34.32 F
New York, US
February 3, 2025
PreetNama
ਖੇਡ-ਜਗਤ/Sports News

IPL 2021: ਇਸ ਵਾਰ ਓਪਨਿੰਗ ਨਹੀਂ ਕਰਨਗੇ Chris Gayel ਪਰ ਸ਼ੁਰੂਆਤ ਤੋਂ ਹੀ ਮਿਲੇਗਾ ਮੌੌਕਾ

ਪੰਜਾਬ ਕਿੰਗਸ (Punjab Kings) ਨੇ ਇਸ ਵਾਰ IPL ਲਈ ਨਵੇਂ ਸਿਰੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਖ਼ਾਸਤੌਰ ‘ਤੇ ਟੀਮ ਇਸ ਵਾਰ ਕ੍ਰਿਸ ਗੇਲ (Chris Gayel) ਦੀ ਧਮਾਕੇਦਾਰ ਬੱਲੇਬਾਜ਼ੀ ਦਾ ਪੂਰਾ ਫਾਇਦਾ ਲੈਣੀ ਚਾਹੁੰਦੀ ਹੈ। ਟੀਮ ਦੇ ਬੈਟਿੰਗ ਕੋਚ ਵਸੀਮ ਜਾਫ਼ਰ ਮੁਤਾਬਿਕ ਇਸ ਵਾਰ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ (Chris Gayle) ਨੂੰ ਸ਼ੁਰੂਆਤ ਤੋਂ ਹੀ ਆਪਣੇ ਬੱਲੇ ਦਾ ਕਮਾਲ ਦਿਖਾਉਣ ਦਾ ਮੌਕਾ ਮਿਲੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਓਪਨਿੰਗ ਦਿੱਤੀ ਜਾਵੇਗੀ।

ਵਸੀਮ ਜਾਫਰ ਨੇ ਕਿਹਾ ਕਿ ਗੇਲ ਨੂੰ ਪਲੇਇੰਗ XI ‘ਚ ਤਾਂ ਜ਼ਰੂਰ ਸ਼ਾਮਲ ਕੀਤਾ ਜਾਵੇਗਾ ਪਰ ਓਪਨਿੰਗ ਜੋੜੀ ਕਪਤਾਨ ਕੇਐੱਲ ਰਾਹੁਲ (KL Rahul) ਤੇ ਮੰਯਕ ਅਗਰਵਾਲ (Mayak Agarwal) ਦੀ ਹੋਵੇਗੀ। ਪਿਛਲੇ ਸੀਜ਼ਨ ‘ਚ ਕ੍ਰਿਸ ਗੇਲ ਨੂੰ ਪੰਜਾਬ ਨੇ ਟੂਰਨਾਮੈਂਟ ਦੇ ਪਹਿਲੇ ਹਾਫ਼ ‘ਚ ਬਿਲਕੁਲ ਵੀ ਮੌਕਾ ਨਹੀਂ ਦਿੱਤਾ ਸੀ। ਬਾਅਦ ਚ’ ਉਨ੍ਹਾਂ ਨੂੰ ਸਿਰਫ਼ 7 ਮੈਚਾਂ ‘ਚ ਖੇਡਣ ਦਾ ਮੌਕਾ ਦਿੱਤਾ ਗਿਆ, ਜਿਸ ‘ਚ ਉਨ੍ਹਾਂ ਨੇ 288 ਰਨ ਬਣਾਏ ਸਨ।
ਵਸੀਮ ਜਾਫਰ ਨੇ ਇਕ ਸਪੋਰਟਸ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਬੀਤੇ ਸੀਜ਼ਨ ‘ਚ ਮੰਯਕ ਅਗਰਵਾਲ ਤੇ ਕੇਐੱਲ ਰਾਹੁਲ ਨੇ ਓਪਨਿੰਗ ਜੋੜੀ ਦੇ ਤੌਰ ‘ਤੇ ਵਧੀਆ ਖੇਡ ਨਿਭਾਇਆ ਸੀ। ਉਸ ਸੀਜ਼ਨ ‘ਚ ਗੇਲ ਨੂੰ ਸ਼ੁਰੂਆਤ ‘ਚ ਮੌਕਾ ਨਹੀਂ ਮਿਲਿਆ ਪਰ ਜਦੋਂ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਨੰਬਰ 3 ‘ਤੇ ਵੀ ਬਹਿਤਰੀਨ ਪ੍ਰਦਰਸ਼ਨ ਕੀਤਾ।

Related posts

ਫ਼ੈਡਰਰ ਨੇ 3 ਸਾਲਾਂ ਪਿੱਛੋਂ ਵਾਪਸੀ ਕਰਦਿਆਂ ਕਲੇ ਕੋਰਟ ’ਤੇ ਹਾਸਲ ਕੀਤੀ ਜਿੱਤ

On Punjab

Tokyo Olympics 2020 : ਕੋਰੋਨਾ ਮਹਾਮਾਰੀ ਦੌਰਾਨ 10,000 ਦਰਸ਼ਕ ਸਟੇਡੀਅਮ ’ਚ ਦੇਖ ਸਕਣਗੇ ਓਲੰਪਿਕ

On Punjab

ਕੋਹਲੀ ਤੇ ਵਿਲੀਅਮਸਨ 11 ਸਾਲ ਬਾਅਦ ਟੱਕਰੇ, ਕੋਹਲੀ ਤੋਂ ਖਾ ਚੁੱਕੇ ਮਾਤ

On Punjab