Indian cricket team: ਨਵੀਂ ਦਿੱਲੀ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਵਿੱਚ ਖੇਡੀ ਗਈ ਸੀ, ਜਿਸ ਵਿੱਚ ਭਾਰਤ ਨੇ 5-0 ਨਾਲ ਜਿੱਤ ਹਾਸਿਲ ਕੀਤੀ ਸੀ । ਇਸ ਤੋਂ ਬਾਅਦ ਹਾਲ ਹੀ ਵਿੱਚ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਵਨਡੇ ਸੀਰੀਜ਼ ਖੇਡੀ ਗਈ, ਜਿਸ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 0-3 ਨਾਲ ਮਾਤ ਦਿੱਤੀ । ਬੇਸ਼ੱਕ ਭਾਰਤੀ ਟੀਮ ਨੂੰ ਇਸ ਵਨਡੇ ਸੀਰੀਜ਼ ਵਿੱਚ ਹਰ ਦਾ ਸਾਹਮਣਾ ਕਰਨਾ ਪਿਆ, ਪਰ ਫਿਰ ਵੀ ਭਾਰਤੀ ਟੀਮ ਦੇ ਨਾਮ ‘ਤੇ ਬਹੁਤ ਸਾਰੀਆਂ ਵਿਸ਼ੇਸ਼ ਪ੍ਰਾਪਤੀਆਂ ਹੋਈਆਂ, ਜੋ ਭਵਿੱਖ ਵਿੱਚ ਉਸ ਲਈ ਬਹੁਤ ਲਾਭਦਾਇਕ ਹੋਣਗੀਆਂ ।
ਇਸ ਸੀਰੀਜ਼ ਵਿੱਚ ਭਾਰਤੀ ਟੀਮ ਲਈ ਸਭ ਤੋਂ ਵੱਡੀ ਪ੍ਰਾਪਤੀ ਭਾਰਤੀ ਟੀਮ ਦੇ ਮਿਡਲ ਆਰਡਰ ਦੀ ਵਾਪਸੀ ਸੀ । ਇਸ ਸੀਰੀਜ਼ ਵਿੱਚ ਸ਼੍ਰੇਅਸ ਅਈਅਰ ਨੇ ਭਾਰਤੀ ਟੀਮ ਲਈ ਚੌਥੇ ਨੰਬਰ ਅਤੇ ਪੰਜਵੇਂ ਨੰਬਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਤੋਂ ਇਲਾਵਾ ਮਨੀਸ਼ ਪਾਂਡੇ ਨੇ ਵੀ ਪਿਛਲੇ ਵਨਡੇ ਵਿੱਚ ਕਾਫੀ ਤਾਕਤ ਦਿਖਾਈ । ਦਰਅਸਲ, ਇਸ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਲਈ ਮਿਡਲ ਆਰਡਰ ਇੱਕ ਵੱਡੀ ਸਮੱਸਿਆ ਸੀ, ਪਰ ਇਸ ਸੀਰੀਜ਼ ਨੇ ਮਿਡਲ ਆਰਡਰ ਦੀ ਸਮੱਸਿਆ ਦਾ ਹੱਲ ਕਰ ਦਿੱਤਾ ।
ਇਸ ਸੀਰੀਜ਼ ਵਿੱਚ ਭਾਰਤੀ ਟੀਮ ਦੇ ਸਪਿਨਰਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ । ਆਮ ਤੌਰ ‘ਤੇ ਭਾਰਤੀ ਟੀਮ ਨਿਊਜ਼ੀਲੈਂਡ ਵਰਗੇ ਮੈਦਾਨਾਂ ‘ਤੇ ਇੱਕ ਹੀ ਸਪਿਨਰ ਨਾਲ ਉਤਰਦੀ ਸੀ. ਉੱਥੇ ਹੀ ਆਲਰਾਉਂਡਰਾਂ ਦੇ ਨਾਂ ‘ਤੇ ਹਾਰਦਿਕ ਪਾਂਡਿਆ ਜਾਂ ਵਿਜੇ ਸ਼ੰਕਰ ਵਰਗੇ ਤੇਜ਼ ਗੇਂਦਬਾਜ਼ ਉਤਰਦੇ ਸਨ । ਪਰ ਇਸ ਵਾਰ ਰਵਿੰਦਰ ਜਡੇਜਾ ਨੇ ਆਪਣੀ ਭੂਮਿਕਾ ਨੂੰ ਵਧੀਆ ਢੰਗ ਨਾਲ ਨਿਭਾਇਆ । ਇਸ ਦੇ ਨਾਲ ਹੀ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਨੇ ਵੀ ਵਿਰੋਧੀ ਹਾਲਤਾਂ ਵਿਚ ਮਾੜਾ ਪ੍ਰਦਰਸ਼ਨ ਨਹੀਂ ਕੀਤਾ ।
ਇਸ ਤੋਂ ਇਲਾਵਾ ਇਸ ਮੈਚ ਵਿੱਚ ਭਾਰਤੀ ਟੀਮ ਲਈ ਕੇ.ਐਲ ਰਾਹੁਲ ਨੇ ਬੱਲੇਬਾਜ਼ੀ ਤੋਂ ਇਲਾਵਾ ਵਿਕਟਕੀਪਰ ਦਾ ਮਜ਼ਬੂਤ ਵਿਕਲਪ ਦਿੱਤਾ ਹੈ । ਐਮਐਸ ਧੋਨੀ ਦੇ ਜਾਣ ਤੋਂ ਬਾਅਦ ਰਿਸ਼ਭ ਪੰਤ ਦਾ ਫਾਰਮ ਭਾਰਤੀ ਟੀਮ ਲਈ ਉਤਰਾਅ-ਚੜਾਅ ਨਾਲ ਭਰਿਆ ਰਿਹਾ, ਪਰ ਕੇਐਲ ਨੇ ਇੱਕ ਤਰ੍ਹਾਂ ਨਾਲ ਪੰਤ ‘ਤੇ ਟੀਮ ਇੰਡੀਆ ਦੀ ਨਿਰਭਰਤਾ ਖਤਮ ਕਰ ਦਿੱਤੀ ।