ਭਾਰਤ ਤੋਂ ਲੈ ਕੇ ਹੁਣ ਤਕ ਭਾਰਤੀ ਅਥਲੀਟਾਂ ਨੂੰ ਓਲੰਪਿਕ ‘ਚ ਹਿੱਸਾ ਲੈਂਦੇ-ਲੈਂਦੇ 100 ਸਾਲ ਦਾ ਸਮਾਂ ਲੰਘ ਚੁੱਕਾ ਹੈ ਪਰ ਇਕ ਵੀ ਵਾਰ ਭਾਰਤ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਨਹੀਂ ਕੀਤੀ ਹੈ ਜਦਕਿ ਕਈ ਦੇਸ਼ ਅਜਿਹੇ ਹਨ ਜੋ ਇਕ ਤੋਂ ਜ਼ਿਆਦਾ ਵਾਰ ਵੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਜ਼ਿੰਮਾ ਲੈ ਚੁੱਕੇ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਭਾਰਤ ‘ਚ ਹੁਣ ਉਸ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਹਨ ਜਿਸ ਦੀ ਵਜ੍ਹਾ ਨਾਲ ਭਾਰਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵਾ ਠੋਕ ਸਕੇ।
ਹਾਲਾਂਕਿ ਹੁਣ ਸਾਹਮਣੇ ਆ ਰਿਹਾ ਹੈ ਕਿ ਭਾਰਤ ਵੀ ਓਲੰਪਿਕ ਦੀ ਮੇਜ਼ਬਾਨੀ ਕਰ ਸਕਦਾ ਹੈ। ਦਰਅਸਲ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਹੈ ਕਿ ਭਾਰਤ ਉਨ੍ਹਾਂ ਕਈ ਦੇਸ਼ਾਂ ‘ਚ ਸ਼ਾਮਲ ਹੈ ਜੋ 2036, 2040 ਤੇ ਇਸ ਤੋਂ ਬਾਅਦ ਹੋਣ ਵਾਲੇ ਓਲੰਪਿਕ ਦੀ ਮੇਜ਼ਬਾਨੀ ਦੇ ਇਛੁੱਕ ਹਨ। ਆਈਓਸੀ ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਬ੍ਰਿਸਬੇਨ 2032 ਓਲੰਪਿਕ ਦੀ ਮੇਜ਼ਬਾਨੀ ਕਰੇਗਾ।ਵਾਲ ਸਟਰੀਟ ਜਨਰਲ ਦੀ ਖ਼ਬਰ ‘ਚ ਬਾਕ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ 2032 ਖੇਡਾਂ ਦੀ ਮੇਜ਼ਬਾਨੀ ਲਈ ਆਸਟ੍ਰੇਲੀਆ ਦੇ ਬ੍ਰਿਸਬੇਨ ਨੂੰ ਚੁਣੇ ਜਾਣ ਦੇ ਬਾਵਜੂਦ ਆਈਓਸੀ ਕੋਲ 2036, 2040 ਤੇ ਇਸ ਤੋਂ ਬਾਅਦ ਹੋਣ ਵਾਲੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਇਛੁੱਕ ਦੇਸ਼ਾਂ ਦੀ ਕਤਾਰ ਹੈ। ਖਬਰ ਮੁਤਾਬਕ ਮੇਜ਼ਬਾਨੀ ਦੇ ਇਛੁੱਕ ਦੇਸ਼ਾਂ ‘ਚ ਇੰਡੋਨੇਸ਼ੀਆ, ਭਾਰਤ, ਜਰਮਨੀ ਤੇ ਕਤਰ ਸ਼ਾਮਲ ਹੈ। ਭਾਰਤ ‘ਚ ਉਸ ਤਰ੍ਹਾਂ ਦੀਆਂ ਸਹੂਲਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਦੇ ਪੈਮਾਨੇ ‘ਤੇ ਖਰੀ ਉਤਰੇ।
ਵਾਲ ਸਟਰੀਟ ਜਨਰਲ ਨੇ ਬਾਕ ਦੇ ਹਵਾਲੇ ਤੋਂ ਕਿਹਾ ਤੇ ਇਹ ਸਿਰਫ਼ ਉਹ ਨਾਂ ਹੈ ਜੋ ਮੇਰੇ ਦਿਮਾਗ਼ ‘ਚ ਆ ਰਹੇ ਹਨ। ਇਸ ਲਈ ਅਸੀਂ ਕਾਫ਼ੀ ਚੰਗੀ ਸਥਿਤੀ ‘ਚ ਹੈ। ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਖੇਡਾਂ ਦੇ ਮਹਾਕੁੰਭ ਦੀ ਮੇਜ਼ਬਾਨੀ ‘ਚ ਦਿਲਚਸਪੀ ਦਿਖਾਈ ਹੈ। ਮਹਿਤਾ ਨੇ ਕਿਹਾ ਟੋਕੀਓ ਓਲੰਪਿਕ ਤੋਂ ਪਹਿਲਾਂ ਵੀਡੀਓ ਕਾਨਫਰੰਸ ਰਾਹੀਂ ਆਈਓਸੀ ਕਮਿਸ਼ਨ ਦੀ ਬੈਠਕ ‘ਚ ਆਈਓਏ ਨੇ 2036 ਤੇ ਇਸ ਤੋਂ ਬਾਅਦ ਹੋਣ ਵਾਲੇ ਓਲੰਪਿਕ ਦੀ ਮੇਜ਼ਬਾਨੀ ਦੀ ਇੱਛਾ ਪ੍ਰਗਟਾਈ ਸੀ।