PreetNama
ਖੇਡ-ਜਗਤ/Sports News

IND v WI: ਦੂਜੇ ਵਨਡੇ ‘ਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਲਿਆ ਗੇਂਦਬਾਜ਼ੀ ਦਾ ਫੈਸਲਾ

West Indies win toss: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੁਕਾਬਲਾ ਵਿਸ਼ਾਖਾਪਟਨਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ । ਇਸ ਸੀਰੀਜ਼ ਵਿੱਚ ਵੈਸਟਇੰਡੀਜ਼ ਦੀ ਟੀਮ ਪਹਿਲਾਂ ਹੀ ਭਾਰਤ ਨੂੰ ਹਰਾ ਕੇ 1-0 ਨਾਲ ਬੜ੍ਹਤ ਹਾਸਿਲ ਕਰ ਚੁੱਕੀ ਹੈ । ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਇਸ ਸੀਰੀਜ਼ ਨੂੰ ਬਰਾਬਰੀ ਕਰਨ ਦੇ ਇਰਾਦੇ ਨਾਲ ਉਤਰੇਗੀ । ਜੇਕਰ ਅੱਜ ਦਾ ਮੁਕਾਬਲਾ ਭਾਰਤੀ ਟੀਮ ਹਾਰ ਜਾਂਦੀ ਹੈ ਤਾਂ ਉਸ ਦੇ ਹੱਥੋਂ ਇਹ ਸੀਰੀਜ਼ ਨਿਕਲ ਜਾਵੇਗੀ ।

ਦੱਸ ਦਈਏ ਕਿ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਚੇੱਨਈ ਵਿੱਚ ਖੇਡੇ ਗਏ ਪਹਿਲੇ ਵਨਡੇ ਵਿੱਚ ਵਿੰਡੀਜ਼ ਹੱਥੋਂ 8 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਪਹਿਲੇ ਵਨਡੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 287 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ, ਪਰ ਭਾਰਤੀ ਗੇਂਦਬਾਜ਼ ਇਸ ਸਕੋਰ ਨੂੰ ਬਚਾਅ ਨਹੀਂ ਸਕੇ ਤੇ ਵਿੰਡੀਜ਼ ਨੇ 13 ਗੇਂਦਾਂ ਬਾਕੀ ਰਹਿੰਦਿਆਂ ਹੀ 291 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਸੀ ।

ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਮਾਯੰਕ ਅੱਗਰਵਾਲ, ਕੇ.ਐੱਲ ਰਾਹੁਲ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਕੇਦਾਰ ਯਾਧਵ, ਰਵਿੰਦਰ ਜਡੇਜਾ, ਯੁਜਵੇਂਦ੍ਰ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ ਸ਼ਾਮਿਲ ਹਨ ।

ਉਥੇ ਹੀ ਦੂਜੇ ਪਾਸੇ ਵੈਸਟਇੰਡੀਜ਼ ਦੀ ਟੀਮ ਵਿੱਚ ਕੀਰੋਨ ਪੋਲਾਰਡ (ਕਪਤਾਨ), ਸੁਨੀਲ ਐਂਬ੍ਰਿਸ਼, ਸ਼ਾਈ ਹੋਪ, ਸ਼ੈਰੀ ਪਿਯਰੇ, ਰੋਸਟਨ ਚੇਸ, ਅਲਜਾਰੀ ਜੋਸੇਫ, ਸ਼ੈਲਡਨ ਕੋਟ੍ਰੋਲ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਸ਼ਿਮਰਾਨ ਹੇਟਮਾਇਰ, ਏਵਿਨ ਲੁਈਸ, ਰੋਮਾਰੀਓ ਸ਼ੈਫਰਡ, ਜੇਸਨ ਹੋਲਡਰ, ਕੀਮੋ ਪਾਲ ਅਤੇ ਹੇਡਨ ਵਾਲਸ਼ ਜੂਨੀਅਰ ਸ਼ਾਮਿਲ ਹਨ ।

Related posts

ਕੋਰੋਨਾ ਖਿਲਾਫ ਲੜਾਈ ‘ਚ ਸ਼ਾਕਿਬ ਆਪਣੇ 2019 ਵਿਸ਼ਵ ਕੱਪ ਦੇ ਬੱਲੇ ਦੀ ਕਰੇਗਾ ਨਿਲਾਮੀ

On Punjab

ਆਸਟ੍ਰੇਲੀਆਈ ਬੋਰਡ ਦੇ ਬਿਆਨ ਨਾਲ IPL ਖੇਡ ਰਹੇ ਕੰਗਾਰੂ ਖਿਡਾਰੀਆਂ ਦੀ ਵਧੇਗੀ ਸਿਰਦਰਦੀ, ਚਾਰਟਿਡ ਫਲਾਈਟ ਦੀ ਵਿਵਸਥਾ ‘ਤੇ ਦਿੱਤਾ ਬਿਆਨ

On Punjab

ਜਸਪ੍ਰੀਤ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਨਾਲ ਕੀਤਾ ਸਭ ਨੂੰ ਹੈਰਾਨ, IPL ’ਚ ਕਾਇਮ ਕੀਤਾ ਵੱਡਾ ਰਿਕਾਰਡ

On Punjab