ਕੈਨਬਰਾ: ਟੀਮ ਇੰਡੀਆ ਨੇ ਸੀਰੀਜ਼ ਦੇ ਆਖਰੀ ਮੈਚ ਵਿਚ ਆਸਟਰੇਲੀਆ ਖਿਲਾਫ ਜਿੱਤ ਲਈ 303 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ ਨੇ ਹਾਰਦਿਕ ਪਾਂਡਿਆ (ਨਾਬਾਦ 92, 76 ਗੇਂਦਾਂ, 7 ਚੌਕੇ, ਇੱਕ ਛੱਕਾ) ਅਤੇ ਰਵਿੰਦਰ ਜਡੇਜਾ (ਨਾਬਾਦ 66, 50 ਗੇਂਦਾਂ, 5 ਚੌਕੇ, 3 ਛੱਕਿਆਂ) ਵਿਚਕਾਰ ਛੇਵੇਂ ਵਿਕਟ ਲਈ 150 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ 50 ਓਵਰਾਂ ਵਿਚ 5 ਵਿਕਟਾਂ ‘ਤੇ 302 ਦੌੜਾਂ ਬਣਾਈਆਂ।
ਭਾਰਤ ਨੇ 50 ਓਵਰਾਂ ਵਿੱਚ 302/5 ਦੌੜਾਂ ਬਣਾਈਆਂ। ਹਾਰਦਿਕ ਪਾਂਡਿਆ (92) ਅਤੇ ਰਵਿੰਦਰ ਜਡੇਜਾ (66) ਅਜੇਤੂ ਰਹੇ। ਕਪਤਾਨ ਵਿਰਾਟ ਕੋਹਲੀ (63 ਦੌੜਾਂ, 78 ਗੇਂਦਾਂ) ਨੂੰ ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ। 152 ਦੇ ਸਕੋਰ ‘ਤੇ ਭਾਰਤ ਦਾ 5ਵਾਂ ਵਿਕਟ ਡਿੱਗਿਆ। ਇਸ ਦੇ ਨਾਲ ਹੀ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 60 ਵਾਂ ਅਰਧ ਸੈਂਕੜਾ ਬਣਾਇਆ।
ਟੀਮ ਇੰਡੀਆ ਨੇ ਤੀਜੇ ਵਨਡੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।