ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਕਾਰਨ ਕਾਫੀ ਚਰਚਾ ਵਿਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਲਈ ਖਾਸ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ ‘ਤੇ ਆਪਣੇ ਵਰਕਆਊਟ ਵੀਡੀਓਜ਼ ਵੀ ਸਾਂਝੀਆਂ ਕਰਦੀ ਰਹਿੰਦੀ ਹੈ ਤੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਮੰਤਰ ਬਾਰੇ ਦਸਦੀ ਰਹਿੰਦੀ ਹੈ।
ਮਲਾਇਕਾ ਅਰੋੜਾ ਹੁਣ ਆਪਣੇ ਨਵੇਂ ਵਰਕਆਊਟ ਤੇ ਫਿਟਨੈੱਸ ਵੀਡੀਓ ਨੂੰ ਲੈ ਕੇ ਚਰਚਾ ਵਿਚ ਹੈ। ਜਿਸ ਵਿਚ ਉਹ ਲੋਕਾਂ ਨੂੰ ਵਰਕਆਊਟ ਕਰਨ ਲਈ ਪ੍ਰੇਰਿਤ ਕਰਦੀ ਹੋਈ ਦਿਖਾਈ ਦੇ ਰਹੀ ਹੈ। ਮਲਾਇਕਾ ਅਰੋੜਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਟਰੈਡਮਿਲ ‘ਤੇ ਚੱਲਦੀ, ਪੈਰ ਚੁੱਕਦੀ, ਸਕੁਐਟ ਕਰਦੀ ਤੇ ਯੋਗ ਮੁਦਰਾ ‘ਚ ਕੂਲਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ।
ਆਪਣੇ ਇਸ ਵਰਕਆਊਟ ਵੀਡੀਓ ਦੇ ਨਾਲ ਮਲਾਇਕਾ ਅਰੋੜਾ ਨੇ ਪ੍ਰਸ਼ੰਸਕਾਂ ਲਈ ਖ਼ਾਸ ਪੋਸਟ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਲੋਕਾਂ ਨੂੰ ਵਰਕਆਊਟ ਕਰਨ ਲਈ ਪ੍ਰੇਰਿਤ ਕੀਤਾ ਹੈ। ਅਦਾਕਾਰਾ ਨੇ ਪੋਸਟ ਵਿਚ ਲਿਖਿਆ,’ਤੁਰਨਾ, ਦੌੜਨਾ, ਸਾਹ ਲੈਣਾ, ਫਲੈਕਸ ਕਰਨਾ ਪਰ ਸ਼ੁਰੂ ਤਾਂ ਕਰੋ। ਅੰਤਰਰਾਸ਼ਟਰੀ ਯੋਗਾ ਦਿਵਸ ਦੇ 4 ਦਿਨ ਬਚੇ ਹਨ! ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੈਂ ਕੀ ਕਰ ਰਹੀ ਹਾਂ?’
ਮਲਾਇਕਾ ਅਰੋੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਪ੍ਰਸ਼ੰਸਕ ਅਤੇ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਉਸ ਦੀਆਂ ਵਰਕਆਊਟ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਟਿੱਪਣੀ ਕਰਕੇ ਆਪਣਾ ਫੀਡਬੈਕ ਵੀ ਦੇ ਰਹੇ ਹਨ। ਇਸ ਤੋਂ ਪਹਿਲਾਂ ਮਲਾਇਕਾ ਅਰੋੜਾ ਕੋਰੋਨਾ ਵਾਇਰਸ ਨਾਲ ਲੜਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਨ ਲਈ ਸੁਰਖੀਆਂ ਵਿਚ ਰਹੀ ਸੀ। ਉਸਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ‘ਤੇ ਤਸਵੀਰਾਂ ਸ਼ੇਅਰ ਕਰਕੇ ਤਜਰਬਾ ਸਾਂਝਾ ਕੀਤਾ।
ਇਸ ਤੋਂ ਇਲਾਵਾ ਮਲਾਇਕਾ ਅਰੋੜਾ ਅਦਾਕਾਰ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਕਾਫ਼ੀ ਚਰਚਾ ‘ਚ ਹੈ। ਬਾਲੀਵੁੱਡ ਦੀ ਹੌਟ ਜੋੜੀ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਕਰੀਬ 3 ਸਾਲ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। 2019 ਵਿਚ, ਉਸਨੇ ਮੀਡੀਆ ਦੇ ਸਾਹਮਣੇ ਆਪਣੇ ਰਿਲੇਸ਼ਨ ਦੀ ਪੁਸ਼ਟੀ ਕੀਤੀ। ਉਦੋਂ ਤੋਂ ਹੀ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਅਕਸਰ ਇਕੱਠੇ ਦਿਖਾਈ ਦਿੰਦੇ ਹਨ।