ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟ ਨਹੀਂ ਸਗੋਂ ਹੋਰ ਵੱਧ ਰਹੀਆਂ ਹਨ। ਦਰਅਸਲ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਅਦਾਲਤ ਨੇ ਗੈਰ-ਇਸਲਾਮਿਕ ਵਿਆਹ ਮਾਮਲੇ ‘ਚ 7-7 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਵਿਆਹ ਨੂੰ ਗੈਰ-ਇਸਲਾਮਿਕ ਕਰਾਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਾਵਰ ਫਰੀਦ ਮੇਨਕਾ ਦੀ ਸ਼ਿਕਾਇਤ ‘ਤੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਹਫਤੇ ਇਮਰਾਨ ਖਾਨ ਨੂੰ ਸਾਈਫਰ ਮਾਮਲੇ ‘ਚ 10 ਸਾਲ ਅਤੇ ਤੋਸ਼ਾਖਾਨਾ ਮਾਮਲੇ ‘ਚ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਜਿਹੇ ‘ਚ ਚੋਣਾਂ ਤੋਂ ਠੀਕ ਪਹਿਲਾਂ ਇਮਰਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਪਹਿਲਾਂ ਹੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਆਪਣੇ ਚੋਣ ਨਿਸ਼ਾਨ (BAT) ਤੋਂ ਬਿਨਾਂ ਚੋਣ ਲੜ ਰਹੀ ਹੈ। ਪਾਰਟੀ ਦੀ ਨੀਂਹ ਰੱਖਣ ਵਾਲਾ ਇਮਰਾਨ ਖੁਦ ਸਲਾਖਾਂ ਪਿੱਛੇ ਹੈ। ਇਸ ਸਮੇਂ ਉਹ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਈਫਰ ਕੇਸ ਵਿੱਚ ਉਸ ਨੂੰ ਆਫੀਸ਼ੀਅਲ ਇੰਟੈਲੀਜੈਂਸ ਐਕਟ ਦੇ ਤਹਿਤ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।