PreetNama
ਖੇਡ-ਜਗਤ/Sports News

IPL 2021 : ਬਾਊਂਸਰ ‘ਤੇ ਕੁਮੈਂਟਰੀ ਦੌਰਾਨ ਟਿੱਪਣੀ ਨੂੰ ਲੈ ਕੇ ਗਾਵਸਕਰ ਨੂੰ ਬੇਨ ਸਟੋਕਸ ਨੇ ਕੀਤਾ ਟ੍ਰੋਲ

ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਜ਼ਖ਼ਮੀ ਹੋਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ ਪਰ ਆਈਪੀਐਲ ਨਾਲ ਉਨ੍ਹਾਂ ਦਾ ਲਗਾਅ ਹਾਲੇ ਵੀ ਘੱਟ ਨਹੀਂ ਹੋਇਆ ਹੈ। ਉਨ੍ਹਾਂ ਨੇ ਦਿੱਗਜ ਸੁਨੀਗ ਗਾਵਸਕਰ ਨੂੰ ਟਵਿੱਟਰ ‘ਤੇ ਟ੍ਰੋਲ ਕਰ ਦਿੱਤਾ ਹੈ। ਐਤਵਾਰ ਨੂੰ ਦਿੱਲੀ ਕੈਪੀਟਲਜ਼ ਤੇ ਪੰਜਾਬ ਕਿੰਗਜ਼ ‘ਚ ਖੇਡੇ ਗਏ ਮੈਚ ‘ਚ ਦਿੱਗਜ ਸੁਨੀਲ ਗਾਵਸਕਰ ਨੇ ਕੁਮੈਂਟਰੀ ਕੁਝ ਅਜਿਹੀ ਟਿੱਪਣੀ ਕੀਤੀ। ਜਿਸ ਨੂੰ ਲੈ ਕੇ ਸਟੋਕਸ ਨੇ ਆਪਣਾ ਮੱਥਿਆ ਪਿੱਟ ਲਿਆ। ਹਾਲਾਂਕਿ ਉਨ੍ਹਾਂ ਨੇ ਆਪਣੇ ਟਵੀਟ ‘ਚ ਗਾਵਸਕਰ ਦਾ ਨਾਂ ਨਹੀਂ ਲਿਆ ਹੈ।ਸਟੋਕਸ ਨੇ ਟਵੀਟ ‘ਚ ਜਿਸ ਘਟਨਾ ਦਾ ਜ਼ਿਕਰ ਕੀਤਾ ਹੈ ਉਹ ਮਾਮਲਾ ਪੰਜਾਬ ਦੀ ਵਾਰੀ ਦੀ 11ਵੀਂ ਓਵਰ ਦਾ ਹੈ। ਇਸ ਓਵਰ ‘ਚ ਦਿੱਲੀ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਦਾ ਨੇ 20 ਦੌੜਾਂ ਬਣਾਈਆਂ। ਮਅੰਕ ਅਗਰਵਾਲ ਨੇ ਓਵਰ ‘ਚ ਦੋ ਛੱਕੇ ਮਾਰੇ। ਇਸ ਤੋਂ ਬਾਅਦ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਤੀਜੀ ਗੇਂਦ ‘ਤੇ ਛੱਕਾ ਲਾਇਆ। ਭਾਰਤ ਦੇ ਕਪਤਾਨ ਸੁਨੀਲ ਗਾਵਸਕਰ ਨੇ ਉਸ ਸਮੇਂ ਕੁਮੈਂਟਰੀ ਬਾਕਸ ‘ਚ ਕਿਹਾ ਕਿ ਰਬਾਦਾ ਨੂੰ ਆਫ ਸਟੰਪ ‘ਤੇ ਬਾਊਂਸਰ ਸੁੱਟਣ ਦੀ ਜ਼ਰੂਰਤ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਖਰਾਬ ਡਲਿਵਰੀ ਹੈ ਕਿਉਂਕਿ ਜੇਕਰ ਤੁਸੀਂ ਬਾਊਂਸਰ ਸੁੱਟਣਾ ਹੈ ਤਾਂ ਉਹ ਆਫ ਸਟੰਪ ‘ਤੇ ਹੋਣੀ ਚਾਹੀਦੀ ਹੈ। ਜਦਕਿ ਰੀਪਲੇਅ ‘ਚ ਪਤਾ ਚੱਲਿਆ ਕਿ ਬਾਊਂਸਰ ਦੀ ਲਾਈਨ ਆਫ ਸਟੰਪ ਦੇ ਉਪਰ ਸੀ।

Related posts

ਅਹਿਮਦਾਬਾਦ ਪਹੁੰਚੇ ਟਰੰਪ, PM ਮੋਦੀ ਨੇ ਗਲੇ ਲਗਾ ਕੀਤਾ ਸਵਾਗਤ

On Punjab

ਅਲਵਿਦਾ ਯੁਵਰਾਜ! Sixer King ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸ

On Punjab

Tokyo Olympic : ਟੋਕੀਓ ਓਲੰਪਿਕ ’ਚ ਛਾਇਆ ਬਟਾਲੇ ਦਾ ਸਿਮਰਨਜੀਤ, ਸਪੇਨ ਖ਼ਿਲਾਫ਼ ਹਾਕੀ ਮੈਚ ’ਚ ਟੀਮ ਇੰਡੀਆ ਨੂੰ ਦਿਵਾਈ ਜਿੱਤ; ਪਿੰਡ ਚਾਹਲ ਕਲਾਂ ’ਚ ਵੰਡੀ ਮਿਠਾਈ

On Punjab