ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 10,753 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 53,720 ਹੋ ਗਈ ਹੈ। ਕੋਰੋਨਾ ਨਾਲ 27 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 5,31,091 ਹੋ ਗਈ ਹੈ। ਕੋਰੋਨਾ ਨਾਲ ਦਿੱਲੀ ’ਚ 6, ਮਹਾਰਾਸ਼ਟਰ ’ਚ 4, ਰਾਜਸਥਾਨ ’ਚ 3 ਮੌਤਾਂ ਹੋਈਆਂ ਹਨ।
ਛੱਤੀਸ਼ਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਉਤਰਾਖੰਡ ਤੇ ਉਤਰ ਪ੍ਰਦੇਸ਼ ’ਚ ਇਕ-ਇਕ ਮੌਤ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕੇਰਲ ਨੇ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਅੰਕੜਿਆਂ ਦਾ ਮੁੜ ਮਿਲਾਨ ਕਰਨ ਤੋਂ ਬਾਅਦ ਮਿ੍ਰਤਕਾਂ ਦੀ ਸੂਚੀ ’ਚ 6 ਮਾਮਲੇ ਜੋੜ ਲਏ ਹਨ। ਇਸ ਦੌਰਾਨ ਰੋਜ਼ਾਨਾ ਸਰਗਰਮ ਦਰ 6.78 ਫੀਸਦੀ ਤੇ ਹਫਤਾਵਾਰੀ ਸਰਗਰਮ ਦਰ 4.49 ਫ਼ੀਸਦੀ ਦਰਜ ਕੀਤੀ ਗਈ ਹੈ। ਇਸ ਬਿਮਾਰੀ ਨਾਲ ਹੁਣ ਤਕ ਦੇਸ਼ ’ਚ 4,48,08,022 ਲੋਕ ਇਨਫੈਕਟਡ ਹੋ ਚੁੱਕੇ ਹਨ। ਸਰਗਰਮ ਮਾਮਲਿਆਂ ਦੀ ਗਿਣਤੀ ਕੁੱਲ ਇਨਫੈਕਸ਼ਨ ਦਾ 0.12 ਫ਼ੀਸਦ ਹੈ। ਕੋਰੋਨਾ ਨਾਲ ਠੀਕ ਹੋਣ ਦੀ ਰਾਸ਼ਟਰੀ ਦਰ 98.69 ਫ਼ੀਸਦੀ ਦਰਜ ਕੀਤੀ ਗਈ ਹੈ। ਮਿ੍ਰਤਕ ਦਰ 1.19 ਫ਼ੀਸਦੀ ਹੈ। ਦੇਸ਼ਵਿਆਪੀ ਕੋਰੋਨਾ ਟੀਕਾਟਰਨ ਮੁਹਿੰਮ ਤਹਿਤ ਦੇਸ਼ ’ਚ ਹੁਣ ਤਕ ਕੋਰੋਨਾ ਰੋਕੂ ਟੀਕਿਆਂ ਦੀ 220.66 ਕਰੋੜ ਡੋਜ ਲਾਈ ਜਾ ਚੁੱਕੀ ਹੈ।