.
ਸੰਘਰਸ਼ ਨਾਲ ਜੂਝ ਰਹੇ ਸੂਡਾਨ ਤੋਂ ਆਪ੍ਰੇਸ਼ਨ ਕਾਵੇਰ ਤਿਹਤ ਕੱਢੇ ਗਏ 360 ਭਾਰਤੀਆਂ ਦਾ ਪਹਿਲਾ ਜਥਾ ਬੁੱਧਵਾਰ ਨੂੰ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਦਿੱਲੀ ਪੁੱਜ ਗਿਆ। ਦਿੱਲੀ ਪੁੱਜਣ ’ਤੇ ਇਨ੍ਹਾਂ ਭਾਰਤੀਆਂ ਨੇ ‘ਭਾਰਤ ਮਾਤਾ ਦੀ ਜੈ’, ‘ਭਾਰਤੀ ਫ਼ੌਜ ਜ਼ਿੰਦਾਬਾਦ’ ਤੇ ‘ਪੀਐੱਮ ਨਰਿੰਦਰ ਮੋਦੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਏਐੱਨਆਈ ਮੁਤਾਬਕ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਜੇਦਹਾ ਹਵਾਈ ਅੱਡੇ ’ਤੇ ਇਨ੍ਹਾਂ ਭਾਰਤੀਆਂ ਨੂੰ ਵਿਦਾ ਕੀਤਾ।
ਇਸ ਤੋਂ ਪਹਿਲਾਂ ਹਵਾਈ ਫ਼ੌਜ ਦੇ ਦੋ ਜਹਾਜ਼ਾਂ ਨੇ 250 ਤੋਂ ਜ਼ਿਆਦਾ ਹੋਰ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਮੁੰਦਰੀ ਫ਼ੌਜ ਦੇ ਜਹਾਜ਼ ਆਈਐੱਨਐੱਸ ਸੁਮੇਧਾ ਰਾਹੀਂ 278 ਨਾਗਰਿਕਾਂ ਨੂੰ ਜੇਦਾਹ ਲਿਆਂਦਾ ਗਿਆ ਸੀ। ਇਸ ਤਰ੍ਹਾਂ ਆਪ੍ਰੇਸ਼ਨ ਕਾਵੇਰੀ ਤਹਿਤ ਹੁਣ ਤੱਕ ਲਗਭਗ 530 ਭਾਰਤੀ ਸੂਡਾਨ ’ਚੋਂ ਸੁਰੱਖਿਅਤ ਕੱਢ ਕੇ ਜੇਦਾਹ ਪਹੁੰਚਾਏ ਜਾ ਚੁੱਕੇ ਹਨ। ਆਪ੍ਰੇਸ਼ਨ ਕਾਵੇਰੀ ਮਿਸ਼ਨ ਤਹਿਤ ਸੂਡਾਨ ’ਚੋਂ ਕੱਢੇ ਗਏ ਭਾਰਤੀਆਂ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ’ਚ ਬਣਾਏ ਗਏ ਕੇਂਦਰ ’ਤੇ ਹਰ ਤਰ੍ਹਾਂ ਦੀਆਂ ਜ਼ਰੂਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਆਈਐੱਨਐੱਸ ਸੁਮੇਧਾ ਤੋਂ ਬਾਅਦ ਹਵਾਈ ਫ਼ੌਜ ਦੇ ਜਹਾਜ਼ ਸੀ-130 ਜੇ ਰਾਹੀਂ ਭਾਰਤੀਆਂ ਦੇ ਦੂਜੇ ਅਤੇ ਤੀਜੇ ਜਥੇ ਨੂੰ ਬੁੱਧਵਾਰ ਜੇਦਾਹ ਲਿਆਂਦਾ ਗਿਆ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸਿਆ ਕਿ ਪਹਿਲਾਂ ਸੀ-130 ਜੇ ਜਹਾਜ਼ ਨਾਲ 121 ਲੋਕਾਂ ਨੂੰ, ਇਸ ਤੋਂ ਬਾਅਦ 135 ਲੋਕਾਂ ਨੂੰ ਜੇਦਾਹ ਪਹੁੰਚਾਇਆ ਗਿਆ। ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਕਿ ਆਪ੍ਰੇਸ਼ਨ ਕਾਵੇਰੀ ਤੇਜ਼ੀ ਨਾਲ ਚੱਲ ਰਿਹਾ ਹੈ।
ਸੂਡਾਨ ’ਚ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੇ 72 ਘੰਟੇ ਦੀ ਜੰਗਬੰਦੀ ਤੋਂ ਬਾਅਦ ਭਾਰਤ ਨੇ ਫਸੇ ਭਾਰਤੀਆਂ ਨੂੰ ਕੱਢਣ ਦੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਸੂਡਾਨ ’ਚ 13 ਦਿਨ ਤੋਂ ਚੱਲ ਰਹੇ ਸੰਘਰਸ਼ ’ਚ ਚਾਰ ਸੌ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ’ਚ ਇਕ ਭਾਰਤੀ ਵੀ ਸ਼ਾਮਲ ਹੈ। ਸੰਘਰਸ਼ ਸ਼ੁਰੂ ਹੋਣ ’ਤੇ ਦੱਸਿਆ ਗਿਆ ਸੀ ਕਿ ਸੂਡਾਨ ’ਚ ਲਗਭਗ ਤਿੰਨ ਹਜ਼ਾਰ ਤੋਂ ਜ਼ਿਆਦਾ ਭਾਰਤੀ ਫਸੇ ਹੋਏ ਹਨ।
ਵਿਦੇਸ਼ ਮੰਤਰੀ (ਈਏਐਮ) ਐਸ ਜੈਸ਼ੰਕਰ ਨੇ ਟਵਿੱਟਰ ‘ਤੇ ਕਿਹਾ, “ਭਾਰਤ ਆਪਣੇ ਆਪ ਦਾ ਸਵਾਗਤ ਕਰਦਾ ਹੈ। ਓਪਰੇਸ਼ਨ ਕਾਵੇਰੀ 360 ਭਾਰਤੀ ਨਾਗਰਿਕਾਂ ਨੂੰ ਵਤਨ ਲਿਆਉਂਦਾ ਹੈ ਕਿਉਂਕਿ ਪਹਿਲੀ ਉਡਾਣ ਨਵੀਂ ਦਿੱਲੀ ਪਹੁੰਚਦੀ ਹੈ।
ANI ਨਾਲ ਗੱਲ ਕਰਦੇ ਹੋਏ, ਇੱਕ ਭਾਰਤੀ ਨਾਗਰਿਕ, ਜੋ ਕਿ ਸੁਡਾਨ ਤੋਂ ਪਰਤਿਆ ਸੀ, ਨੇ ਕਿਹਾ, “ਭਾਰਤ ਸਰਕਾਰ ਨੇ ਸਾਡਾ ਬਹੁਤ ਸਮਰਥਨ ਕੀਤਾ। ਇਹ ਵੱਡੀ ਗੱਲ ਹੈ ਕਿ ਅਸੀਂ ਇੱਥੇ ਸੁਰੱਖਿਅਤ ਪਹੁੰਚ ਗਏ ਕਿਉਂਕਿ ਇਹ ਬਹੁਤ ਖਤਰਨਾਕ ਸੀ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ।”