕਦੇ ਹੋ।
ਘਿਓ ਦਾ ਸੇਵਨ ਕਰੋ
ਇਹ ਇਕ ਆਮ ਗਲ਼ਤ ਧਾਰਨਾ ਹੈ ਕਿ ਘਿਓ ਜਾਂ ਮੱਖਣ ਫੈਟ ਵਧਾਉਂਦਾ ਹੈ। ਅਸਲ ’ਚ ਸੱਚਾਈ ਇਹ ਹੈ ਕਿ ਘਿਓ ਤੁਹਾਡੇ ਡੇਲੀ ਖਾਣ-ਪੀਣ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ। ਘਿਓ ’ਚ ਵਿਟਾਮਿਨ ਏ, ਕੇ, ਈ, ਓਮੇਗਾ-3 ਅਤੇ ਓਮੇਗਾ 9 ਜਿਹੀਆਂ ਜ਼ਰੂਰੀ ਫੈਟੀ ਐਸਿਡ ਪਾਏ ਜਾਂਦੇ ਹਨ। ਇਹ ਚੰਗੀ ਫੈਟ ਅਤੇ ਬਿਊਟਾਰੇਟ ਦਾ ਵੀ ਸ੍ਰੋਤ ਹੈ। ਗਾਂ ਦੇ ਦੁੱਧ ਨਾਲ ਬਣਿਆ ਸ਼ੁੱਧ ਘਿਓ ਸਰੀਰ ’ਚ ਗਰਮੀ ਤੇ ਊਰਜਾ ਪੈਦਾ ਕਰਦਾ ਹੈ ਜੋ ਤੁਹਾਨੂੰ ਗਰਮ ਰੱਖਣ ’ਚ ਮਦਦ ਕਰਦਾ ਹੈ।
ਆਵਲਾ
ਆਵਲਾ ਇਕ ਸਰਦੀਆਂ ਦਾ ਸੁਪਰਫੂਡ ਹੈ ਜੋ ਚੰਗੇ ਪੌਸ਼ਕ ਤੱਤਾਂ ਅਤੇ ਵਿਟਾਮਿਨ ਨਾਲ ਭਰਪੂਰ ਹੈ। ਸਰਦੀਆਂ ਦੇ ਮਹੀਨੇ ’ਚ ਆਵਲਾ ਵਿਟਾਮਿਨ ਸੀ ਦਾ ਸ੍ਰੋਤ ਹੈ। ਆਵਲਾ ਇਕ ਅਜਿਹਾ ਪੌਸ਼ਕ ਤੱਤ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ’ਚ ਸੰਤਰੇ ਦੀ ਤੁਲਨਾ ’ਚ ਲਗਪਗ 20 ਗੁਣਾ ਵੱਧ ਵਿਟਾਮਿਨ ਸੀ ਹੁੰਦਾ ਹੈ, ਅਤੇ ਇਸ ਲਈ ਇਹ ਖਾਣਾ ਚੰਗਾ ਹੈ। ਇਹ ਬਾਡੀ ’ਚੋਂ ਟਾਕਸਿਨ ਪਦਾਰਥ ਕੱਢਣ ਦਾ ਵੀ ਕੰਮ ਕਰਦਾ ਹੈ। ਕੱਚਾ ਆਵਲਾ ਰੋਜ਼ ਸਵੇਰੇ ਖਾਲੀ ਪੇਟ ਖਾਓ।
ਮੋਟਾ ਅਨਾਜ
ਸਰਦੀਆਂ ’ਚ ਅਸੀਂ ਜ਼ਿਆਦਾਤਰ ਚਟਪਟੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਹਾਂ। ਇਹ ਖ਼ਾਦ ਪਦਾਰਥ ਸਿਰਫ਼ ਸਾਡੀਆਂ ਖਾਣ ਦੀਆਂ ਆਦਤਾਂ ਨੂੰ ਸੰਤੁਸ਼ਟ ਕਰਦੇ ਹਨ, ਉਨ੍ਹਾਂ ਨਾਲ ਕੋਈ ਸਿਹਤ ਦਾ ਪੋਸ਼ਕ ਤੱਤ ਨਹੀਂ ਮਿਲਦਾ। ਸਰਦੀਆਂ ’ਚ ਮੱਕਾ ਅਤੇ ਬਾਜ਼ਰਾ ਜਿਹੇ ਸਾਬੁਤ ਅਨਾਜ ਨੂੰ ਆਪਣੀ ਡਾਈਟ ’ਚ ਸ਼ਾਮਿਲ ਕਰੋ। ਸਾਬੁਤ ਅਨਾਜ ਸਟਾਰਚ, ਫਾਈਬਰ, ਪ੍ਰੋਟੀਨ ਅਤੇ ਆਇਰਨ ਨਾਲ ਭਰਪੂਰ ਹੁੰਦੇ ਹਨ। ਇਹ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ, ਅਸੀਂ ਤੁਹਾਡੀ ਸਕਿਨ ਨੂੰ ਤੰਦਰੁਸਤ ਬਣਾਏ ਰੱਖਦੇ ਹਨ।
ਗੁੜ੍ਹ
ਗੁੜ੍ਹ ਅਤੇ ਗੁੜ੍ਹ ਨਾਲ ਬਣੀਆਂ ਚੀਜ਼ਾਂ ਤੋਂ ਬਿਨਾਂ ਸਰਦੀਆਂ ਦੀ ਡਾਈਟ ਅਧੂਰੀ ਹੈ। ਗੁੜ੍ਹ ਚੀਨੀ ਦਾ ਚੰਗਾ ਵਿਕੱਲਪ ਹੈ, ਜੋ ਸਰੀਰ ’ਚ ਗਰਮੀ ਪੈਦਾ ਕਰਨ ’ਚ ਮਦਦ ਕਰਦਾ ਹੈ। ਇਹ ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਜਿਹੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੋ ਪੋਸ਼ਕ ਤੱਤਾਂ ਅਤੇ ਵਿਟਾਮਿਨ ਬਲੱਡ ਵੇਲਸਜ਼ ਨੂੰ ਪਤਲਾ ਕਰਨ, ਸਰੀਰ ’ਚ ਗਰਮੀ ਪੈਦਾ ਕਰਨ ਅਤੇ ਫੇਫੜਿਆਂ ਨੂੰ ਸਾਫ਼ ਕਰਨ ’ਚ ਮਦਦ ਕਰਦਾ ਹੈ।
ਪੰਜ਼ੀਰੀ ਤੇ ਲੱਡੂ
ਪੰਜ਼ੀਰੀ ਤੇ ਲੱਡੂ ਜਿਹੇ ਹੈਲਥੀ ਫੂਡਸ ਬਿਨਾਂ ਸਰਦੀ ਅਧੂਰੀ ਹੈ। ਇਹ ਤੁਹਾਨੂੰ ਠੰਢ ਤੋਂ ਬਚਾਉਂਦੇ ਹਨ ਅਤੇ ਤੁਹਾਡੀ ਇਮਿਊਨਿਟੀ ਬੂਸਟ ਕਰਦੇ ਹਨ। ਘਿਓ, ਕਣਕ ਦਾ ਆਟਾ, ਨਟ ਤੇ ਬੀਜ ਦੇ ਨਾਲ ਬਣਾਈ ਗਈ ਪੰਜ਼ੀਰੀ ਸਰੀਰ ’ਚ ਗਰਮੀ ਪੈਦਾ ਕਰਨ ’ਚ ਮਦਦ ਕਰਦੀ ਹੈ।

Related posts

Weight loss: ਔਰਤਾਂ ਦੇ ਮੁਕਾਬਲੇ ਮਰਦਾਂ ਲਈ ਭਾਰ ਘਟਾਉਣਾ ਕਿਉਂ ਹੈ ਆਸਾਨ? ਜਾਣੋ ਲਿੰਗ ਦੀ ਕੀ ਹੈ ਭੂਮਿਕਾ

On Punjab

ਮੋਟਾਪੇ ਨੂੰ ਘੱਟ ਕਰਨ ‘ਚ ਬੇਹੱਦ ਫਾਇਦੇਮੰਦ ਹਨ ਇਹ ਦੋ Drinks

On Punjab

ਜਾਣੋ ਨਾਸ਼ਤੇ ‘ਚ ਪੋਹਾ ਖਾਣ ਦੇ ਫਾਇਦੇ

On Punjab