ਆਈਪੀਐੱਲ 2021’ਚ ਇੰਗਲੈਂਡ ਦੇ ਜਿਨ੍ਹਾਂ ਖ਼ਿਡਾਰੀਆਂ ਨੇ ਖੇਡਿਆ ਸੀ ਉਨ੍ਹਾਂ ਦੇ ਸਾਹਮਣੇ ਇਕ ਵੱਡੀ ਮੁਸ਼ਕਲ ਆ ਗਈ ਹੈ। ਇੰਗਲੈਂਡ ਦੇ ਇਨ੍ਹਾਂ ਕ੍ਰਿਕਟਰਾਂ ਨੂੰ ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ ’ਚ ਜਗ੍ਹਾ ਮਿਲਣੀ ਮੁਸ਼ਕਲ ਹੈ ਕਿਉਂਕਿ ਬੋਰਡ ਅਭਿਆਸ ਦੇ ਬਿਨਾਂ ਉਨ੍ਹਾਂ ਨੂੰ ਕੁਆਰੰਟਾਈਨ ਤੋਂ ਸਿੱਧੇ ਟੈਸਟ ਖੇਡਣ ਲਈ ਨਹੀਂ ਭੇਜਣਾ ਚਾਹੁੰਦਾ। ਇਸ ਦਾ ਇਹ ਮਤਲਬ ਹੈ ਕਿ ਜੋਸ ਬਟਲਰ, ਜਾਨੀ ਵੇਅਰਸਟੋ, ਕ੍ਰਿਸ ਵੋਕਸ, ਸੈਮ ਕੁਰਨ ਤੇ ਮੋਈਨ ਅਲੀ ਵਰਗੇ ਖਿਡਾਰੀ ਦੋ ਜੂਨ ਤੋਂ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਨਹੀਂ ਖੇਡ ਸਕਣਗੇ।
ਉਨ੍ਹਾਂ ਦਾ ਕੁਆਰੰਟਾਈਨ ਇਸ ਹਫ਼ਤੇ ਦੇ ਅਖੀਰ ’ਚ ਖ਼ਤਮ ਹੋਵੇਗਾ ਜਦਕਿ ਲਾਡਰਸ ’ਤੇ ਪਹਿਲਾਂ ਟੈਸਟ ਸ਼ੁਰੂ ਹੋਣ ’ਚ ਦੋ ਹਫ਼ਤੇ ਹੀ ਬਚੇ ਹਨ। ਬੀਬੀਸੀ ਸਪੋਰਟਸ ਦੀ ਰਿਪੋਰਟ ਅਨੁਸਾਰ ‘ਆਈਪੀਐੱਲ ਖਿਡਾਰਆਂ ਲਈ ਸਮਾਂ ਬਹੁਤ ਘੱਟ ਬਚਿਆ ਹੈ। ‘ਦ ਇੰਡੀਪੈਂਡੈਂਟ’ ਦੀ ਰਿਪੋਰਟ ਅਨੁਸਾਰ ਟੈਸਟ ਕ੍ਰਿਕਟ ਦਾ ਅਭਿਆਸ ਨਹੀਂ ਮਿਲ ਪਾਉਣਾ ਚਿੰਤਾ ਦਾ ਵਿਸ਼ਾ ਹੈ। ਦੂਜੇ ਖਿਡਾਰੀ ਕਈ ਹਫ਼ਤਿਆਂ ਤੋਂ ਕਾਊਂਟੀ ਚੈਂਪੀਅਨਸ਼ਿਪ ਖੇਡ ਰਹੇ ਹਨ।