ਭਾਰਤੀ ਸਿਨੇਮਾ ‘ਚ ਆਪਣੀ ਸਦਾਬਹਾਰ ਸੁੰਦਰਤਾ ਲਈ ਮਸ਼ਹੂਰ ਰੇਖਾ ਆਪਣੇ ਸਮੇਂ ਦੌਰਾਨ ਹਮੇਸ਼ਾ ਆਪਣੇ ਅਫੇਅਰ ਨੂੰ ਲੈ ਕੇ ਚਰਚਾ ‘ਚ ਰਹੀ। ਉਨ੍ਹਾਂ ਦਾ ਨਾਂ ਕਈ ਅਦਾਕਾਰਾਂ ਨਾਲ ਜੁੜਿਆ। ਅਮਿਤਾਭ ਬੱਚਨ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਚਰਚਾ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੀ। ਖੈਰ, ਸਾਲਾਂ ਬਾਅਦ ਇਕ ਵਾਰ ਫਿਰ ਰੇਖਾ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹਨ।
ਹਾਲ ਹੀ ‘ਚ ਰੇਖਾ ਦੀ ਬਾਇਓਗ੍ਰਾਫੀ ‘ਰੇਖਾ: ਦਿ ਅਨਟੋਲਡ ਸਟੋਰੀ’ ‘ਚ ਰੇਖਾ ਨਾਲ ਜੁੜਿਆ ਇਕ ਵੱਡਾ ਦਾਅਵਾ ਕੀਤਾ ਗਿਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। ਯਾਸਿਰ ਉਸਮਾਨ ਵੱਲੋਂ ਲਿਖੀ ਗਈ ਇਸ ਬਾਇਓਗ੍ਰਾਫੀ ‘ਚ ਦਾਅਵਾ ਕੀਤਾ ਗਿਆ ਹੈ ਕਿ ਰੇਖਾ ਆਪਣੀ ਸੈਕਟਰੀ ਫਰਜ਼ਾਨਾ ਨਾਲ ਰਿਸ਼ਤੇ ਰਿਲੇਸ਼ਨਸ਼ਿਪ ‘ਚ ਹਨ। ਇੱਥੋਂ ਤੱਕ ਕਿ ਉਹ ਲਿਵ-ਇਨ ਵਿੱਚ ਰਹਿੰਦੀ ਹਨ।
ਰੇਖਾ ਦੀ ਬਾਇਓਗ੍ਰਾਫੀ ਅਨੁਸਾਰ, ਅਦਾਕਾਰਾ ਦੇ ਬੈੱਡਰੂਮ ‘ਚ ਉਨ੍ਹਾਂ ਦੀ ਸੈਕਟਰੀ ਫਰਜ਼ਾਨਾ ਤੋਂ ਇਲਾਵਾ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਬਾਇਓਗ੍ਰਾਫੀ ‘ਚ ਲਿਖਿਆ ਗਿਆ-
“ਫਰਜ਼ਾਨਾ, ਰੇਖਾ ਦੀ ਪਰਫੈਕਟ ਪਾਰਟਨਰ ਹਨ। ਉਹ ਉਨ੍ਹਾਂ ਦੀ ਸਲਾਹਕਾਰ, ਦੋਸਤ ਤੇ ਸਮਰਥਕ ਹਨ। ਰੇਖਾ ਉਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦੀ। ਇੱਥੋਂ ਤਕ ਕਿ ਰੇਖਾ ਦੀ ਭਰੋਸੇਮੰਦ ਸੈਕਟਰੀ ਫਰਜ਼ਾਨਾ, ਜਿਸ ਨੂੰ ਕੁਝ ਲੋਕ ਦਾਅੲਾ ਕਰਦੇ ਹਨ ਕਿ ਰੇਖਾ ਦੀ ਲਵਰ ਹਨ, ਨੂੰ ਹੀ ਸਿਰਫ ਰੇਖਾ ਦੇ ਬੈੱਡਰੂਮ ‘ਚ ਜਾਣ ਦੀ ਇਜਾਜ਼ਤ ਹੈ। ਘਰ ਦੇ ਕਿਸੇ ਵੀ ਸਟਾਫ ਨੂੰ ਉਨ੍ਹਾਂ ਦੇ ਕਮਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।”
ਬਾਇਓਗ੍ਰਾਫੀ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫਰਜ਼ਾਨਾ ਹੀ ਰੇਖਾ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਦਾ ਧਿਆਨ ਰੱਖਦੀ ਹੈ। ਫਰਜ਼ਾਨਾ ਇਸ ਗੱਲ ‘ਤੇ ਪੂਰੀ ਨਜ਼ਰ ਰੱਖਦੀ ਹੈ ਕਿ ਅਦਾਕਾਰਾ ਕਿਸ ਨਾਲ ਗੱਲ ਕਰ ਰਹੀ ਹੈ। ਰੇਖਾ ਦੀ ਬਾਇਓਗ੍ਰਾਫੀ ‘ਚ ਕਿਹਾ ਗਿਆ-
ਫਰਜ਼ਾਨਾ ਰੇਖਾ ਦੇ ਜੀਵਨ ‘ਚ ਆਉਣ ਵਾਲੇ ਅਤੇ ਜਾਣ ਵਾਲੇ ਸਾਰੇ ਲੋਕਾਂ ਨੂੰ ਕੰਟ੍ਰੋਲ ਕਰਦੀ ਹੈ। ਉਹ ਇਕ ਇਮਾਨਦਾਰ ਗੇਟਕੀਪਰ ਹੈ। ਕਿਹਾ ਜਾਂਦਾ ਹੈ ਕਿ ਉਹ ਰੇਖਾ ਦੇ ਹਰ ਫ਼ੋਨ ਕਾਲ ਦੀ ਜਾਂਚ ਕਰਦੀ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਮਿੰਟ ਨੂੰ ਕੋਰੀਓਗ੍ਰਾਫ ਕਰਦੀ ਹੈ। ਰੇਖਾ ਨੇ ਆਪਣੇ ਆਪ ਨੂੰ ਰਹੱਸ ਤੇ ਗੋਪਨੀਅਤਾ ਨਾਲ ਢੱਕ ਲਿਆ ਹੈ ਅਤੇ ਫਰਜ਼ਾਨਾ ਨੇ ਉਨ੍ਹਾਂ ਦੀ ਗੁਪਤ ਹੋਂਦ ਨੂੰ ਚੰਗੀ ਤਰ੍ਹਾਂ ਮੈਨੇਜ ਕੀਤਾ ਹੈ।’
ਕੌਣ ਸਨ ਰੇਖਾ ਦੇ ਪਤੀ ?
ਇਹ ਸਾਲ 1990 ਦੀ ਗੱਲ ਹੈ, ਜਦੋਂ ਰੇਖਾ ਆਪਣੇ ਕਰੀਅਰ ਦੇ ਸਿਖਰ ‘ਤੇ ਆ ਕੇ ਦਿੱਲੀ ਬੇਸਡ ਕਾਰੋਬਾਰੀ ਮੁਕੇਸ਼ ਅਗਰਵਾਲ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ। ਹਾਲਾਂਕਿ ਉਨ੍ਹਾਂ ਦਾ ਵਿਆਹ 7 ਮਹੀਨੇ ਵੀ ਨਹੀਂ ਚੱਲ ਸਕਿਆ। ਜਦੋਂ ਰੇਖਾ ਲੰਡਨ ‘ਚ ਸਨ ਤਾਂ ਮੁਕੇਸ਼ ਨੇ ਖ਼ੁਦਕੁਸ਼ੀ ਕਰ ਲਈ ਸੀ। ਰੇਖਾ ਦੀ ਬਾਇਓਗ੍ਰਾਫੀ ‘ਚ ਦਾਅਵਾ ਕੀਤਾ ਗਿਆ ਹੈ ਕਿ ਫਰਜ਼ਾਨਾ ਕਾਰਨ ਮੁਕੇਸ਼ ਨੇ ਖ਼ੁਦਕੁਸ਼ੀ ਕੀਤੀ, ਪਰ ਉਨ੍ਹਾਂ ਦੇ ਸੁਸਾਈਡ ਨੋਟ ‘ਚ ਅਜਿਹਾ ਕੁਝ ਨਹੀਂ ਲਿਖਿਆ ਸੀ। ਖੈਰ, ਰੇਖਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਗੱਲ ਕੀਤੀ ਹੈ।