72.05 F
New York, US
May 2, 2025
PreetNama
ਖੇਡ-ਜਗਤ/Sports News

IPL 2020: ਅਨੁਸ਼ਕਾ ਸ਼ਰਮਾ ਨਾਲ ਦਿਖੀ ਚਹਿਲ ਦੀ ਮੰਗੇਤਰ, ਫੋਟੋ ‘ਚ ਫਲੌਂਟ ਕੀਤਾ ਬੇਬੀ ਬੰਪ

ਆਈਪੀਐਲ 2020 ਕਰਕੇ ਕ੍ਰਿਕਟਰ ਇਨ੍ਹੀਂ ਦਿਨੀਂ ਯੂਏਈ ਵਿੱਚ ਹਨ। ਅਜਿਹੇ ‘ਚ ਉਨ੍ਹਾਂ ਦੀ ਪਤਨੀਆਂ ਤੇ ਗਰਲਫ੍ਰੈਂਡਸ ਵੀ ਉਨ੍ਹਾਂ ਨਾਲ ਹਨ ਤੇ ਬਹੁਤ ਮਸਤੀ ਕਰ ਰਹੀਆਂ ਹਨ। ਇਸ ਦੌਰਾਨ ਕ੍ਰਿਕਟਰ ਯਜੁਵੇਂਦਰ ਚਾਹਲ ਦੀ ਮੰਗੇਤਰ ਧਨਸ਼੍ਰੀ ਵਰਨਾ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਵਿਰਾਟ ਕੋਹਲੀ ਦੀ ਪਤਨੀ ਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ। ਅਨੁਸ਼ਕਾ ਤੇ ਧਨਸ਼੍ਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ ਹੋ ਰਹੀ ਹੈ।
ਇਸ ਤਸਵੀਰ ‘ਚ ਅਨੁਸ਼ਕਾ ਸ਼ਰਮਾ ਨੇ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੇ ਹੋਏ ਪੋਜ਼ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦਾ ਪ੍ਰੈਗਨੈਂਸੀ ਗਲੋਂ ਵੀ ਇਸ ਤਸਵੀਰ ‘ਚ ਅਨੁਸ਼ਕਾ ਸ਼ਰਮਾ ਦੇ ਚਿਹਰੇ ‘ਤੇ ਸਾਫ ਦਿਖਾਈ ਦੇ ਰਹੀ ਹੈ। ਧਨਾਸ਼੍ਰੀ ਨੇ ਫੋਟੋ ਦਾ ਕੈਪਸ਼ਨ ਵੀ ਦਿੱਤਾ ਹੈ। ਉਸ ਨੇ ਲਿਖਿਆ- ‘ਹੈਪੀ ਲੋਕ… ਮੈਂ ਆਪਣੇ ਪਹਿਲੇ ਮੈਚ ਦੇ ਕੁਝ ਖੁਸ਼ੀ ਭਰੇ ਪਲਾਂ ਨੂੰ ਸਾਂਝਾ ਕਰ ਰਹੀ ਹਾਂ। ਟੀਮ ਨੂੰ ਵਧਾਈਆਂ’।
ਹਾਲ ਹੀ ‘ਚ ਆਰਸੀਬੀ ਅਤੇ ਆਰਆਰ ਵਿਚਾਲੇ ਇਕ ਜ਼ਬਰਦਸਤ ਮੈਚ ਹੋਇਆ ਸੀ ਅਤੇ ਇਸ ਦੌਰਾਨ ਅਨੁਸ਼ਕਾ ਸ਼ਰਮਾ ਤੇ ਧਨਸ਼੍ਰੀ ਵਰਮਾ ਆਪਣੇ-ਆਪਣੇ ਪਾਰਟਨਰਸ ਨੂੰ ਚੀਅਰ ਕਰਨ ਲਈ ਆਈਆਂ। ਉਸੇ ਸਮੇਂ, ਜਦੋਂ ਦੋਵੇਂ ਮਿਲੇ, ਧਨਸ਼੍ਰੀ ਨੇ ਅਨੁਸ਼ਕਾ ਸ਼ਰਮਾ ਦੇ ਨਾਲ ਇੱਕ ਫੋਟੋ ਖਿੱਚ ਲਈ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਫੋਟੋ ਵਿੱਚ ਪਾਰਥਿਵ ਪਟੇਲ ਸਮੇਤ ਕਈ ਕ੍ਰਿਕਟਰ ਦਿਖਾਈ ਦਿੱਤੇ।

Related posts

ਵਿਸ਼ਵ ਚੈਂਪੀਅਨਸ਼ਿਪ ‘ਚ ਬਜਰੰਗ ਪੂਨੀਆ ਨੇ ਜਿੱਤਿਆ ਚੌਥਾ ਮੈਡਲ, ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾਇਆ

On Punjab

ਵਿਆਹ ‘ਚ IPL ਦਾ ਰੌਲਾ, ਮੈਚ ਦੇਖਦੇ ਲੋਕ ਲਾੜਾ-ਲਾੜੀ ਨੂੰ ਸ਼ਗਨ ਪਾਉਣਾ ਹੀ ਭੁੱਲੇ, ਵੀਡੀਓ ਵਾਇਰਲ

On Punjab

Nasa New Mission : ਧਰਤੀ ਨੂੰ ਬਚਾਉਣ ਲਈ ਲਾਂਚ ਹੋਇਆ ਨਾਸਾ ਤੇ ਸਪੇਸ ਐਕਸ ਦਾ ਮਿਸ਼ਨ

On Punjab