ਸਿੰਧੂ ਅਗਲੇ ਗੇੜ ਵਿਚ ਮਿਸਰ ਦੀ ਹੇਨੀ ਦੋਹਾ ਤੇ ਭਾਰਤ ਦੀ ਇਰਾ ਸ਼ਰਮਾ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ। ਪਹਿਲੇ ਸੈਸ਼ਨ ਦੇ ਹੋਰ ਮੈਚਾਂ ਵਿਚ ਸਾਈ ਪ੍ਰਤੀਕ ਤੇ ਗਾਇਤ੍ਰੀ ਗੋਪੀਚੰਦ ਦੀ ਮਿਕਸਡ ਡਬਲਜ਼ ਜੋੜੀ ਨੇ ਇਸ਼ਾਨ ਭਟਨਾਗਰ ਤੇ ਤਨੀਸ਼ਾ ਕਾਸਤ੍ਰੋ ਨੂੰ 21-16, 16-21, 21-7 ਨਾਲ ਮਾਤ ਦਿੱਤੀ। ਮਰਦ ਡਬਲਜ਼ ਵਿਚ ਸਿਖਰਲਾ ਦਰਜਾ ਮੁਹੰਮਦ ਅਹਸਨ ਤੇ ਹੇਂਦਰਾ ਸੇਤੀਆਵਾਨ ਦੀ ਇੰਡੋਨੇਸ਼ੀਆ ਦੀ ਜੋੜੀ ਨੇ ਭਾਰਤ ਦੇ ਪ੍ਰਰੇਮ ਸਿੰਘ ਚੌਹਾਨ ਤੇ ਰਾਜੇਸ਼ ਵਰਮਾ ਨੂੰ 21-18, 21-10 ਨਾਲ ਹਰਾ ਕੇ ਆਪਣੀ ਮੁਹਿੰਮ ਸ਼ੁਰੂ ਕੀਤੀ।