ਇੰਗਲੈਂਡ ਖ਼ਿਲਾਫ਼ ਟੀਮ ਇੰਡੀਆ ਵੱਲੋਂ ਪਹਿਲਾਂ ਵਨਡੇ ਮੁਕਾਬਲੇ ‘ਚ ਦੋ ਖਿਡਾਰੀਆਂ ਨੇ ਡੈਬਿਊ ਕੀਤਾ। ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਣ ਤੇ ਆਲਰਾਊਂਡਰ ਕੁਣਾਲ ਪਾਂਡਿਆ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਡੈਬਿਊ ਕੈਪ ਦਿੱਤਾ ਗਿਆ। ਇਸ ਦੌਰਾਨ ਕੁਣਾਲ ਪਾਂਡਿਆ ਭਾਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਡੈਬਿਊ ਕੈਪ ਲੈਣ ਤੋਂ ਬਾਅਦ ਕੁਣਾਲ ਪਾਂਡਿਆ ਨੇ ਕੈਪ ਨੂੰ ਆਸਮਾਨ ਵੱਲ ਕੀਤਾ ਤੇ ਆਪਣੇ ਪਿਤਾ ਨੂੰ ਯਾਦ ਕੀਤਾ ਜਿਨ੍ਹਾਂ ਦਾ ਕੁਝ ਦਿਨਾਂ ਪਹਿਲਾਂ ਹੀ ਹੋ ਗਿਆ ਸੀ।
