39.96 F
New York, US
December 13, 2024
PreetNama
ਖੇਡ-ਜਗਤ/Sports News

IPL 2021 ਦੇ ਫਿਰ ਤੋਂ ਸ਼ੁਰੂ ਹੋਣ ਦੀ ਤਰੀਕ ਆਈ ਸਾਹਮਣੇ, ਜਾਣੋ – ਕਿਸ ਦਿਨ ਖੇਡਿਆ ਜਾਵੇਗਾ ਫਾਈਨਲ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਯੂਏਈ ’ਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ 2021 ਦੇ ਫਿਰ ਤੋਂ ਸ਼ੁਰੂ ਹੋਣ ਦੀ ਤਰੀਕ ਤੈਅ ਕਰ ਦਿੱਤੀ ਹੈ। ਦੂਸਰੇ ਫੇਜ਼ ਦਾ ਪਹਿਲਾ ਮੈਚ 19 ਸਤੰਬਰ ਨੂੰ ਖੇਡਿਆ ਜਾਵੇਗਾ, ਜਦਕਿ ਫਾਈਨਲ 15 ਅਕਤੂਬਰ ਨੂੰ ਕਰਵਾਇਆ ਜਾਵੇਗਾ। ਇਸੀ ਦਿਨ ਦੁਸਹਿਰਾ ਵੀ ਹੈ। ਨਿਊਜ਼ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੀਸੀਸੀਆਈ ਅਤੇ ਅਮੀਰਾਤ ਕ੍ਰਿਕਟ ਬੋਰਡ ’ਚ ਚੰਗੀ ਚਰਚਾ ਰਹੀ ਅਤੇ ਭਾਰਤੀ ਬੋਰਡ ਨੂੰ ਵਿਸ਼ਵਾਸ ਹੈ ਕਿ ਆਈਪੀਐੱਲ ਦੇ ਬਾਕੀ ਮੈਚ ਖੇਡ ਦੁਬਈ, ਸ਼ਾਰਜਾਹ ਅਤੇ ਆਬੂਧਾਬੀ ’ਤੇ ਸਫ਼ਲਤਾਪੂਰਵਕ ਕਰਵਾਏ ਜਾਣਗੇ।

ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਅਧਿਕਾਰੀ ਨੇ ਕਿਹਾ ਕਿ ਚਰਚਾ ਅਸਲ ’ਚ ਚੰਗੀ ਰਹੀ ਅਤੇ ਈਸੀਬੀ ਨੇ ਬੀਸੀਸੀਆਈ ਐੱਸਜੀਐੱਮ ਤੋਂ ਪਹਿਲਾਂ ਹੀ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਮੌਖਿਕ ਮਨਜ਼ੂਰੀ ਦੇ ਦਿੱਤੀ ਸੀ। ਪਿਛਲੇ ਹਫ਼ਤੇ ਇਸ ’ਤੇ ਮੋਹਰ ਲੱਗੀ। ਸੀਜ਼ਨ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਪਹਿਲਾ ਮੈਚ 19 ਸਤੰਬਰ ਨੂੰ ਹੋਵੇਗਾ। ਫਾਈਨਲ 15 ਅਕਤੂਬਰ ਨੂੰ ਹੋਵੇਗਾ।

 

 

ਵਿਦੇਸ਼ੀ ਖਿਡਾਰੀਆਂ ਦੀ ਉਪਲੱਬਧਤਾ ਸਬੰਧੀ ਸਥਿਤੀ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਗੱਲਬਾਤ ਜਾਰੀ ਹੈ ਅਤੇ ਬੀਸੀਸੀਆਈ ਨੂੰ ਸਕਾਰਾਤਮਕ ਨਤੀਜਿਆਂ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਚਰਚਾ ਸ਼ੁਰੂ ਹੋ ਗਈ ਹੈ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਜ਼ਿਆਦਾਤਰ ਵਿਦੇਸ਼ੀ ਖਿਡਾਰੀ ਉਪਲੱਬਧ ਹੋਣਗੇ। ਜੇਕਰ ਕੁਝ ਖਿਡਾਰੀ ਨਹੀਂ ਆ ਪਾਉਂਦੇ ਤਾਂ ਅਸੀਂ ਦੇਖਾਂਗੇ ਕਿ ਅੱਗੇ ਕੀ ਕਰਨਾ ਹੈ। ਪਰ ਹਾਲੇ ਅਸੀਂ ਉਮੀਦ ਕਰ ਰਹੇ ਹਾਂ ਕਿ ਯੂਏਈ ’ਚ 14ਵੇਂ ਸੰਸਕਰਣ ਦਾ ਪ੍ਰਬੰਧ ਸ਼ਾਨਦਾਰ ਹੋਵੇਗਾ।
ਫ੍ਰੈਂਚਾਈਜੀਆਂ ਨੂੰ ਵੀ ਭਰੋਸਾ ਹੈ ਕਿ ਬੀਸੀਸੀਆਈ ਵਿਦੇਸ਼ੀ ਬੋਰਡਾਂ ਨਾਲ ਸਕਾਰਾਤਮਕ ਚਰਚਾ ’ਚ ਸ਼ਾਮਿਲ ਹੋਵੇਗਾ ਅਤੇ ਬਾਕੀ ਮੈਚਾਂ ਲਈ ਖਿਡਾਰੀ ਉਪਲੱਬਧ ਹੋਣਗੇ।

Related posts

IPL 2022 Final : ਆਸ਼ੀਸ਼ ਨਹਿਰਾ ਨੇ ਬਦਲਿਆ ਆਈਪੀਐੱਲ ਦਾ ਇਤਿਹਾਸ, ਬਣੇ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਕੋਚ

On Punjab

ਵਿਰਾਟ ਕੋਹਲੀ ਤੇ ਧੋਨੀ ਦੀਆਂ ਬੇਟੀਆਂ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲਿਆਂ ਖ਼ਿਲਾਫ਼ FIR ਦਰਜ, DWC ਨੇ ਭੇਜਿਆ ਨੋਟਿਸ

On Punjab

ਮੁੰਬਈ ਪੁਲਿਸ ਦਾ ਨਾਈਟ ਕਲੱਬ ‘ਤੇ ਛਾਪਾ, ਸੁਰੇਸ਼ ਰੈਨਾ, ਸੁਜ਼ੈਨ ਖਾਨ ਤੇ ਗੁਰੂ ਰੰਧਾਵਾ ਸਣੇ ਕਈ ਕਲੱਬ ‘ਚ ਮੌਜੂਦ, ਬਾਦਸ਼ਾਹ ਪਿਛਲੇ ਗੇਟ ਰਾਹੀਂ ਭੱਜਿਆ

On Punjab