34.32 F
New York, US
February 3, 2025
PreetNama
ਖਾਸ-ਖਬਰਾਂ/Important News

India-US Relation : ਭਾਰਤ ਨਾਲ ਰਿਸ਼ਤਿਆਂ ‘ਚ ਡੈਮੇਜ ਕੰਟਰੋਲ ‘ਚ ਜੁਟਿਆ ਅਮਰੀਕਾ, ਸੱਤਵੇਂ ਬੇੜੇ ਦੀ ਹਰਕਤ ਨਾਲ ਤਲਖ਼ ਹੋਏ ਸਬੰਧ

ਅਮਰੀਕਾ ਦੇ ਧਿੰਕ ਟੈਂਕ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ‘ਚ ਅਮਰੀਕਾ ਦੇ ਸੱਤਵੇਂ ਬੇੜੇ ਦਾ ਜਹਾਜ਼ ਭਾਰਤ ਦੀ ਇਜਾਜ਼ਤ ਦੇ ਬਿਨਾਂ ਵਿਸ਼ੀਅਨ ਆਰਥਿਕ ਜੋਨ ‘ਚ ਦਾਖਲ ਕਰ ਗਆ ਸੀ। ਭਾਰਤ ਨੇ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਸੀ। ਭਾਰਤ ਨੇ ਅਮਰੀਕੀ ਜਲ ਸੈਨਾ ਤੋਂ ਆਪਣੀ ਸਖਤ ਇੰਤਰਾਜ ਦਰਜ ਕੀਤਾ ਸੀ। ਭਾਰਤ ਇਸ ਤੋਂ ਜ਼ਿਆਦਾ ਹੈਰਾਨ ਅਮਰੀਕੀ ਜਵਾਬ ਨਾਲ ਹੋਇਆ ਸੀ। ਅਮਰੀਕਾ ਦੇ ਇਸ ਬਿਆਨ ਤੋਂ ਬਾਅਦ ਇਹ ਸਵਾਲ ਉਠਿਆ ਸੀ ਕਿ ਦੋਵੇਂ ਦੇਸ਼ਾਂ ‘ਚ ਮਜ਼ਬੂਤ ਸਬੰਧ ਹੋਣ ਤੋਂ ਬਾਵਜੂਦ ਅਮਰੀਕਾ ਨੇ ਅਜਿਹੀ ਹਰਕਤ ਕਿਉਂ ਕੀਤੀ। ਪ੍ਰੋ. ਹਰਸ਼ ਵੀ ਪੰਤ ਦਾ ਕਹਿਣਾ ਹੈ ਕਿ ਅਮਰੀਕੀ ਧਿੰਕ ਟੈਂਕ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਡੈਮੇਜਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਦੇ ਪੱਖ ‘ਚ ਰਿਪਬਲਿਕਨ ਪਾਰਟੀ ਦੇ ਕੁਝ ਆਗੂ ਵੀ ਅੱਗੇ ਆਏ ਹਨ।ਭਾਰਤ ਦੇ ਇਸ ਇੰਤਰਾਜ ‘ਤੇ ਅਮਰੀਕਾ ਨੇ ਬੇਹੱਦ ਰੁਖ਼ਾ ਉਤਰ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਸ ਦੇ ਸੱਤਵੇਂ ਬੇੜੇ ਦੀ ਕਾਰਵਾਈ ਕੌਮਾਂਤਰੀ ਕਾਨੂੰਨ ਦੇ ਅਨੁਰੂਪ ਹੈ। ਅਮਰੀਕੀ ਫ਼ੌਜ ਦਾ ਕਹਿਣਾ ਹੈ ਕਿ ਅਮਰੀਕੀ ਜਲ ਸੈਨਾ ਹਰ ਦਿਨ ‘ਚ ਹਿੰਦ ਮਹਾਸਾਗਰ ਖੇਤਰ ‘ਚ ਕੰਮ ਕਰਦੀ ਹੈ। ਕੌਮਾਂਤਰੀ ਕਾਨੂੰਨ ਮੁਤਾਬਕ ਅਮਰੀਕੀ ਜਲ ਸੈਨਾ ਨੂੰ ਜਿੱਥੇ ਜਾਣ ਦੀ ਮਨਜ਼ੂਰੀ ਹੋਵੇਗੀ। ਉੱਥੇ ਅਮਰੀਕਾ ਉਡਾਨ ਭਰੇਗਾ ਤੇ ਜਹਾਜ਼ ਲੈ ਕੇ ਜਾਵੇਗਾ। ਅਮਰੀਕੀ ਜਲ ਸੈਨਾ ਨੇ ਕਿਹਾ ਕਿ ਭਾਰਤ ਦਾ ਦਾਅਵਾ ਕੌਮਾਂਤਰੀ ਕਾਨੂੰਨ ਤਹਿਤ ਅਸੰਗਤ ਹੈ। ਬਿਆਨ ‘ਚ ਅੱਗੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਅਭਿਆਸ ਪਹਿਲਾਂ ਵੀ ਕੀਤਾ ਹੈ ਭਵਿੱਖ ‘ਚ ਕਰਦੇ ਰਹਾਂਗੇ। ਫ੍ਰੀਡਮ ਆਫ ਨੇਵੀਗੇਸ਼ਨ ਆਪਰੇਸ਼ਨ ਨਾ ਤਾਂ ਇਕ ਦੇਸ਼ ਦੇ ਬਾਰੇ ਹੈ ਨਾ ਹੀ ਰਾਜਨੀਤਕ ਬਿਆਨ ਦੇਣ ਦੇ ਬਾਰੇ ਹੈ।

ਭਾਰਤ ਨੇ ਕੌਮਾਂਤਰੀ ਕਾਨੂੰਨ ਤਹਿਤ ਇੰਤਰਾਜ ਦਰਜ ਕਰਵਾਇਆ

ਸ਼ਨੀਵਾਰ ਨੂੰ ਅਮਰੀਕਾ ਦੇ ਸੱਤਵੇਂ ਬੇੜੇ ‘ਚ ਸ਼ਾਮਲ ਜਲ ਸੈਨਾ ਜਹਾਜ਼ ਜਾਨ ਪਾਲ ਜੋਨਸ ਨੇ ਭਾਰਤ ਦੇ ਲਕਛਦੀਪ ਸਮੂਹ ਦੇ ਨੇੜੇ 130 ਸਮੁੰਦਰੀ ਮੀਲ ਪੱਛਮੀ ‘ਚ ਭਾਰਤ ਦੇ ਵਿਸ਼ਿਠ ਆਜਿਰਕ ਜੋਨ ‘ਚ ਆਪਣੇ ਇਕ ਅਭਿਆਨ ਨੂੰ ਅੰਦਾਜ਼ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਅਜਿਹਾ ਕਰਦੇ ਸਮੇਂ ਅਮਰੀਕੀ ਜਲ ਸੈਨਾ ਨੇ ਭਾਰਤ ਤੋਂ ਇਸ ਦੀ ਇਜਾਜ਼ਤ ਨਹੀਂ ਲਈ। ਇਸ ‘ਤੇ ਭਾਰਤ ਨੇ ਆਪਣੀ ਸਖਤ ਨਿੰਦਾ ਪ੍ਰਗਟਾਈ ਹੈ।

Related posts

Shah Rukh Khan ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਪੁੱਛਗਿੱਛ ਦੌਰਾਨ ਖੋਲ੍ਹੇ ਕਈ ਰਾਜ਼

On Punjab

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

On Punjab

Boris Johnson ਦਾ ਗੁਪਤ ਵਿਆਹ, Carrie Symonds ਨੇ ਪਹਿਨੀ 3 ਲੱਖ ਰੁਪਏ ਦੀ ਡਰੈੱਸ, Honeymoon ਅਜੇ ਨਹੀਂ

On Punjab