21.65 F
New York, US
December 24, 2024
PreetNama
ਖੇਡ-ਜਗਤ/Sports News

IPL 2020 ਨੂੰ ਲੈ ਕੇ ਫੈਨਜ਼ ਨੂੰ ਲੱਗ ਸਕਦੈ ਵੱਡਾ ਝਟਕਾ….

Impossible To Start IPL 2020: ਕੋਰੋਨਾ ਵਾਇਰਸ ਦੇ ਤਬਾਹੀ ਕਾਰਨ 15 ਅਪ੍ਰੈਲ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦੀ ਸੰਭਾਵਨਾ ਨਾ ਦੇ ਬਰਾਬਰ ਹੀ ਹੈ । ਆਈਪੀਐਲ ਦੇ ਸਾਬਕਾ ਚੇਅਰਮੈਨ ਰਜਿਲ ਸ਼ੁਕਲਾ ਨੇ ਵੀ ਮੰਨਿਆ ਹੈ ਕਿ 15 ਅਪ੍ਰੈਲ ਤੋਂ ਇੰਡੀਅਨ ਪ੍ਰੀਮੀਅਰ ਲੀਗ ਸ਼ੁਰੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ । ਹਾਲਾਂਕਿ, ਆਈਪੀਐਲ 13 ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ ਇੰਡੀਅਨਜ਼ ਅਤੇ ਸੀਐਸਕੇ ਦੇ ਮੈਚ ਨਾਲ ਹੋਣੀ ਸੀ, ਪਰ ਕੋਵਿਡ -19 ਦੇ ਕਾਰਨ ਇਸਨੂੰ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ।

ਕੋਰੋਨਾ ਤੋਂ ਬਚਨ ਲਈ ਦੇਸ਼ ਵਿੱਚ 21 ਦਿਨਾਂ ਦਾ ਲਾਕ ਡਾਊਨ ਲਾਗੂ ਕੀਤਾ ਗਿਆ ਹੈ, ਜੋ ਕਿ 14 ਅਪ੍ਰੈਲ ਨੂੰ ਖਤਮ ਹੋਣ ਵਾਲਾ ਹੈ । ਪਰ ਇਸਨੂੰ ਲੈ ਕੇ ਪੀਐਮ ਮੋਦੀ ਨੇ ਸੰਕੇਤ ਦਿੱਤਾ ਹੈ ਕਿ ਬਹੁਤੇ ਰਾਜ ਲਾਕ ਡਾਊਨ ਵਧਾਉਣ ਦੇ ਹੱਕ ਵਿੱਚ ਹਨ । ਅਜਿਹੀ ਸਥਿਤੀ ਵਿੱਚ ਇੰਡੀਅਨ ਪ੍ਰੀਮੀਅਰ ਲੀਗ 13ਵੇਂ ਸੀਜ਼ਨ ਨੂੰ ਦਾ ਰੱਦ ਹੋਣਾ ਤੈਅ ਮੰਨਿਆ ਜਾ ਰਿਹਾ ਹੈ । ਰਾਜੀਵ ਸ਼ੁਕਲਾ ਨੇ ਕਿਹਾ, “ਆਈਪੀਐਲ ਸ਼ੁਰੂ ਕਰਨ ਦੀ ਕੋਈ ਤਿਆਰੀ ਨਹੀਂ ਹੈ । ਲੋਕਾਂ ਦੀ ਜਾਨ ਬਚਾਉਣਾ ਇਸ ਸਮੇਂ ਇੱਕ ਪ੍ਰਾਥਮਿਕਤਾ ਹੈ । ਹੁਣ ਵੇਖਣਾ ਹੋਵੇਗਾ ਕਿ ਸਰਕਾਰ ਕੀ ਫੈਸਲਾ ਲੈਂਦੀ ਹੈ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਬਰਾਂ ਸਾਹਮਣੇ ਆਈਆਂ ਹਨ ਕਿ ਬੀਸੀਸੀਆਈ ਆਈਪੀਐਲ 13 ਦੇ ਆਯੋਜਨ ਲਈ ਵਿਕਲਪਾਂ ਦੀ ਪੜਤਾਲ ਕਰ ਰਿਹਾ ਹੈ ਤਾਂ ਜੋ ਭਾਰੀ ਨੁਕਸਾਨ ਤੋਂ ਬਚਿਆ ਜਾ ਸਕੇ । ਬੀਸੀਸੀਆਈ ਜੁਲਾਈ ਵਿੱਚ ਆਈਪੀਐਲ ਦੇ 13ਵੇਂ ਸੀਜ਼ਨ ਦੇ ਆਯੋਜਨ ‘ਤੇ ਵਿਚਾਰ ਕਰ ਰਹੀ ਹੈ । ਸੰਭਾਵਨਾ ਹੈ ਕਿ ਬੀਸੀਸੀਆਈ ਆਈਪੀਐਲ ਦੇ 13ਵੇਂ ਸੀਜ਼ਨ ਨੂੰ ਬੰਦ ਦਰਵਾਜ਼ਿਆਂ ਵਿੱਚ ਖੇਡਣ ਦੀ ਆਗਿਆ ਦੇ ਸਕਦੀ ਹੈ ।

Related posts

IPL 2021: ਇਸ ਵਾਰ ਓਪਨਿੰਗ ਨਹੀਂ ਕਰਨਗੇ Chris Gayel ਪਰ ਸ਼ੁਰੂਆਤ ਤੋਂ ਹੀ ਮਿਲੇਗਾ ਮੌੌਕਾ

On Punjab

ਕੋਰੋਨਾ ਵਾਇਰਸ ਦਾ ਕਹਿਰ, ਇਟਲੀ ‘ਚ 366 ਮੌਤਾਂ

On Punjab

Ind vs WI 1st T20: 96 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਲਈ ਕੋਹਲੀ ਬ੍ਰਿਗੇਡ ਦੇ ਨਿੱਕਲੇ ਪਸੀਨੇ

On Punjab