ਜੰਮੂ ਕਸ਼ਮੀਰ ਵਿਚ ਬਦਲਦੇ ਹਾਲਾਤ ਨਾਲ ਬੌਖਲਾਏ ਪਾਕਿਸਤਾਨ ਨੇ ਅੱਤਵਾਦੀਆਂ ਦੀ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਬੀਤੀ ਰਾਤ ਅਖਨੂਰ ਸੈਕਟਰ ਵਿਚ ਕੰਟਰੋਲ ਰੇਖਾ ਨਾਲ ਲਗਦੇ ਖੌਡ਼ ਇਲਾਕੇ ਵਿਚੋਂ ਭਾਰਤੀ ਹੱਦ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਪੰਜ ਅੱਤਵਾਦੀਆਂ ਵਿਚੋਂ ਫੌਜ ਨੇ ਤਿੰਨ ਨੂੰ ਮਾਰ ਮੁਕਾਇਆ। ਦੋ ਅੱਤਵਾਦੀ ਬਚ ਕੇ ਨਿਕਲਣ ਵਿਚ ਕਾਮਯਾਬ ਰਹੇ। ਇਸੇ ਦੌਰਾਨ ਭਾਰਤੀ ਫੌਜ ਦੇ 4 ਜਵਾਨ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫੌਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਲਈ ਪਾਕਿਸਤਾਨੀ ਫੌਜੀਆਂ ਨੇ ਦੇਰ ਰਾਤ ਅਚਾਨਕ ਅਖਨੂਰ ਸੁੰਦਰਬਨੀ ਵਿਚ ਪੈਂਦੇ ਖੌੜ ਸੈਕਟਰ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਜਵਾਨ ਵੀ ਇਸ ਗੋਲੀਬਾਰੀ ਦਾ ਮੂੰਹਤੋਡ਼ ਜਵਾਬ ਦੇ ਰਹੇ ਸਨ। ਇਸੇ ਦੌਰਾਨ 5 ਅੱਤਵਾਦੀ ਜਵਾਨਾਂ ਦਾ ਧਿਆਨ ਭਟਕਾਉਂਦੇ ਹੋਏ ਭਾਰਤੀ ਹੱਦ ਵਿਚ ਘੁਸਪੈਠ ਕਰਨ ਲੱਗੇ ਤਾਂ ਭਾਰਤੀ ਫੌਜੀਆਂ ਨੇ ਚੌਕਸੀ ਵਰਤਦੇ ਹੋਏ ਫਰਾਈਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ 3 ਅੱਤਵਾਦੀ ਢੇਰ ਹੋ ਗਏ ਜਦਕਿ 2 ਅੱਤਵਾਦੀ ਭੱਜਣ ਵਿਚ ਸਫ਼ਲ ਹੋ ਗਏ।