44.02 F
New York, US
February 24, 2025
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

UN ‘ਚ ਪਾਕਿਸਤਾਨ ਨੇ ਮੁੜ ਰੋਇਆ ਕਸ਼ਮੀਰ ਦਾ ਰੋਣਾ, ਤਾਂ ਭਾਰਤ ਨੇ ਲਾਈ ਫਟਕਾਰ, ਕਿਹਾ…

India Vs Pakistan On Kashmir: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ‘ਮਹਿਲਾ, ਸ਼ਾਂਤੀ ਅਤੇ ਸੁਰੱਖਿਆ’ ਦੇ ਮੁੱਦੇ ‘ਤੇ ਆਯੋਜਿਤ ਚਰਚਾ ‘ਚ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ। ਇਸ ‘ਤੇ ਭਾਰਤ ਨੇ ਵਿਸ਼ਵ ਭਾਈਚਾਰੇ ਦੇ ਸਾਹਮਣੇ ਉਸ ਨੂੰ ਫਟਕਾਰਿਆ। ਜਦੋਂ ਪਾਕਿਸਤਾਨ ਦੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਤਾਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਅਜਿਹੇ ‘ਭੈੜੇ ਪ੍ਰਚਾਰ’ ਦਾ ਜਵਾਬ ਦੇਣਾ ਵੀ ਉਚਿਤ ਨਹੀਂ ਹੈ।

UN ‘ਚ ਪਾਕਿਸਤਾਨ ਨੇ ਅਲਾਪਿਆ ਕਸ਼ਮੀਰ ਦਾ ਰਾਗ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵਲੋਂ ਕਸ਼ਮੀਰ ਮੁੱਦੇ ‘ਤੇ ਕੀਤੀ ਗਈ ਟਿੱਪਣੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਰੁਚਿਰਾ ਕੰਬੋਜ ਨੇ ਮੰਗਲਵਾਰ ਨੂੰ ਉਨ੍ਹਾਂ ਦੇ ਬਿਆਨ ਨੂੰ ‘ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ’ ਕਰਾਰ ਦਿੱਤਾ। ਰੁਚਿਰਾ ਨੇ ਕਿਹਾ, “ਆਪਣਾ ਭਾਸ਼ਣ ਖਤਮ ਕਰਨ ਤੋਂ ਪਹਿਲਾਂ, ਮੈਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਬਾਰੇ ਪਾਕਿਸਤਾਨ ਦੇ ਪ੍ਰਤੀਨਿਧੀ ਦੁਆਰਾ ਕੀਤੀ ਗਈ ਬੇਤੁਕੀ, ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਟਿੱਪਣੀ ਨੂੰ ਰੱਦ ਕਰਦੀ ਹਾਂ।”

‘ਔਰਤ, ਸ਼ਾਂਤੀ ਅਤੇ ਸੁਰੱਖਿਆ’ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਗਈ

ਵਾਰ-ਵਾਰ ਹੋ ਰਹੀ ਪਾਕਿਸਤਾਨ ਦੀ ਫਜ਼ੀਹਤ

ਦੱਸ ਦੇਈਏ ਕਿ ਰੁਚਿਰਾ ਕੰਬੋਜ ਦੀ ਇਹ ਤਿੱਖੀ ਪ੍ਰਤੀਕਿਰਿਆ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਇਸ ਮਹੀਨੇ ਦੇ ਪ੍ਰਧਾਨ ਮੋਜ਼ਾਮਬਿਕ ਦੀ ਅਗਵਾਈ ਵਿੱਚ ਹੋਈ ਚਰਚਾ ਦੇ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ ਵਲੋਂ ਜੰਮੂ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਆਈ ਹੈ। ਪਾਕਿਸਤਾਨ ਵਲੋਂ ਇਸੇ ਤਰ੍ਹਾਂ ਕਿਸੇ ਹੋਰ ਮੁੱਦੇ ‘ਤੇ ਰੱਖੀ ਮੀਟਿੰਗ ਵਿੱਚ ਕਸ਼ਮੀਰ ਦਾ ਰਾਗ ਅਲਾਪਿਆ ਜਾਂਦਾ ਹੈ, ਜਿਸ ਕਰਕੇ ਹਮੇਸ਼ਾ ਪਾਕਿਸਤਾਨ ਦੀ ਫਜ਼ੀਹਤ ਵੀ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਪਾਕਿਸਤਾਨ ਦੀ ਮੰਤਰੀ ਹੀਨਾ ਰੱਬਾਰੀ ਖਾਨ ਨੇ ਵੀ ਇਦਾਂ ਹੀ ਕੀਤਾ ਸੀ, ਤਾਂ ਭਾਰਤੀ ਪ੍ਰਤੀਨਿਧੀ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਸੀ।

Related posts

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਏਮਜ਼ ਤੋਂ ਮਿਲੀ ਛੁੱਟੀ,ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹੋਈ ਸੀ ਭਰਤੀ

On Punjab

ਠੱਗਾਂ ਅੱਗੇ ਕਈ ਡਰੇ ਕਈ ਅੜੇ

On Punjab

ਕਸ਼ਮੀਰ ‘ਚ ਪਹਿਲੀ ਵਾਰ ਮਹਿਲਾ ਹੱਥ CRPF ਦੀ ਕਮਾਨ, ਚਾਰੂ ਸਿਨ੍ਹਾ ਆਈਜੀ ਵਜੋਂ ਤਾਇਨਾਤ

On Punjab