ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਸਾਲ ਓਲੰਪਿਕ ਖੇਡਾਂ ਨਹੀਂ ਕਰਵਾਈਆਂ ਗਈਆਂ ਸਨ ਜੋ ਹੁਣ ਅਗਲੇ ਮਹੀਨੇ ਟੋਕੀਓ ਵਿਚ ਖੇਡੀਆਂ ਜਾਣਗੀਆਂ। ਉਂਝ ਲੇਟੈਸਟ ਓਲੰਪਿਕ ਖੇਡਾਂ ਵਿਚ ਭਾਰਤ ਪਿਛਲੇ ਸਾਲ ਆਪਣੇ 100 ਸਾਲ ਦਾ ਸਫ਼ਰ ਪੂਰਾ ਕਰ ਚੁੱਕਾ ਹੈ। ਹਾਲਾਂਕਿ ਓਲੰਪਿਕ ਖੇਡਾਂ ਦੀ ਸ਼ੁਰੂਆਤ ਕਰੀਬ 2796 ਸਾਲ ਪਹਿਲਾਂ ਗ੍ਰੀਸ ਵਿਚ ਜੀਸਸ ਦੇ ਪੁੱਤਰ ਹੇਰਾਕਲਸ ਵੱਲੋਂ ਕੀਤੀ ਮੰਨੀ ਜਾਂਦੀ ਹੈ ਪਰ ਅਜਿਹੀ ਧਾਰਨਾ ਹੈ ਕਿ ਇਹ ਖੇਡ ਉਸ ਤੋਂ ਵੀ ਪਹਿਲਾਂ ਖੇਡੀ ਜਾਂਦੀ ਸੀ। 776 ਈਸਾ ਪੂੁਰਵ ਵਿਧੀ ਪੂੁਰਵਕ ਢੰਗ ਨਾਲ ਓਲੰਪਿਕ ਖੇਡਾਂ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਬਿਨਾਂ ਰੁਕਾਵਟ 393 ਈ. ਤਕ ਭਾਵ 1169 ਸਾਲਾਂ ਤਕ ਚਲਦਾ ਰਿਹਾ।
ਕਦੋਂ ਹੋਈ ਸੀ ਇਸ ਦੀ ਸ਼ੁਰੂਆਤ
ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਏ ਜਾਣ ਦੀ ਸ਼ੁਰੂਆਤ 23 ਜੂੁਨ 1948 ਨੂੰ ਹੋਈ ਸੀ। ਦਰਅਸਲ ਆਧੁਨਿਕ ਓਲੰਪਿਕ ਖੇਡਾਂ ਦਾ ਪਹਿਲਾ ਆਯੋਜਨ ਤਾਂ ਸਾਲ 1896 ਵਿਚ ਹੋਇਆ ਸੀ ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਪਿਅਰੇ ਦ ਕੁਬਰਤਿਨ ਵੱਲੋਂ 23 ਜੂੁਨ 1894 ਨੂੰ ਕੀਤੀ ਗਈ ਸੀ। ਆਈਓਸੀ ਦੀ ਸਥਾਪਨਾ ਦਿਵਸ 23 ਜੂਨ ਤੋਂ ਹੀ ਮਨਾਇਆ ਜਾਣ ਲੱਗਾ।
ਕੌਣ ਸਨ ਇਸ ਦੇ ਪਹਿਲੇ ਪ੍ਰਧਾਨ
ਇਸ ਦੇ ਪਹਿਲੇ ਪ੍ਰਧਾਨ ਬਣੇ ਸਨ ਯੂਨਾਨੀ ਵਪਾਰੀ ਡੇਮਟ੍ਰਿਯੋਸ ਵਿਕੇਲਾਸ।
ਆਈਓਸੀ ਦਾ ਮੁੱਖ ਦਫ਼ਤਰ
ਆਈਓਸੀ ਦਾ ਮੁੱਖ ਦਫ਼ਤਰ ਸਵਿਟਜ਼ਰਲੈਂਡ ਦੇ ਲਾਜੇਨ ਵਿਚ ਸਥਿਤ ਹੈ ਅਤੇ ਮੌਜੂਦਾ ਸਮੇਂ ਦੁਨੀਆ ਭਰ ਵਿਚ 205 ਰਾਸ਼ਟਰੀ ਓਲੰਪਿਕ ਕਮੇਟੀਆਂ ਇਸ ਦੀਆਂ ਮੈਂਬਰ ਹਨ।
ਉਦੇਸ਼
ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਖੇਡਾਂ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਹਰ ਵਰਗ ਅਤੇ ਉਮਰ ਦੇ ਲੋਕਾਂ ਦੀ ਹਿੱਸੇਦਾਰੀ ਨੂੰ ਵਧਾਉਣਾ ਹੈ। ਆਈਓਸੀ ਵੱਲੋਂ ਹਰ ਚਾਰ ਸਾਲ ਦੇ ਫਰਕ ’ਤੇ ਗਰਮੀਆਂ ਦੀਆਂ ਓਲੰਪਿਕ ਖੇਡਾਂ, ਸਰਦੀਆਂ ਦੀਆਂ ਓਲੰਪਿਕ ਖੇਡਾਂ ਖੇਡੀਆਂ ਜਾਂਦੀਆਂ ਹਨ।
ਭਾਰਤ ਨੇ ਕਦੋਂ ਲਿਆ ਪਹਿਲੀ ਵਾਰ ਹਿੱਸਾ
ਭਾਰਤ ਨੇ ਪਹਿਲੀ ਵਾਰ 1900 ਵਿਚ ਓਲੰਪਿਕਸ ਵਿਚ ਭਾਗ ਲਿਆ ਸੀ। ਉਦੋਂ ਭਾਰਤ ਵੱਲੋਂ ਸਿਰਫ਼ ਇਥ ਐਥਲੀਟ ਨਾਰਮਨ ਪ੍ਰਿਚਰਡ ਨੂੰ ਭੇਜਿਆ ਗਿਆ ਸੀ, ਜਿਸਨੇ ਅਥਲੈਟਿਕਸ ਵਿਚ ਦੋ ਸਿਲਵਰ ਮੈਡਲ ਜਿੱਤੇ ਸਨ। ਹਾਲਾਂਕਿ ਭਾਰਤ ਨੇ ਅਧਿਕਾਰਿਤ ਤੌਰ ’ਤੇ ਪਹਿਲੀ ਵਾਰ 1920 ਵਿਚ ਓਲੰਪਿਕ ਖੇਡਾਂ ਵਿਚ ਭਾਗ ਲਿਆ ਸੀ। ਉਦੋਂ ਤੋਂ ਓਲੰਪਿਕ ਖੇਡਾਂ ਵਿਚ ਭਾਰਤ ਨੇ ਕੁਲ 28 ਮੈਡਲ ਜਿੱਤੇ ਹਨ, ਜਿਨ੍ਹਾਂ ਵਿਚ 9 ਗੋਲਡ, 7 ਸਿਲਵਰ ਅਤੇ 11 ਤਾਂਬੇ ਦੇ ਮੈਡਲ ਸ਼ਾਮਲ ਹਨ। ਸਭ ਤੋਂ ਜ਼ਿਆਦਾ ਮੈਡਲ ਭਾਰਤੀ ਹਾਕੀ ਟੀਮ ਵੱਲੋਂ ਜਿੱਤੇ ਗਏ ਹਨ।