ਜੰਮੂ-ਕਸ਼ਮੀਰ ਦੇ ਅਨੰਤਨਾਗ (Anantnag)’ਚ ਸ਼ੁੱਕਰਵਾਰ (24 ਫਰਵਰੀ) ਨੂੰ ਅੱਤਵਾਦੀਆਂ ਨੇ ਗੋਲੀਬਾਰੀ (Firing) ਕੀਤੀ। ਜੰਮੂ-ਕਸ਼ਮੀਰ ਪੁਲਿਸ (Jammu Kashmir Police) ਨੇ ਟਵੀਟ ਕੀਤਾ ਕਿ ਅਨੰਤਨਾਗ ਦੇ ਬਿਜਬੇਹਰਾ ਦੇ ਹਸਨਪੋਰਾ ਤਵੇਲਾ ਇਲਾਕੇ ‘ਚ ਮਸਜਿਦ ਦੇ ਬਾਹਰ ਅੱਤਵਾਦੀਆਂ (Terrorists) ਨੇ ਗੋਲੀਬਾਰੀ ਕੀਤੀ। ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ।
ਪੀੜਤ ਦੀ ਪਛਾਣ ਸ਼ਹੀਦ ਹੈੱਡ ਕਾਂਸਟੇਬਲ ਅਲੀ ਮੁਹੰਮਦ ਗਨੀ ਦੇ ਪੁੱਤਰ ਆਸਿਫ ਗਨੀ ਵਜੋਂ ਹੋਈ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਜ਼ਖਮੀ ਆਸਿਫ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਸਰਕਾਰੀ ਮੁਲਾਜ਼ਮ ‘ਤੇ ਕੀਤੀ ਸੀ ਗੋਲੀਬਾਰੀ
ਇਕ ਹਫਤਾ ਪਹਿਲੇ ਹੀ ਸ਼੍ਰੀਨਗਰ ਦੇ ਬੇਮਿਨਾ ਇਲਾਕੇ ‘ਚ ਅੱਤਵਾਦੀਆਂ ਨੇ ਇਕ ਸਰਕਾਰੀ ਕਰਮਚਾਰੀ ‘ਤੇ ਗੋਲੀਬਾਰੀ ਕੀਤੀ ਸੀ। ਪੀੜਤ ਜੰਮੂ-ਕਸ਼ਮੀਰ ਦੇ ਮਾਲ ਵਿਭਾਗ ਵਿੱਚ ਨੌਕਰੀ ਕਰਦਾ ਸੀ ਅਤੇ ਗੋਲੀ ਨਿਸ਼ਾਨੇ ਤੋਂ ਖੁੰਝ ਜਾਣ ਕਾਰਨ ਹਮਲੇ ਵਿੱਚ ਬਚ ਗਿਆ। ਟੀਆਰਐਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਅਧਿਕਾਰੀ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਚ ਸ਼ਾਮਲ ਸੀ।
ਘੁਸਪੈਠ ਕਰਨ ਵਾਲੇ ਅੱਤਵਾਦੀ ਨੂੰ ਕੀਤਾ ਢੇਰ
ਸ਼੍ਰੀਨਗਰ ਪੁਲਿਸ ਨੇ ਟਵੀਟ ਕੀਤਾ ਸੀ ਕਿ ਕਮਰਵਾਰੀ ਇਲਾਕੇ ‘ਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਦੀ ਟੀਮ ਘਟਨਾ ਸਥਾਨ ‘ਤੇ ਪਹੁੰਚ ਕੇ ਤੱਥਾਂ ਦਾ ਪਤਾ ਲਗਾ ਰਹੀ ਹੈ। ਕਿਸੇ ਨੂੰ ਕੋਈ ਨੁਕਸਾਨ ਜਾਂ ਸੱਟ ਨਹੀਂ ਲੱਗੀ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ 16 ਫਰਵਰੀ ਨੂੰ ਤੰਗਧਾਰ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਸ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ।