PreetNama
ਸਮਾਜ/Social

Indian Student Died : ਲੰਡਨ ‘ਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼, ਜਾਂਚ ਕਰ ਰਹੀ ਯੂਕੇ ਪੁਲਿਸ

ਬੀਤੇ ਵੀਰਵਾਰ ਨੂੰ ਬ੍ਰਿਟੇਨ ‘ਚ ਲਾਪਤਾ ਹੋਏ 23 ਸਾਲਾ ਭਾਰਤੀ ਵਿਦਿਆਰਥੀ ਦੀ ਲਾਸ਼ ਪੂਰਬੀ ਲੰਡਨ ਦੇ ਕੈਨਰੀ ਵਾਰਫ ਇਲਾਕੇ ‘ਚ ਇਕ ਝੀਲ ‘ਚੋਂ ਮਿਲੀ। ਬਰਤਾਨੀਆ ਦੀ ਮੈਟਰੋਪੋਲੀਟਨ ਪੁਲਿਸ ਵੀਰਵਾਰ ਨੂੰ ਲਾਪਤਾ ਭਾਰਤੀ ਵਿਦਿਆਰਥੀ ਗੁਰਸ਼ਮਨ ਸਿੰਘ ਭਾਟੀਆ ਬਾਰੇ ਜਾਣਕਾਰੀ ਲਈ ਅਪੀਲ ਕਰ ਰਹੀ ਹੈ। ਮੇਟ ਪੁਲਿਸ ਨੇ ਕਿਹਾ ਕਿ 23 ਸਾਲਾ ਨੌਜਵਾਨ ਪਿਛਲੇ ਵੀਰਵਾਰ, 14 ਦਸੰਬਰ ਰਾਤ ਨੂੰ ਲਾਪਤਾ ਹੋ ਗਿਆ ਸੀ।

ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ‘ਪੂਰੀ ਜਾਂਚ’ ਕੀਤੀ, ਜਿਸ ਵਿੱਚ ਸੀਸੀਟੀਵੀ ਦੇਖਣਾ, ਗਵਾਹਾਂ ਨਾਲ ਗੱਲ ਕਰਨਾ, ਫ਼ੋਨ ਅਤੇ ਵਿੱਤੀ ਡੇਟਾ ਦਾ ਵਿਸ਼ਲੇਸ਼ਣ ਕਰਨਾ ਸ਼ਾਮਲ ਸੀ। ਇਲਾਕੇ ਦੀਆਂ ਸਾਰੀਆਂ ਨਦੀਆਂ, ਤਾਲਾਬਾਂ ਅਤੇ ਝੀਲਾਂ ਦੀ ਵੀ ਤਲਾਸ਼ੀ ਲਈ ਗਈ ਅਤੇ ਪੁਲਿਸ ਗੋਤਾਖੋਰਾਂ ਦੁਆਰਾ ਦੱਖਣੀ ਕਵੇ ਵਿਖੇ ਪਾਣੀ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਜੋ ਕਿ ਭਾਟੀਆ ਦੀ ਲਾਸ਼ ਮੰਨੀ ਜਾ ਰਹੀ ਹੈ।

ਕੈਨਰੀ ਵ੍ਹੱਰਫ ਦੇ ਟਾਵਰ ਹੈਮਲੇਟਸ ਖੇਤਰ ਦੇ ਸਥਾਨਕ ਪੁਲਿਸ ਅਧਿਕਾਰੀ ਡਿਟੈਕਟਿਵ ਚੀਫ਼ ਸੁਪਰਡੈਂਟ (ਡੀ.ਸੀ.ਆਈ.) ਜੇਮਸ ਕੌਨਵੇ ਨੇ ਕਿਹਾ- “ਗੁਰਸ਼ਮਨ ਦੀ ਮੌਤ ਨੂੰ ਦੁਰਘਟਨਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਹੁਣ ਤੱਕ ਦੀ ਜਾਂਚ ਵਿੱਚ ਕੁਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ ਹੈ।”

ਜੇਮਸ ਕੌਨਵੇ ਨੇ ਕਿਹਾ, “ਅਸੀਂ ਗੁਰਸ਼ਮਨ ਦੀ ਇੱਕ ਸੀਸੀਟੀਵੀ ਤਸਵੀਰ ਜਾਰੀ ਕਰ ਰਹੇ ਹਾਂ ਜੋ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਲਈ ਗਈ ਸੀ । ਜਿਸ ਨੇ ਵੀ ਉਸ ਨੂੰ ਦੇਖਿਆ ਹੈ ਉਹ ਸਾਡੇ ਨਾਲ ਸੰਪਰਕ ਕਰੇ।

ਭਾਰਤੀ ਵਿਦਿਆਰਥੀ ਭਾਈਚਾਰੇ ਨੇ ਕੀਤੀ ਸੀ ਅਪੀਲ

ਪੁਲਿਸ ਨੇ ਦੱਸਿਆ ਕਿ ਹਾਲਾਂਕਿ ਅਜੇ ਤੱਕ ਗੁਰਸ਼ਮਨ ਦੀ ਰਸਮੀ ਪਛਾਣ ਨਹੀਂ ਹੋ ਸਕੀ ਹੈ ਪਰ ਗੁਰਸ਼ਮਨ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ, ਕਿਸੇ ਨੂੰ ਵੀ ਗੁਰਸ਼ਮਨ ਬਾਰੇ ਜਾਣਕਾਰੀ ਦੇਣ ਲਈ 101 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਲਾਪਤਾ ਸਿੱਖ ਵਿਦਿਆਰਥੀ ਦੀ ਸੂਚਨਾ ਤੋਂ ਬਾਅਦ ਬਰਤਾਨੀਆ ਵਿਚ ਭਾਰਤੀ ਵਿਦਿਆਰਥੀ ਭਾਈਚਾਰੇ ਨੇ ਸੋਸ਼ਲ ਮੀਡੀਆ ‘ਤੇ ਜ਼ੋਰਦਾਰ ਅਪੀਲ ਕੀਤੀ ਸੀ।

Related posts

Ukraine Helicopter Crash : ਯੂਕ੍ਰੇਨ ‘ਚ ਵੱਡਾ ਹੈਲੀਕਾਪਟਰ ਹਾਦਸਾ, ਗ੍ਰਹਿ ਮੰਤਰੀ ਸਮੇਤ 16 ਲੋਕਾਂ ਦੀ ਮੌਤ

On Punjab

ਖ਼ਤਮ ਹੋ ਸਕਦੇ ਨੇ ਪਾਸਪੋਰਟ, ਆਧਾਰ ਅਤੇ ਵੋਟਰ ਕਾਰਡ !

On Punjab

Rahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰ

On Punjab