ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2020 ‘ਚ ਰਾਇਲ ਚੈਲੇਂਜਰਸ ਬੈਂਗਲੁਰੂ (RCB) ਦੇ ਯੁਵਾ ਓਪਨਰ ਦੇਵਦੱਤ ਪਡੀਕਲ ਅਤੇ ਕਿੰਗਸ ਇਲੈਵਨ ਪੰਜਾਬ (KXIP) ਦੇ ਯੁਵਾ ਸਪਿੰਨਰ ਰਵੀ ਬਿਸ਼ਨੋਈ ਤੋਂ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਕਾਫੀ ਪ੍ਰਭਾਵਿਤ ਹੋਏ ਹਨ। ਉਥੇ ਹੀ ਭਾਰਤੀ ਕ੍ਰਿਕਟ ਟੀਮ ਦੇ ਪਹਿਲੇ ਬੱਲੇਬਾਜ਼ ਕੋਚ ਸੰਜੇ ਬਾਂਗਰ ਸਨਰਾਈਜਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਤੋਂ ਕਾਫੀ ਪ੍ਰਭਾਵਿਤ ਹੋਏ ਹਨ।
ਸਟਾਰ ਸਪੋਰਟਸ ਦੇ ਸ਼ੋਅ ਕ੍ਰਿਕਟ ਕਨੈਕਟਡ ‘ਚ ਨੇਹਰਾ ਨੇ ਕਿਹਾ ਕਿ ਰਵੀ ਬਿਸ਼ਨੋਈ ਤੇ ਦੇਵਦੱਤ ਪਡੀਕਲ ਦੋਵਾਂ ਨੇ ਸ਼ਾਨਦਾਰ ਕਰੇਂਕਟਰ ਦਿਖਾਇਆ ਹੈ। ਮੈਂ ਪਹਿਲਾਂ ਦੇਖਿਆ ਸੀ ਕਿ ਮੈਂ ਪਾਰਥਿਵ ਪਟੇਲ ਨੂੰ ਓਪਨਿੰਗ ਕਰਦੇ ਦੇਖਣਾ ਪਸੰਦ ਕਰਾਂਗਾ, ਪਰ ਹੁਣ ਉਹ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਭਵਿੱਖ ਨੂੰ ਦੇਖਦੇ ਹੋਏ ਮੈਂ ਦੇਵਦੱਤ ਪਡੀਕਲ ਤੇ ਰਵੀ ਬਿਸ਼ਨੋਈ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹਾਂ।ਖੱਬੇ ਹੱਥ ਦੇ ਬੱਲੇਬਾਜ਼ ਪਡੀਕਲ ਨੇ ਹੁਣ ਤਕ ਆਈਪੀਐੱਲ ਦੇ ਇਸ ਸੰਸਕਰਣ ‘ਚ ਆਰਸੀਬੀ ਦੇ ਲਈ 178 ਰਨ ਬਣਾਏ ਹਨ, ਜਿਸ ‘ਚ ਤਿੰਨ ਅੱਧੀ ਸੈਂਚੁਰੀ ਸ਼ਾਮਿਲ ਹੈ। 20 ਸਾਲਾ ਬੱਲੇਬਾਜ਼ ਨੇ ਹੁਣ ਤਕ ਪੂਰੇ ਟੂਰਨਾਮੈਂਟ ‘ਚ ਲਗਾਤਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਪ੍ਰਦਾਨ ਕੀਤੀ ਹੈ। ਦੂਸਰੇ ਪਾਸੇ, ਬਿਸ਼ਨੋਈ ਨੇ ਵਿਰੋਧੀ ਬੱਲੇਬਾਜ਼ਾਂ ‘ਤੇ ਰੋਕ ਲਗਾ ਕੇ ਰੱਖੀ ਹੈ ਤੇ ਸਪਿੰਨਰ ਨੇ ਟੂਰਨਾਮੈਂਟ ਪੰਜਾਬ ਲਈ ਹੁਣ ਤਕ ਚਾਰ ਵਿਕਟ ਲਏ ਹਨ।
ਸਨਰਾਈਜਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਤੋਂ ਸੰਜੇ ਬਾਂਗਰ ਕਾਫੀ ਪ੍ਰਭਾਵਿਤ ਹੋਏ ਹਨ। ਭਾਰਤ ਦੇ ਸਾਬਕਾ ਬੈਟਿੰਗ ਕੋਚ ਨੇ ਨਟਰਾਜਨ ਦੀ ਯੌਰਕਰ ਸੁੱਟਣ ਦੀ ਕਲਾ ਦੀ ਤਾਰੀਫ਼ ਕੀਤੀ। ਬਾਂਗਰ ਨੇ ਕਿਹਾ ਕਿ ਯੌਰਕਰ ਗੇਂਦ ਇਸ ਰੂਪ ਨਾਲ ਸਭ ਤੋਂ ਮੁਸ਼ਕਿਲ ਗੇਂਦ ਹੈ। ਉਹ ਵੀ ਉਦੋਂ ਜਦੋਂ ਗੇਂਦ ਗਿੱਲੀ ਹੋਵੇ, ਇਸਦੇ ਬਾਵਜੂਦ ਟੀ ਨਟਰਾਜਨ ਨੇ ਪਿਛਲੇ ਮੈਚ ‘ਚ ਯਾਰਕਰ ਗੇਂਦ ਕੀਤੀ ਤੇ ਹੈਦਰਾਬਾਦ ਦੀ ਡੇਥ ਬਾਲਿੰਗ ਦੀ ਸਮੱਸਿਆ ਨੂੰ ਸੁਲਝਾ ਦਿੱਤਾ। ਮੈਂ ਅਸਲ ‘ਚ ਨਟਰਾਜਨ ਤੋਂ ਪ੍ਰਭਾਵਿਤ ਹਾਂ। ਉਹ ਚੰਗੀ ਫਾਰਮ ‘ਚ ਦਿਖ ਰਹੇ ਹਨ ਤੇ ਉਹ ਮੇਰੀ ਪਸੰਦ ਦੇ ਖਿਡਾਰੀ ਹੋਣਗੇ, ਜਿਨ੍ਹਾਂ ਨੇ ਮੈਨੂੰ ਆਈਪੀਐੱਲ ‘ਚ ਪ੍ਰਭਾਵਿਤ ਕੀਤਾ ਹੈ।
Also Read