ਇੰਡੀਅਨ ਪ੍ਰੀਮੀਅਰ ਲੀਗ ‘ਚ ਖੇਡਣ ਆਏ ਆਸਟ੍ਰੇਲੀਆ ਦੇ ਕਈ ਖਿਡਾਰੀਆਂ ਨੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਇਹ ਸਾਫ ਕੀਤਾ ਹੈ ਕਿ ਇਹ ਖਿਡਾਰੀ ਆਸਟ੍ਰੇਲੀਆ ਦੀ ਟੀਮ ਦਾ ਹਿੱਸਾ ਜ਼ਰੂਰ ਹਨ ਪਰ ਇਸ ਸਮੇਂ ਉਹ ਭਾਰਤ ਦੇ ਦੌਰਾ ‘ਤੇ ਨਹੀਂ ਹਨ।
ਇਹ ਸਾਰੇ ਖਿਡਾਰੀ ਨਿੱਜੀ ਯੋਜਨਾ ਨਾਲ ਭਾਰਤ ‘ਚ ਹਨ ਤੇ ਉਨ੍ਹਾਂ ਨੂੰ ਵਾਪਸ ਆਉਣ ਲਈ ਆਪ ਹੀ ਪ੍ਰਬੰਧ ਕਰਨਾ ਪਵੇਗਾ।
ਪ੍ਰਧਾਨ ਮੰਤਰੀ ਮੌਰਿਸ਼ ਨੇ ਇਸ ਗੱਲ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿ ਭਾਰਤ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਜਾਣ ਵਾਲੇ ਸਾਰੇ ਡਾਇਰੈਕਟ ਪੈਸੇਂਜਰ ਫਲਾਈਟ ਨੂੰ 15 ਮਈ ਤਕ ਮੁਲਤਵੀਂ ਕਰ ਦਿੱਤਾ ਗਿਆ ਹੈ। ਭਾਰਤ ‘ਚ ਇੰਡੀਅਨ ਪ੍ਰੀਮੀਅਰ ਲੀਗ ਖੇਡ ਰਹੇ ਕਈ ਖਿਡਾਰੀਆਂ ਨੇ ਵਾਪਸ ਆਪਣੇ ਦੇਸ਼ ਜਾਣ ਦਾ ਫੈਸਲਾ ਲਿਆ ਹੈ ਜਿਸ ‘ਤੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਗਿਆ। ਮੌਰਿਸ਼ ਨੇ ਕਿਹਾ ਉਨ੍ਹਾਂ ਸਾਰਿਆਂ ਖਿਡਾਰੀਆਂ ਨੇ ਆਪਣੇ ਨਿੱਜੀ ਪ੍ਰਬੰਧ ਕਰਦੇ ਹੋਏ ਟੂਰਨਾਮੈਂਟ ‘ਚ ਖੇਡਣ ਲਈ ਯਾਤਰਾ ਕੀਤੀ ਸੀ। ਇਹ ਆਸਟ੍ਰੇਲੀਆ ਦੇ ਕਿਸੇ ਟੀਮ ਦਾ ਦੌਰਾ ਨਹੀਂ ਹੈ। ਉਹ ਸਾਰੇ ਆਪਣੇ ਖ਼ੁਦ ਦੇ ਸਾਧਨ ‘ਤੇ ਗਏ ਹਨ ਤੇ ਵਾਪਸ ਆਉਣ ਲਈ ਉਹ ਇਸੇ ਸਾਧਨ ਦੀ ਵਰਤੋਂ ਕਰਨ ਵਾਲੇ ਹਨ। ਮੈਨੂੰ ਇਸ ਗੱਲ ‘ਤੇ ਯਕੀਨ ਹੈ ਕਿ ਭਾਰਤ ਤੋਂ ਆਸਟ੍ਰੇਲੀਆ ਵਾਪਸ ਆਉਣ ਲਈ ਉਹ ਇਸੇ ਤਰ੍ਹਾਂ ਨਾਲ ਆਪਣਾ ਪ੍ਰਬੰਧ ਕਰਨਗੇ।