ਦਿੱਲੀ ਕੈਪੀਟਲਸ ਖ਼ਿਲਾਫ ਸੋਮਵਾਰ ਨੂੰ ਆਈਪੀਐੱਲ ਦੇ 14ਵੇਂ ਸੀਜ਼ਨ ਦੇ 50ਵੇਂ ਮੈਚ ਤੋਂ ਪਹਿਲਾਂ ਚੇਨੱਈ ਸੁਪਰ ਕਿੰਗਸ (ਸੀਐੱਸਕੇ) ਦੀ ਟੀਮ ਪੁਆਇੰਟ ਟੇਬਲ ’ਚ ਟਾਪ ’ਤੇ ਪਹੁੰਚੀ ਸੀ, ਪਰ ਕ੍ਰਿਸ਼ਣੱਪਾ ਗੌਤਮ ਦੇ ਇਕ ਕੈਚ ਛੱਡਣ ਕਾਰਨ ਉਹ ਨਾ ਸਿਰਫ਼ ਇਸ ਮੈਚ ਨੂੰ ਹਾਰ ਗਈ, ਬਲਕਿ ਉਸਨੇ ਆਪਣਾ ਟਾਪ ਸਥਾਨ ਵੀ ਗੁਆ ਦਿੱਤਾ। ਦਿੱਲੀ ਦੇ ਖ਼ਿਲਾਫ਼ ਚੇਨੱਈ ਨੂੰ ਮਿਲੀ ਹਾਰ ਦਾ ਸਭ ਤੋਂ ਵੱਡਾ ਕਾਰਨ ਕ੍ਰਿਸ਼ਣੱਪਾ ਗੌਤਮ ਰਹੇ ਜੋ ਕਿ 12ਵੇਂ ਖਿਡਾਰੀ ਦੇ ਤੌਰ ’ਤੇ ਮੈਦਾਨ ’ਤੇ ਇਕ ਖਿਡਾਰੀ ਦੀ ਥਾਂ ਫੀਲਡਿੰਗ ਕਰਦੇ ਉਤਰੇ ਸਨ।
ਦਰਅਸਲ, 18ਵੇਂ ਓਵਰ ’ਚ ਡਵੇਨ ਬ੍ਰਾਵੋ ਦੀ ਇਕ ਫੁਲਟਾਸ ਗੇਂਦ ’ਤੇ ਗੌਤਮ ਨੇ ਸ਼ਿਮਰੋਨ ਹੇਟਮਾਯਰ ਦਾ ਆਸਾਨ ਕੈਚ ਸੁੱਟ ਦਿੱਤਾ ਅਤੇ ਇਸ ’ਤੇ ਚੌਕਾ ਵੀ ਚਲਾਇਆਗਿਆ। ਇਥੋਂ ਹੀ ਦਿੱਲੀ ਨੂੰ ਮੋਮੈਂਟਸ ਮਿਲ ਗਿਆ। ਜੇਕਰ ਗੌਤਮ ਇਸ ਕੈਚ ਨੂੰ ਫੜ ਲੈਂਦੇ ਤਾਂ ਸੀਐੱਸਕੇ ਦੀ ਜਿੱਤ ਪੱਕੀ ਹੋ ਜਾਂਦੀ, ਕਿਉਂਕਿ ਦਿੱਲੀ ਦੇ ਕੋਲ ਹੇਟਮਾਯਰ ਤੋਂ ਬਾਅਦ ਕੋਈ ਬੱਲੇਬਾਜ਼ ਨਹੀਂ ਸੀ, ਜੋ ਵੱਡੇ ਸ਼ਾਟ ਖੇਡ ਸਕੇ, ਪਰ ਆਖ਼ਿਰ ’ਚ ਦਿੱਲੀ ਨੇ ਤਿੰਨ ਵਿਕੇਟ ਨਾਲ ਜਿੱਤ ਦਰਜ ਕਰਕੇ ਪੁਆਇੰਟ ਟੇਬਲ ’ਚ ਟਾਪ ’ਚ ਥਾਂ ਬਣਾਈ।ਇਸ ਮੈਚ ’ਚ ਸੀਐੱਸਕੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ ’ਚ ਪੰਜ ਵਿਕੇਟ ’ਤੇ 136 ਰਨ ਬਣਾਏ ਸਨ। ਉਸਦੇ ਲਈ ਅੰਬਾਤੀ ਰਾਯੁਡੂ ਨੇ 43 ਗੇਂਦਾਂ ’ਤੇ ਪੰਜ ਚੌਕਿਆਂ ਤੇ ਦੋ ਛੱਕਿਆਂ ਦੇ ਨਾਲ ਨਾਬਾਦ 55 ਰਨ ਬਣਾਏ। ਦਿੱਲੀ ਵੱਲੋਂ ਅਕਸ਼ਰ ਪਲੇਟ ਨੇ 18 ਰਨ ਦੇ ਕੇ ਦੋ ਵਿਕੇਟ ਝਟਕੇ। ਜਵਾਬ ’ਚ ਦਿੱਲੀ ਨੇ 19.4 ਓਵਰ ’ਚ ਸੱਤ ਵਿਕੇਟ ’ਤੇ 139 ਰਨ ਬਣਾ ਕੇ ਮੈਚ ਆਪਣੇ ਨਾਮ ਕੀਤਾ। ਲਕਸ਼ ਦਾ ਪਿੱਛਾ ਕਰਦੇ ਹੋਏ ਦਿੱਲੀ ਲਈ ਪਿ੍ਰਥਵੀ ਸ਼ਾ ਨੇ ਤਿੰਨ ਚੌਕਿਆਂ ਦੀ ਮਦਦ ਨਾਲ 18 ਰਨ ਬਣਾਏ ਪਰ ਤੀਸਰੇ ਓਵਰ ’ਚ ਵੀ ਦੀਪਕ ਚਾਹਰ ਨੇ ਉਨ੍ਹਾਂ ਨੂੰ ਪਵੇਲੀਅਨ ਭੇਜ ਦਿੱਤਾ। ਚਾਹਰ ਨੂੰ ਅਗਲੇ ਓਵਰ ’ਚ ਸ਼ਿਖ਼ਰ ਧਵਨ (39) ਨੇ ਦੋ ਛੱਕੇ ਤੇ ਦੋ ਚੌਕੇ ਜੜ੍ਹ ਕੇ ਆਪਣੇ ਹੱਥ ਖੋਲ੍ਹੇ। ਜੋਸ਼ ਹੇਜਲਵੁਡ ਨੇ ਸ਼੍ਰੇਅਸ ਅੱਯਰ (2) ਨੂੰ ਪਵੇਲੀਅਨ ਭੇਜ ਕੇ ਸਕੋਰ 51 ਰਨ ’ਤੇ ਦੋ ਵਿਕੇਟ ਕਰ ਦਿੱਤਾ।