ਇੰਡੀਗੋ ਦੀ ਫਲਾਈਟ ਨੂੰ ਤਕਨੀਕੀ ਖਰਾਬੀ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ।ਦਰਅਸਲ, ਬੈਂਗਲੁਰੂ ਤੋਂ ਵਾਰਾਣਸੀ ਜਾ ਰਹੀ ਫਲਾਈਟ (6E897) ‘ਚ 137 ਯਾਤਰੀ ਸਵਾਰ ਸਨ, ਤਕਨੀਕੀ ਖਰਾਬੀ ਕਾਰਨ ਅੱਜ ਸਵੇਰੇ 6.15 ਵਜੇ ਤੇਲੰਗਾਨਾ ਦੇ ਸ਼ਮਸ਼ਾਬਾਦ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। . ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ।
ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ
ਜਾਣਕਾਰੀ ਮੁਤਾਬਕ ਫਲਾਈਟ ਨੇ ਬੈਂਗਲੁਰੂ ਤੋਂ ਉਡਾਣ ਭਰੀ ਤਾਂ ਪਾਇਲਟ ਨੂੰ ਇਸ ‘ਚ ਤਕਨੀਕੀ ਖਰਾਬੀ ਦਾ ਪਤਾ ਲੱਗਾ। ਇਸ ਤੋਂ ਬਾਅਦ ਪਾਇਲਟ ਨੇ ਤੇਲੰਗਾਨਾ ਦੇ ਸ਼ਮਸ਼ਾਬਾਦ ਹਵਾਈ ਅੱਡੇ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ।
ਪਹਿਲਾਂ ਵੀ ਬੈਂਗਲੁਰੂ ਜਾਣ ਵਾਲੀ ਫਲਾਈਟ ਵਿੱਚ ਸਮੱਸਿਆ ਆਈ ਸੀ
ਜ਼ਿਕਰਯੋਗ ਹੈ ਕਿ ਬੀਤੇ ਦਿਨ ਬੈਂਗਲੁਰੂ ਤੋਂ ਅਬੂ ਧਾਬੀ ਲਈ ਉਡਾਣ ਭਰਨ ਵਾਲੀ ਇਤਿਹਾਦ ਏਅਰਵੇਜ਼ ਦੀ ਫਲਾਈਟ EY237 ‘ਚ ਵੀ ਤਕਨੀਕੀ ਖਰਾਬੀ ਆ ਗਈ ਸੀ, ਜਿਸ ਤੋਂ ਤੁਰੰਤ ਬਾਅਦ ਇਸ ਦੀ ਬੈਂਗਲੁਰੂ ਦੇ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ।
ਕੈਬਿਨ ਦੇ ਦਬਾਅ ਦੀ ਸਮੱਸਿਆ
ਦਰਅਸਲ ਫਲਾਈਟ ਨੇ ਜਿਵੇਂ ਹੀ ਉਡਾਨ ਭਰੀ ਤਾਂ ਪਾਇਲਟ ਨੂੰ ਅਹਿਸਾਸ ਹੋਇਆ ਕਿ ਫਲਾਈਟ ‘ਚ ਕੁਝ ਸਮੱਸਿਆ ਹੈ। ਕਪਤਾਨ ਨੇ ਦੇਖਿਆ ਕਿ ਜਹਾਜ਼ ਦੇ ਕੈਬਿਨ ਪ੍ਰੈਸ਼ਰ ‘ਚ ਕਮੀ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਐਮਰਜੈਂਸੀ ਲੈਂਡਿੰਗ ਕਰਨ ਦਾ ਫੈਸਲਾ ਕੀਤਾ।