ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ਵਿੱਚ ਲੀਗ ਰਾਊਂਡ ਦੇ 10 ਮੈਚ ਮੰਗਲਵਾਰ ਤੱਕ ਖੇਡੇ ਗਏ ਹਨ। ਟੂਰਨਾਮੈਂਟ ਦਾ ਤਕਰੀਬਨ ਪੰਜਵਾਂ ਹਿੱਸਾ ਪੂਰਾ ਹੋਣ ਤੋਂ ਬਾਅਦ ਲਗਪਗ ਸਾਰੀਆਂ ਟੀਮਾਂ ਡਟੀਆਂ ਹੋਈਆਂ ਹਨ। ਮੁੰਬਈ ਇੰਡੀਅਨਜ਼ ਤੇ ਦਿੱਲੀ ਰਾਜਧਾਨੀ ਦੇ ਵਿਚਾਲੇ ਮੈਚ ਤੋਂ ਬਾਅਦ ਪੁਆਇੰਟ ਟੇਬਲ ਵਿੱਚ ਕੁਝ ਹੇਰਫੇਰ ਵੇਖਣ ਨੂੰ ਮਿਲਿਆ ਹੈ। ਆਰਸੀਬੀ ਦੀ ਟੀਮ ਜੋ ਆਈਪੀਐਲ ਵਿੱਚ ਮਾੜੇ ਪ੍ਰਦਰਸ਼ਨ ਕਾਰਨ ਖਬਰਾਂ ਵਿੱਚ ਹੈ, 2020 ਵਿੱਚ ਹਰ ਕਿਸੇ ਨੂੰ ਹੈਰਾਨ ਕਰਦੀ ਦਿਖਾਈ ਦੇ ਰਹੀ ਹੈ।
ਦਿੱਲੀ ਕੈਪੀਟਲਸ ਨੇ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਦੋਵੇਂ ਮੈਚ ਜਿੱਤੇ। ਦਿੱਲੀ ਕੈਪੀਟਲਸ ਦੀ ਟੀਮ ਉੱਚ ਮੈਚਾਂ ਦੀ ਰੇਟ ਦੇ ਅਧਾਰ ‘ਤੇ ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਚਾਰ ਅੰਕ ਲੈ ਕੇ ਪਹਿਲੇ ਨੰਬਰ ‘ਤੇ ਹੈ। ਰਾਜਸਥਾਨ ਨੇ ਵੀ ਆਪਣੇ ਦੋਵੇਂ ਮੈਚ ਜਿੱਤੇ ਹਨ ਤੇ ਉਹ ਵੀ ਚਾਰ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ।
ਟੌਪ ਤਿੰਨ ਵਿਚ ਆਰਸੀਬੀ ਦਾ ਥੋੜ੍ਹਾ ਹੈਰਾਨ ਕਰਨ ਵਾਲਾ ਨਾਂ ਹੈ। ਆਰਸੀਬੀ ਨੇ ਆਪਣੇ ਤਿੰਨ ਮੈਚਾਂ ਵਿੱਚੋਂ ਦੋ ਜਿੱਤੇ ਹਨ ਤੇ ਉਸ ਦੇ ਚਾਰ ਅੰਕ ਹਨ। ਹਾਲਾਂਕਿ, ਟੂਰਨਾਮੈਂਟ ਵਿੱਚ ਹੁਣ ਤੱਕ ਆਰਸੀਬੀ ਦਾ ਨੈਟ ਰਨ ਰੇਟ ਸਭ ਤੋਂ ਖ਼ਰਾਬ ਹੈ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਤਿੰਨ ਮੈਚਾਂ ਚੋਂ ਇੱਕ ਜਿੱਤ ਕੇ ਬਿਹਤਰ ਨੈਟ ਰਨ ਰੇਟ ਦੇ ਅਧਾਰ ‘ਤੇ ਚੌਥੇ ਨੰਬਰ ‘ਤੇ ਹੈ।
ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਹੁਣ ਤੱਕ ਦੇ ਤਿੰਨ ਮੈਚਾਂ ਵਿੱਚੋਂ ਸਿਰਫ ਇੱਕ ਮੈਚ ਜਿੱਤਿਆ ਹੈ। ਮੁੰਬਈ ਇੰਡੀਅਨਜ਼ 5ਵੇਂ ਸਥਾਨ ‘ਤੇ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੋ ਮੈਚਾਂ ਚੋਂ ਇੱਕ ਜਿੱਤ ਕੇ 2 ਅੰਕ ਲੈ ਕੇ ਛੇਵੇਂ ਨੰਬਰ ‘ਤੇ ਹੈ। ਆਈਪੀਐਲ ਦੀ ਸਭ ਤੋਂ ਸਫਲ ਟੀਮ ਸੀਐਸਕੇ ਤਿੰਨ ਵਿੱਚ ਸਿਰਫ ਇੱਕ ਮੈਚ ਜਿੱਤਣ ਤੋਂ ਬਾਅਦ ਸੱਤਵੇਂ ਨੰਬਰ ’ਤੇ ਹੈ। ਸਨਰਾਈਜ਼ਰਸ ਹੈਦਰਾਬਾਦ ਅਜੇ ਤੱਕ ਕੋਈ ਜਿੱਤ ਨਹੀਂ ਸਕਿਆ ਹੈ ਤੇ ਇਹ ਟੀਮ ਦੋਵੇਂ ਮੈਚ ਹਾਰਨ ਤੋਂ ਬਾਅਦ ਅੱਠਵੇਂ ਨੰਬਰ ‘ਤੇ ਬਣੀ ਹੋਈ ਹੈ।
ਰਾਹੁਲ ਕੋਲ ਓਰੇਂਜ ਕੈਪ:
ਕੇਐਲ ਰਾਹੁਲ ਤਿੰਨ ਮੈਚਾਂ ਵਿੱਚ 222 ਦੌੜਾਂ ਬਣਾ ਕੇ ਓਰੇਂਜ ਕੈਪ ਆਪਣੇ ਕੋਲ ਰੱਖੇ ਹੋਏ ਹਨ। ਰਾਹੁਲ ਦਾ ਸਾਥੀ ਖਿਡਾਰੀ ਮਯੰਕ ਅਗਰਵਾਲ 221 ਦੌੜਾਂ ਦੇ ਨਾਲ ਦੂਜੇ ਤੇ ਡੂ ਪਲੇਸਿਸ 173 ਦੌੜਾਂ ਦੇ ਨਾਲ ਤੀਜੇ ਨੰਬਰ ‘ਤੇ ਹੈ। ਸੰਜੂ ਸੈਮਸਨ 159 ਦੌੜਾਂ ਦੇ ਨਾਲ ਚੌਥੇ ਅਤੇ ਡੀਵਿਲੀਅਰਸ 140 ਦੌੜਾਂ ਦੇ ਨਾਲ ਪੰਜਵੇਂ ਸਥਾਨ ‘ਤੇ ਹਨ।
ਪਰਪਲ ਕੈਪ ‘ਤੇ ਸ਼ਮੀ ਦਾ ਕਬਜ਼ਾ:
ਮੁਹੰਮਦ ਸ਼ਮੀ ਨੇ ਤਿੰਨ ਮੈਚਾਂ ਵਿਚ 7 ਵਿਕਟਾਂ ਲਈਆਂ ਹਨ ਤੇ ਪਰਪਲ ਕੈਪ ਆਪਣੇ ਕੋਲ ਰੱਖਿਆ ਹੈ। ਰਬਾਡਾ, ਸੈਮ ਕੈਰੇਨ, ਚਾਹਲ ਤੇ ਬੋਲਟ ਨੇ 5-5 ਵਿਕਟਾਂ ਲਈਆਂ ਹਨ, ਇਹ ਖਿਡਾਰੀ ਪਰਪਲ ਕੈਪ ਦੀ ਦੌੜ ਵਿਚ ਕ੍ਰਮਵਾਰ ਦੂਜੇ, ਤੀਜੇ, ਚੌਥੇ ਤੇ ਪੰਜਵੇਂ ਸਥਾਨ ‘ਤੇ ਹਨ।