ਨਵੀਂ ਦਿੱਲੀ: ਹਰ ਸਾਲ 12 ਅਗਸਤ ਨੂੰ ਵਿਸ਼ਵਵਿਆਪੀ ਤਬਦੀਲੀ ਲਿਆਉਣ ਵਿੱਚ ਨੌਜਵਾਨਾਂ ਦੇ ਯੋਗਦਾਨ ਨੂੰ ਦਰਸਾਉਣ ਲਈ International Youth Day ਮਨਾਇਆ ਜਾਂਦਾ ਹੈ।
ਦੱਸ ਦਈਏ ਕਿ ਸਾਲ 1999 ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਿਫਾਰਸ਼ਾਂ ਤੋਂ ਬਾਅਦ ਪਹਿਲੀ ਵਾਰ 12 ਅਗਸਤ 2000 ਨੂੰ ਇੰਟਰਨੈਸ਼ਨਲ ਯੁਵਾ ਦਿਵਸ ਮਨਾਇਆ ਗਿਆ ਸੀ। ਯੁਵਾ ਦਿਵਸ ਦਾ ਮੁੱਖ ਮਕਸਦ ਸਮਾਜਿਕ, ਆਰਥਿਕ ਤੇ ਰਾਜਨੀਤਕ ਮੁੱਦਿਆਂ ਨੂੰ ਲੈ ਕੇ ਤਮਾਮ ਹੋਰ ਮੁੱਦਿਆਂ ‘ਤੇ ਨੌਜਵਾਨਾਂ ਦੀ ਭਾਗੀਦਾਰੀ ਤੇ ਉਨ੍ਹਾਂ ਦੇ ਵਿਚਾਰਾਂ ‘ਤੇ ਚਰਚਾ ਕਰਨਾ ਹੈ।
ਮਹਾਮਾਰੀ ਦੌਰਾਨ ਨੌਜਵਾਨ ਜਾਤੀਗਤ ਵਿਤਕਰੇ ਵਰਗੇ ਮੁੱਦਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਿੱਚ ਅਹਿਮ ਰਹੇ ਹਨ। ‘The Balck Lives Movement’’ ਦੌਰਾਨ ਨੌਜਵਾਨਾਂ ਨੂੰ ਤਬਦੀਲੀ ਦੀ ਮੰਗ ਕਰਦੇ ਵੇਖਿਆ ਗਿਆ। ਇਸ ਸਾਲ ਦਾ ਥੀਮ ‘Youth Engagement for Global Action’ ਅਜਿਹੇ ਨੋਜਵਾਨਾਂ ਦੀ ਸ਼ਮੂਲੀਅਤ ‘ਤੇ ਵੀ ਕੇਂਦ੍ਰਤ ਕਰੇਗਾ ਜੋ ਵਿਸ਼ਵਵਿਆਪੀ ਪ੍ਰਭਾਵ ਪਾਉਂਦੇ ਹਨ।
ਦੱਸ ਦਈਏ ਕਿ ਹਰ ਸਾਲ International Youth Day ‘ਤੇ ਸੰਯੁਕਤ ਰਾਸ਼ਟਰ ਇੱਖ ਥੀਮ ਦਾ ਸਿਲੈਕਸ਼ਨ ਕਰਦਾ ਹੈ। ਫਿਰ ਇਸ ਥੀਮ ਦੇ ਅਧਾਰ ‘ਤੇ ਹੀ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਬਾਰੇ ਨੌਜਵਾਨਾਂ ਦੇ ਵਿਚਾਰ ਵੀ ਜਾਣੇ ਜਾਂਦੇ ਹਨ ਤੇ ਉਨ੍ਹਾਂ ਨਾਲ ਸਲਾਹ ਕੀਤੀ ਜਾਂਦੀ ਹੈ।