63.68 F
New York, US
September 8, 2024
PreetNama
ਖੇਡ-ਜਗਤ/Sports News

IndVsEng: ਇੰਗਲੈਂਡ ਨੇ ਟਾਸ ਜਿੱਤ ਚੁਣੀ ਬੱਲੇਬਾਜ਼ੀ, ਭਾਰਤ ਨੂੰ ਕਰਨਾ ਪਏਗਾ ਚੇਜ਼

ICC Cricket World Cup 2019: ਬਰਮਿੰਘਮ ਦੇ ਐਜਬੈਸਟਨ ਮੈਦਾਨ ‘ਤੇ ਅੱਜ ਕ੍ਰਿਕੇਟ ਵਿਸ਼ਵ ਕੱਪ ਵਿੱਚ ਦੁਨੀਆ ਦੀਆਂ ਦੋ ਬਿਹਤਰੀਨ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਟਾਸ ਹੋ ਚੁੱਕੀ ਹੈ। ਭਾਰਤ ਟਾਸ ਹਾਰ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਬਾਰੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਉਨ੍ਹਾਂ ਨੂੰ ਇਸ ਦਾ ਕੋਈ ਦੁੱਖ ਨਹੀਂ, ਬਲਕਿ ਉਨ੍ਹਾਂ ਨੂੰ ਲਕਸ਼ ਦਾ ਪਿੱਛਾ ਕਰਨਾ ਚੰਗਾ ਲੱਗਦਾ ਹੈ।

ਦੱਸ ਦੇਈਏ ਅੱਜ ਭਾਰਤੀ ਟੀਮ ਆਪਣੀ ਨਵੀਂ ਜਰਸੀ ਵਿੱਚ ਮੈਦਾਨ ‘ਤੇ ਉੱਤਰੀ ਹੈ। ਪਹਿਲੇ ਮੈਚਾਂ ਵਿੱਚ ਟੀਮ ਨੇ ਨੀਲੀਆਂ ਜਰਸੀਆਂ ਪਾਈਆਂ ਸੀ ਜਦਕਿ ਅੱਜ ਟੀਮ ਸੰਤਰੀ ਰੰਗ ਦੀ ਨਵੀਂ ਜਰਸੀ ਪਾ ਕੇ ਮੁਕਾਬਲਾ ਖੇਡੇਗੀ। ਇਸ ਦੇ ਨਾਲ ਹੀ ਟੀਮ ਵਿੱਚ ਕੁਝ ਬਦਲਾਅ ਵੀ ਕੀਤੇ ਗਏ ਹਨ। ਵਿਜੇ ਸ਼ੰਕਰ ਦੀ ਥਾਂ ‘ਤੇ ਰਿਸ਼ਭ ਪੰਤ ਨੂੰ ਥਾਂ ਦਿੱਤੀ ਗਈ ਹੈ।

ਇਸ ਮੁਕਾਬਲੇ ਨੂੰ ਲੈ ਕੇ ਕ੍ਰਿਕਿਟ ਪ੍ਰੇਮੀਆਂ ਲਈ ਕਾਫੀ ਉਤਸ਼ਾਹ ਹੈ। ਇਸ ਮੈਚ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅੱਜ ਪਾਕਿਸਤਾਨੀ ਟੀਮ ਦੇ ਸਮਰਥਕ ਵੀ ਭਾਰਤ ਦੀ ਜਿੱਤ ਲਈ ਦੁਆ ਕਰਨਗੇ। ਦੱਸ ਦੇਈਏ ਜੇ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਪਾਕਿਸਾਤਾਨੀ ਟੀਮ ਸੈਮੀਫਾਈਨਲ ਵਿੱਚ ਖੇਡ ਸਕੇਗੀ।

ਦਰਅਸਲ ਅੰਕ ਸੂਚੀ ਵਿੱਚ ਪਾਕਿਸਤਾਨੀ ਟੀਮ ਹਾਲੇ ਚੌਥੇ ਤੇ ਇੰਗਲੈਂਡ ਦੀ ਟੀਮ ਪੰਜਵੇਂ ਨੰਬਰ ‘ਤੇ ਹੈ। ਪਾਕਿ ਨੇ 8 ਮੈਚਾਂ ਵਿੱਚ 9 ਅੰਕ ਲਏ ਹਨ ਜਦਕਿ ਇੰਗਲੈਂਡ ਦੀ ਟੀਮ ਨੇ 7 ਮੈਚਾਂ ਵਿੱਚ 8 ਅੰਕ ਲਏ ਹਨ। ਜੇ ਇੰਗਲੈਂਡ ਦੀ ਟੀਮ ਹਾਰ ਗਈ ਤਾਂ ਪਾਕਿ ਟੀਮ ਆਪਣਾ ਅਗਲਾ ਮੈਚ ਜਿੱਤ ਕੇ ਆਸਾਨੀ ਨਾਲ ਸੈਮੀਫਾਈਨਲ ਵਿੱਚ ਪਹੁੰਚ ਜਾਏਗੀ।

Related posts

ਕੋਲਕਾਤਾ ’ਚ ਅੱਜ ਲੱਗੇਗੀ ਖਿਡਾਰੀਆਂ ਦੀ ਬੋਲੀ

On Punjab

ਨੀਰਜ ਚੋਪੜਾ ਓਲੰਪਿਕ ਅਭਿਆਸ ਛੱਡ ਪਰਤਣਗੇ ਵਾਪਿਸ ਦੇਸ਼

On Punjab

ਪਹਿਲੇ ਵਨਡੇ ਮੈਚ ‘ਚ ਇਹ ਦੋ ਖਿਡਾਰੀ ਕਰ ਸਕਦੇ ਹਨ ਡੈਬਿਊ, ਅਜਿਹੀ ਹੋ ਸਕਦੀ ਹੈ ਭਾਰਤ ਦੀ ਪਲੇਇੰਗ ਇਲੈਵਨ

On Punjab