17.92 F
New York, US
December 22, 2024
PreetNama
ਸਮਾਜ/Social

India-China Ladakh Standoff: ਭਾਰਤ ਦੇ ਡ੍ਰੈਗਨ ਨੂੰ ਦਿੱਤੀ ਚੇਤਾਵਨੀ, ਹਰਕਤਾਂ ਤੋਂ ਬਾਜ ਆਵੇ ਚੀਨ ਤਾਂ ਹੀ ਖ਼ਤਮ ਹੋਵੇਗਾ LAC ‘ਤੇ ਤਣਾਅ

ਬੀਜਿੰਗ: ਭਾਰਤ (India) ਨੇ ਚੀਨ ਨੂੰ ਪੂਰਬੀ ਲੱਦਾਖ (East Ladakh) ‘ਚ ਆਪਣੀਆਂ ਗਤੀਵਿਧੀਆਂ ਨੂੰ ਤੁਰੰਤ ਰੋਕਣ ਲਈ ਸਾਫ ਚੇਤਾਵਨੀ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਸਰਹੱਦ ਨਾਲ ਜ਼ਬਰਦਸਤੀ ਤਬਦੀਲੀ ਲਿਆਉਣ ਦੀ ਕੋਈ ਵੀ ਕੋਸ਼ਿਸ਼ ਨਾ ਸਿਰਫ ਖੇਤਰੀ ਸ਼ਾਂਤੀ ਨੂੰ ਪ੍ਰਭਾਵਿਤ ਕਰੇਗੀ, ਬਲਕਿ ਦੁਵੱਲੇ ਸਬੰਧਾਂ ਨੂੰ ਵੀ ਵਿਗਾੜ ਦਵੇਗੀ। ਭਾਰਤ ਨੇ ਸਾਫ ਕੀਤਾ ਹੈ ਕਿ ਅਜਿਹੀ ਕਿਸੇ ਵੀ ਕੋਸ਼ਿਸ਼ ਦਾ ਪ੍ਰਤੀਕਰਮ ਦਿੱਤਾ ਜਾਵੇਗਾ ਅਤੇ ਇਸ ਦੇ ਨਤੀਜੇ ਚੀਨ ਨੂੰ ਭੁਗਤਣੇ ਪੈਣਗੇ।

ਚੀਨ ਵਿਚ ਭਾਰਤੀ ਰਾਜਦੂਤ ਵਿਕਰਮ ਮਿਸ਼ਰੀ ਨੇ ਸ਼ੁੱਕਰਵਾਰ ਨੂੰ ਇੱਕ ਸੁਨੇਹਾ ਦਿੱਤਾ ਕਿ ਜਦੋਂ ਤਕ ਚੀਨ ਅਸਲ ਕੰਟਰੋਲ ਰੇਖਾ (LAC) ‘ਤੇ ਨਿਰਮਾਣ ਕਾਰਜ ਨੂੰ ਰੋਕ ਨਹੀਂ ਲੈਂਦਾ, ਉਦੋਂ ਤਕ ਦੋਵਾਂ ਦੇਸ਼ਾਂ ਵਿਚ ਤਣਾਅ (Indo-China Tensions) ਰਹੇਗਾ। ਇਸ ਦੌਰਾਨ ਨਵੀਂ ਦਿੱਲੀ ਵਿੱਚ ਆਰਮੀ ਚੀਫ ਜਨਰਲ ਐਮਐਮ ਨਰਵਾਨੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨਾਲ ਪੂਰਬੀ ਲੱਦਾਖ ਦੀ ਸਮੁੱਚੀ ਸਥਿਤੀ ਅਤੇ ਭਾਰਤੀ ਸੈਨਿਕ (Indian Soldier) ਤਿਆਰੀ ਬਾਰੇ ਜਾਣਕਾਰੀ ਦਿੱਤੀ।

ਭਾਰਤੀ ਰਾਜਦੂਤ ਨੇ ਬੀਜਿੰਗ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਗਲਵਾਨ ਬਾਰੇ ਚੀਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਮਨਜ਼ੂਰ ਨਹੀਂ ਕੀਤਾ ਗਿਆ, ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਦਾਅਵੇ ਨਾਲ ਉਸ ਨੂੰ ਕੋਈ ਲਾਭ ਨਹੀਂ ਹੋਏਗਾ। ਮਿਸ਼ਰੀ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਸਥਿਤੀ ਬਦਲਣ ਲਈ ਚੀਨ ਦੇ ਯਤਨ ਦੁਵੱਲੇ ਸਬੰਧਾਂ ਵਿਚ ਫੁੱਟ ਪਾ ਸਕਦੇ ਹਨ। ਹਾਲ ਹੀ ‘ਚ ਚੀਨੀ ਫੌਜ ਵੱਲੋਂ ਚੁੱਕੇ ਕਦਮਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਅਤੇ ਵਿਸ਼ਵਾਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਬਿਹਤਰ ਸਬੰਧਾਂ ਲਈ ਸਰਹੱਦ ‘ਤੇ ਸ਼ਾਂਤੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਐਲਏਸੀ ‘ਤੇ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਕਿਹਾ ਕਿ ਭਾਰਤ ਨੇ ਹਮੇਸ਼ਾਂ ਐਲਏਸੀ ਦੇ ਆਪਣੇ ਖੇਤਰ ਵਿਚ ਗਤੀਵਿਧੀਆਂ ਜਾਰੀ ਰੱਖੀਆਂ ਹਨ। ਹੁਣ ਇਹ ਪੂਰੀ ਚੀਨ ਦੀ ਜ਼ਿੰਮੇਵਾਰੀ ਹੈ ਕਿ ਉਹ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਦੀ ਧਿਆਨ ਨਾਲ ਸਮੀਖਿਆ ਕਰੇ ਅਤੇ ਫਿਰ ਫੈਸਲਾ ਕਰੇ ਕਿ ਇਸ ਨੂੰ ਕਿਸ ਦਿਸ਼ਾ ਵੱਲ ਜਾਣਾ ਚਾਹੀਦਾ ਹੈ। ਭਾਰਤ ਅਤੇ ਚੀਨ ਵਿਚਾਲੇ ਦੁਵੱਲੇ ਸਬੰਧਾਂ ਵਿਚ ਕਿਸੇ ਵੀ ਤਰੱਕੀ ਲਈ ਸਰਹੱਦ ‘ਤੇ ਸ਼ਾਂਤੀ ਇੱਕ ਜ਼ਰੂਰੀ ਗੱਲ ਹੈ। ਸਾਡਾ ਨਜ਼ਰੀਆ ਇਸ ਬਾਰੇ ਬਿਲਕੁਲ ਸਪੱਸ਼ਟ ਹੈ।

ਚੀਨ ਨੂੰ ਹਾਲਾਤ ਆਮ ਬਣਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ:

ਚੀਨ ਤੋਂ ਸਰਹੱਦ ‘ਤੇ ਨਿਰਮਾਣ ਕਾਰਜਾਂ ਬਾਰੇ, ਮਿਸਰੀ ਨੇ ਕਿਹਾ ਕਿ ਚੀਨ ਨੂੰ ਐਲਏਸੀ ਦੇ ਭਾਰਤੀ ਹਿੱਸੇ ਦੇ ਖੇਤਰ ਵਿੱਚ ਨਿਰਮਾਣ ਸ਼ੁਰੂ ਕਰਨ ਲਈ ਯਤਨ ਤੁਰੰਤ ਬੰਦ ਕਰਨੇ ਪੈਣਗੇ। ਭਾਰਤ ਨੂੰ ਉਮੀਦ ਹੈ ਕਿ ਚੀਨ ਐਲ.ਏ.ਸੀ. ਦੇ ਆਪਣੇ ਪਾਸੇ ਪਰਤਣ ਲਈ ਫ਼ੌਜਾਂ ਨੂੰ ਹਟਾਉਣ ਅਤੇ ਤਣਾਅ ਘਟਾਉਣ ਵਿਚ ਆਪਣੀ ਭੂਮਿਕਾ ਨਿਭਾਏਗਾ। ਹੁਣ ਇਹ ਪੂਰੀ ਤਰ੍ਹਾਂ ਚੀਨ ‘ਤੇ ਨਿਰਭਰ ਕਰਦਾ ਹੈ ਕਿ ਹੋਰ ਕੌਣ ਇਸ ਦਾ ਪੱਖ ਲਵੇਗਾ।

Related posts

ਲੜਕੀ ਦੇ ਧਰਮ ਪਰਿਵਰਤਨ ਖ਼ਿਲਾਫ਼ ਸਿੱਖਾਂ ਨੇ ਘੇਰੀ ਪਾਕਿ ਅੰਬੈਸੀ

On Punjab

ਫਾਨੀ ਤੂਫ਼ਾਨ ਨਾਲ ਉੜੀਸਾ ‘ਚ 5.5 ਲੱਖ ਘਰ ਤਬਾਹ, ਸਰਕਾਰ ਨੂੰ 9000 ਕਰੋੜ ਦਾ ਨੁਕਸਾਨ

On Punjab

Tsunami Alert: ਅਮਰੀਕਾ ਦੇ ਅਲਾਸਕਾ ’ਚ ਭੂਚਾਲ ਦੇ ਜ਼ੋਰਦਾਰ ਝਟਕੇ, ਸੁਨਾਮੀ ਆਉਣ ਦੀ ਜਾਰੀ ਹੋਈ ਚਿਤਾਵਨੀ

On Punjab