IPL 2020, 19 ਸਤੰਬਰ ਤੋਂ ਸ਼ੁਰੂ ਹੋਣ ਲਈ ਤਿਆਰ ਹੈ। ਪਹਿਲਾ ਮੈਚ ਮੁੰਬਈ ਇੰਡੀਅਨਸ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਬੂ ਧਾਬੀ ‘ਚ ਖੇਡਿਆ ਜਾਵੇਗਾ। ਆਈਪੀਐਲ ਸੀਜ਼ਨ 13 ਦੀ ਸ਼ੁਰੂਆਤ ਤੋਂ ਠੀਕ ਨੌਂ ਦਿਨ ਪਹਿਲਾਂ ਆਈਪੀਐਲ ਨੇ ਆਪਣਾ ਐਂਥਮ ਰਿਲੀਜ਼ ਕੀਤਾ ਜਿਸ ਦਾ ਟਾਈਟਲ ਹੈ ‘Aayenge hum wapas’ ਯਾਨੀ ਅਸੀਂ ਵਾਪਸੀ ਕਰਾਂਗੇ।
ਇਸ ਨਵੀਂ ਆਈਪੀਐਲ ਐਨਥਮ ਨੇ ਭਾਰਤ ਦੀ ਸਪੀਰਿਟ ਨੂੰ ਦਰਸਾਇਆ ਹੈ ਜੋ ਕੋਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦਰਸ਼ਕਾਂ ਨੇ ਇਸ ਦਾ ਸੰਗੀਤ ਤੇ ਇਸ ਗੀਤ ਦੇ ਬੋਲ ਕਾਫ਼ੀ ਪੰਸਦ ਵੀ ਕੀਤੇ ਹਨ।
93ਵੇਂ ਸੈਕਿੰਡ ਦੇ ਇਸ ਵੀਡੀਓ ਵਿੱਚ ਉਨ੍ਹਾਂ ਲੋਕਾਂ ਤੇ ਵੀ ਨਜ਼ਰ ਮਾਰੀ ਗਈ ਹੈ ਜੋ ਕੋਰੋਨਵਾਇਰਸ ਮਹਾਮਾਰੀ ਤੋਂ ਬਚ ਰਹੇ ਹਨ। ਹੁਣ ਆਪਣੀਆਂ ਮਨਪਸੰਦ ਟੀਮਾਂ ਤੇ ਖਿਡਾਰੀਆਂ ਦੀ 19 ਸਤੰਬਰ ਨੂੰ ਵਾਪਸੀ ਦਾ ਆਨੰਦ ਲੈ ਰਹੇ ਹਨ। ਵੀਡੀਓ ਵਿਚ ਆਈਪੀਐਲ ਦੇ ਪਿਛਲੇ ਐਡੀਸ਼ਨਾਂ ਦੇ ਐਕਸ਼ਨ ਨੂੰ ਵੀ ਦਿਖਾਇਆ ਗਿਆ ਹੈ ਪਰ ਇਸ ਐਂਥਮ ਤੇ ਰੈਪਰ ਕ੍ਰਿਸ਼ਨਾ ਕੌਲ ਨੇ ਕਾਪੀ ਰਾਈਟ ਦੇ ਦੋਸ਼ ਲਾਏ ਹਨ।
ਇਹ ਗੀਤ ਰਿਲੀਜ਼ ਹੁੰਦੇ ਹੀ ਕੰਟਰੋਵਰਸੀ ਨਾਲ ਘਿਰ ਗਿਆ ਹੈ। ਰੈਪਰ KR$NA ਜਿਸ ਨੂੰ ਕ੍ਰਿਸ਼ਨਾ ਕੌਲ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ ਦਾਅਵਾ ਕੀਤਾ ਹੈ ਕਿ ਇਹ ਐਂਥਮ ਕਾਪੀ ਹੈ ਤੇ ਉਸ ਦੇ 2017 ਦੇ ਇੱਕ ਗੀਤ ‘ਦੇਖੋ ਕੌਣ ਆਇਆ ਵਾਪਸ’ ਦੀ ਹੂਬਹੂ ਨਕਲ ਹੈ। ਕੌਲ ਨੇ ਟਵਿੱਟਰ ਤੇ ਲਿਖਿਆ ਹੈ ਕੇ ਇਸ ਗੀਤ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ, ਇਹ ਗੀਤ ਕਾਪੀ ਕੀਤਾ ਹੋਇਆ ਹੈ।
ਇਹ ਇਲਜ਼ਾਮਾਂ ਤੋਂ ਹੈਰਾਨ ਗੀਤ ਦੇ ਕੰਪੋਜ਼ਰ ਪਰਾਨਵ ਅਜੇ ਰਾਉ ਮਾਲਪੇ ਨੇ ਕਿਹਾ ਕਿ ਉਸ ਦੀ ਕੰਪੋਜ਼ੀਸ਼ਨ ਅਸਲੀ ਹੈ ਤੇ ਕਿਸੇ ਵੀ ਕਲਾਕਾਰ ਤਾਂ ਪ੍ਰਭਾਵਿਤ ਜਾਂ ਕਾਪੀ ਨਹੀਂ। ਚੋਰੀ ਦੇ ਦਾਅਵਿਆਂ ਨੂੰ ਖਤਮ ਕਰਨ ਲਈ, ਮਾਲਪੇ ਨੇ ਨਿਊਜ਼ ਏਜੰਸੀ ਏਐਨਆਈ ਨੂੰ ਇੰਡੀਅਨ ਮਿਊਜ਼ਿਕ ਕੰਪੋਸਰਜ਼ ਐਸੋਸੀਏਸ਼ਨ ਦਾ ਸਰਟੀਫਿਕੇਟ ਵੀ ਦਿਖਾਇਆ ਜਿਸ ਵਿਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਉਸ ਦਾ ਗਾਣਾ ਅਸਲੀ ਗਾਣਾ ਹੈ।