PreetNama
ਖੇਡ-ਜਗਤ/Sports News

IPL 2021 : ਇਨ੍ਹਾਂ ਦੋ ਤੇਜ਼ ਗੇਂਦਬਾਜ਼ਾਂ ਨੇ CSK ਤੋਂ ਮਿਲੇ ਆਫ਼ਰ ਨੂੰ ਕੀਤਾ ਰਿਜ਼ੈਕਟ, ਦੱਸਿਆ ਇਹ ਕਾਰਨ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 2021 ਸੀਜ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ (ਸੀਐੱਸਕੇ) ਨੇ ਖੁਦ ਨੂੰ ਥੋੜ੍ਹਾ ਮੁਸ਼ਕਲ ’ਚ ਪਾ ਲਿਆ ਹੈ। ਪਿਛਲੇ ਸੀਜ਼ਨ ’ਚ ਪਲੇਅਆਫ ਦੀ ਰੇਸ ਤੋਂ ਬਾਹਰ ਹੋਣ ਵਾਲੀ ਸੀਐੱਸਕੇ ਲਈ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਨੇ ਟੂਰਨਾਮੈਂਟ ’ਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ ਤੇ ਉਹ ਘਰੇਲੂ ਕਾਰਨਾਂ ਕਾਰਨ ਆਈਪੀਐੱਲ ਦੇ ਇਸ ਸੀਜ਼ਨ ਤੋਂ ਬਾਹਰ ਹੋ ਗਏ ਹਨ। ਤਿੰਨ ਵਾਰ ਚੈਂਪੀਅਨ ਟੀਮ ਨੂੰ ਇਸ ਖਿਡਾਰੀ ਦੇ ਰਿਪਲੇਸਮੈਂਟ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਥੋਂ ਤਕ ਕਿ ਦੋ ਤੇਜ਼ ਗੇਂਦਬਾਜ਼ਾਂ ਨੇ ਸੀਐੱਸਕੇ ਦੇ ਆਫ਼ਰ ਨੂੰ ਰਿਜ਼ੈਕਟ ਕਰ ਦਿੱਤਾ ਹੈ।
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਐੱਮਐੱਸ ਧੋਨੀ ਦੀ ਕਪਤਾਨੀ ਵਾਲੀ ਟੀਮ ਚੇਨਈ ਸੁਪਰ ਕਿੰਗਸ ਜੋਸ਼ ਹੇਜਲਵੁੱਡ ਦੀ ਥਾਂ ਆਸਟ੍ਰੇਲੀਆ ਤੇਜ਼ ਗੇਂਦਬਾਜ਼ ਬਿਲੀ ਸਟੈਨਲੇਕ ਤੇ ਇੰਗਲੈਂਡ ਦੇ ਗੇਂਦਬਾਜ਼ ਰੀਸ ਟਾਪਲੇ ਨਾਲ ਸੰਪਰਕ ਕੀਤਾ ਸੀ। ਹਾਲਾਂਕਿ ਇਨ੍ਹਾਂ ਦੋਵਾਂ ਨੇ ਸੀਐੱਸਕੇ ਦੇ ਆਫਰ ਨੂੰ ਠੁਕਰਾ ਦਿੱਤਾ। ਇਸ ਪਿੱਛੇ ਮਹੱਤਵਪੂਰਨ ਕਾਰਨ ਭਾਰਤ ’ਚ ਵੱਧ ਰਹੇ ਕੋਵਿਡ-19 ਦੇ ਮਾਮਲੇ ਹਨ। ਇਥੋਂ ਤਕ ਕਿ ਆਈਪੀਐੱਲ ਨਾਲ ਜੁੜੇ ਹੁਣ ਤਕ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਅਜਿਹੇ ’ਚ ਇਨ੍ਹਾਂ ਗੇਂਦਬਾਜ਼ਾਂ ਨੇ ਸੀਐੱਸਕੇ ਦਾ ਆਫਰ ਠੁਕਰਾ ਦਿੱਤਾ ਹੈ।

Related posts

ਕੋਰੋਨਾ ਵਾਇਰਸ ਕਾਰਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਮੁਲਤਵੀ

On Punjab

ਆਸਟ੍ਰੇਲੀਆ ਬੋਰਡ ਨੇ ਤਿੰਨ ਮੈਚਾਂ ਦੀ ਲੜੀ ‘ਤੇ ਲਿਆ ਵੱਡਾ ਫੈਸਲਾ

On Punjab

ਪਾਕਿਸਤਾਨੀ ਕ੍ਰਿਕਟਰ ਅਫ਼ਰੀਦੀ ਦੇ ਬੈਸਟ ਬੱਲੇਬਾਜ਼ਾਂ ਦੀ ਲਿਸਟ ‘ਚ ਭਾਰਤੀ ਬੱਲੇਬਾਜ਼ ਵੀ ਸ਼ਾਮਿਲ

On Punjab