PreetNama
ਖੇਡ-ਜਗਤ/Sports News

IPL 2020, RR vs CSK Highlights: ਚੇਨਈ ਸੁਪਰ ਕਿੰਗਜ਼ ਦੀ ਕਰਾਰੀ ਹਾਰ, ਰਾਜਸਥਾਨ ਰਾਇਲਜ਼ ਨੇ 16 ਦੌੜਾਂ ਨਾਲ ਹਰਾਇਆ

RR vs CSK, IPL 2020: ਚੇਨਈ ਸੁਪਰ ਕਿੰਗਜ਼ ਦੀ ਕਰਾਰੀ ਹਾਰ ਰਾਜਸਥਾਨ ਰਾਇਲਜ਼ ਨੇ 16 ਦੌੜਾਂ ਨਾਲ ਹਰਾਇਆ।ਆਈਪੀਐਲ 2020 ਦਾ ਚੌਥਾ ਮੈਚ ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿੱਚ ਖੇਡਿਆ ਗਿਆ।ਐਮਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਟੌਸ ਜਿੱਤਿਆ।ਪਰ ਟੀਮ ਨੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਰਾਜਸਥਾਨ ਰਾਇਲਜ਼ ਨੇ 20 ਓਵਰ ‘ਚ 7 ਵਿਕਟ ਗੁਆ ਕੇ 216 ਦੌੜਾਂ ਬਣਾਈਆਂ ਸੀ।ਚੇਨਈ ਸੁਪਰ ਕਿੰਗਜ਼ ਨੂੰ 217 ਦੌੜਾਂ ਦਾ ਟੀਚਾ ਮਿਲਿਆ ਸੀ।ਚੇਨਈ ਸੁਪਰ ਕਿੰਗਜ਼ ਕੋਲ 6 ਵਿਕਟ ਗੁਆ 200 ਦੌੜਾਂ ਹੀ ਬਣੀਆਂ।ਐਮਐਸ ਧੋਨੀ 17 ਗੇਂਦਾਂ ‘ਚ 29 ਦੌੜਾਂ ਬਣਾ ਨਾਬਾਦ ਰਹੇ।

ਰਾਜਸਥਾਨ ਰਾਇਲਜ਼ ਵਲੋਂ ਯਸ਼ਾਸਵੀ ਜੈਸਵਾਲ ਅਤੇ ਸਟੀਵ ਸਮਿਥ ਮੈਦਾਨ ‘ਚ ਸਲਾਮੀ ਬੱਲੇਬਾਜ਼ਾਂ ਵਜੋਂ ਉਤਰੇ ਪਰ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਬਹੁਤੀ ਵਧੀਆ ਨਹੀਂ ਹੋਈ ਅਤੇ ਯਸ਼ਾਸਵੀ ਜੈਸਵਾਲ 6 ਗੇਂਦਾ ‘ਚ 6 ਦੌੜਾਂ ਬਣਾ ਆਉਟ ਹੋ ਗਏ।ਰਾਜਸਥਾਨ ਰਾਇਲਜ਼ ਦਾ ਸਕੋਰ ਦੂਜੇ ਓਵਰ ਤੋਂ ਬਾਅਦ 1 ਵਿਕਟ ਦੇ ਨੁਕਸਾਨ ਨਾਲ 11 ਦੌੜਾਂ ਸੀ।ਜਦਕਿ ਤੀਜੇ ਓਵਰ ਤੋਂ ਬਾਅਦ ਸਕੋਰ 1 ਵਿਕਟ ਦੇ ਨੁਕਸਾਨ ਤੇ 24 ਦੌੜਾਂ ਹੋ ਗਿਆ। ਚਾਰ ਓਵਰਾਂ ਮਗਰੋਂ ਰਾਜਸਥਾਨ ਰਾਇਲਜ਼ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 37 ਦੌੜਾਂ ਰਿਹਾ।

ਸੰਜੂ ਸੈਮਸਨੇ 32 ਗੇਂਦਾਂ ‘ਚ 1 ਚੌਕਾ, 9 ਛੱਕੇ ਲਾ 74 ਦੌੜਾਂ ਤੇ ਆਉਟ ਹੋ ਗਿਆ।ਸਟੀਵ ਸਮਿਥ 47 ਬਾਲਾਂ ‘ਚ 69 ਦੌੜਾਂ ਬਣਾ ਆਉਟ ਹੋ ਗਿਆ।ਰਾਜਸਥਾਨ ਨੇ ਆਖਰੀ ਓਵਰ ਵਿਚ ਸਿਰਫ ਦੋ ਗੇਂਦਾਂ ਵਿਚ 27 ਦੌੜਾਂ ਬਣਾਈਆਂ।

ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝੱਟਕਾ, ਸ਼ੇਨ ਵਾਟਸਨ ਦੇ ਰੂਪ ‘ਚ ਲੱਗਾ ਸੀ ਜੋ ਛੇਵੇਂ ਓਵਰ ‘ਚ 21 ਗੇਂਦਾ ‘ਚ 33 ਦੌੜਾਂ ਬਣਾ ਆਉਟ ਹੋ ਗਿਆ।10 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 4 ਵਿਕਟ ਦੇ ਨੁਕਸਾਨ ਤੇ 82 ਦੌੜਾਂ ਸੀ।18 ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ 5 ਵਿਕਟ ਦੇ ਨੁਕਸਾਨ ਤੇ 169 ਦੌੜਾਂ।ਉਨ੍ਹਾਂ ਨੂੰ 12 ਗੇਂਦਾਂ ‘ਚ 48 ਦੌੜਾਂ ਦੀ ਲੋੜ ਸੀ।ਹਾਲਾਂਕਿ ਧੋਨੀ ਨੇ 3 ਛੱਕੇ ਵੀ ਮਾਰੇ ਪਰ ਚੇਨਈ ਦੇ ਕਿਸੇ ਕੰਮ ਨਾ ਆ ਸਕੇ।

Related posts

ਭਾਰਤੀ ਨਿਸ਼ਾਨੇਬਾਜ਼ ਅਰਜੁਨ ਨੇ 10 ਮੀਟਰ ਏਅਰ ਰਾਈਫਲ ‘ਚ ਜਿੱਤਿਆ ਸੋਨ ਤਗਮਾ

On Punjab

ਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾ

On Punjab

ਲੂਸੀਅਨ ਦੇ ਗੋਲ ਨੇ ਤੋੜਿਆ ਮੁੰਬਈ ਦਾ ਸੁਪਨਾ, ਚੇਨਈ ਐਫ.ਸੀ ਪੁੰਹਚੀ ਪਲੇਆਫ ‘ਚ

On Punjab