T20 super over Kohli reaction: ਹੈਮਿਲਟਨ ‘ਚ ਭਾਰਤੀ ਟੀਮ ਨੇ ਨਾ ਸਿਰਫ ਸੁਪਰ ਓਵਰ ‘ਚ ਕਮਾਲ ਕੀਤਾ, ਬਲਕਿ ਨਿਊਜ਼ੀਲੈਂਡ ਦੀ ਧਰਤੀ ‘ਤੇ ਪਹਿਲੀ ਵਾਰ ਟੀ-20 ਸੀਰੀਜ਼ ‘ਤੇ ਕਬਜ਼ਾ ਵੀ ਕੀਤਾ। ਪੰਜ ਮੈਚਾ ਦੀ ਸੀਰੀਜ਼ ਦਾ ਤੀਸਰਾ ਮੈਚ ਨਿਊਜ਼ੀਲੈਂਡ ਖ਼ਿਲਾਫ ਬਰਾਬਰੀ ’ਤੇ ਰਿਹਾ। ਸੁਪਰ ਓਵਰ ਵਿੱਚ ਭਾਰਤ ਨੇ ਮੈਚ ਜਿੱਤ ਲਿਆ। ਕੀਵੀ ਟੀਮ ਨੇ ਨਿਰਧਾਰਤ ਓਵਰਾਂ ‘ਚ 179/6 ਦਾ ਸਕੋਰ ਬਣਾਇਆ ਅਤੇ ਮੈਚ ਬਰਾਬਰੀ ‘ਤੇ ਰਿਹਾ। ਇਸ ਤੋਂ ਬਾਅਦ, ਸੁਪਰ ਓਵਰ ਦਾ ਸਹਾਰਾ ਲਿਆ ਗਿਆ।
ਕਪਤਾਨ ਵਿਰਾਟ ਕੋਹਲੀ ਟੀਮ ਦੀ ਇਸ ਭੜਕਦੀ ਸਫਲਤਾ ਤੋਂ ਬਹੁਤ ਖੁਸ਼ ਹਨ। ਉਹਨਾਂ ਨੇ ਵੀਰਵਾਰ ਨੂੰ ਟਵਿਟਰ ‘ਤੇ ਆਪਣੀ ਤਸਵੀਰ ਸਾਂਝੀ ਕੀਤੀ, ਜਿਸ ‘ਚ ਉਹ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸਾ ਕਰ ਰਹੇ ਹਨ।
ਬੁੱਧਵਾਰ ਨੂੰ ਸੁਪਰ ਓਵਰ ‘ਚ ਮੈਚ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਅਸੀਂ ਹਾਰ ਗਏ। ਮੈਚ ਤੋਂ ਬਾਅਦ ਪੁਰਸਕਾਰ ਸਮਾਰੋਹ ‘ਚ ਕੋਹਲੀ ਨੇ ਕਿਹਾ, ‘ਇਕ ਸਮੇਂ ਮੈਂ ਸੋਚਿਆ ਸੀ ਕਿ ਅਸੀਂ ਹਾਰ ਗਏ ਹਾਂ। ਕੇਨ ਵਿਲੀਅਮਸਨ ਦਾ ਬੱਲੇਬਾਜ਼ੀ ਕਰਨ ਅਤੇ 95 ਦੌੜਾਂ ਬਣਾਉਣ ਦਾ ਤਰੀਕਾ ਸ਼ਾਨਦਾਰ ਹੈ।
ਅਸਲ ‘ਚ ਭਾਰਤ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਕਪਤਾਨ ਕੇਨ ਵੱਲੋਂ 95 ਦੌੜਾਂ ਦੀ ਮਦਦ ਨਾਲ ਜਿੱਤ ਵੱਲ ਵਧ ਰਹੀ ਸੀ ਪਰ ਆਖਰੀ ਪੰਜ ਗੇਂਦਾਂ ਵਿੱਚ ਕਹਾਣੀ ਬਦਲ ਗਈ ਅਤੇ ਮੈਚ ਬਰਾਬਰੀ ’ਤੇ ਰਿਹਾ। ਜਿਸ ਕਾਰਨ ਸੁਪਰ ਓਵਰ ਵਿੱਚ ਮੈਚ ਦਾ ਨਤੀਜਾ ਆਇਆ ਅਤੇ ਭਾਰਤ ਜਿੱਤ ਗਿਆ।