PreetNama
ਰਾਜਨੀਤੀ/Politics

Israel Hamas Conflict: ਇਜ਼ਰਾਈਲ ਦਾ ਵੱਡਾ ਐਕਸ਼ਨ, ਗਾਜ਼ਾ ‘ਚ ਹਾਮਾਸ ਚੀਫ਼ Yehiyeh Sinwar ਦੇ ਘਰ ਸੁੱਟੇ ਬੰਬ

Israel Hamas Conflict: ਇਜ਼ਰਾਈਲ ਤੇ ਹਾਮਾਸ ‘ਚ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਤਾਜ਼ਾ ਹਮਲਿਆਂ ਦੇ ਸੱਤਵੇਂ ਦਿਨ ਇਜ਼ਰਾਈਲ ਨੇ ਵੱਡਾ ਕਦਮ ਚੁੱਕਦੇ ਹੋਏ ਗਾਜ਼ਾ ‘ਚ ਸਭ ਤੋਂ ਵੱਡੇ ਆਗੂ Yehiyeh Sinwar ਦੇ ਘਰ ‘ਤੇ ਬੰਬ ਸੁੱਟੇ। Yehiyeh Sinwar ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। Yehiyeh Sinwar ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ‘ਚ ਵਸੇ ਖਾਨ ਯੂਨਿਸ ਸ਼ਹਿਰ ‘ਚ ਆਪਣੇ ਸਾਥੀਆਂ ਨਾਲ ਲੁਕਿਆ ਹੋਇਆ ਹੈ। ਇਹ ਵੀ ਸਾਫ ਨਹੀਂ ਹੈ ਕਿ ਇਥੇ ਉਹ ਆਪਣੇ ਪਰਿਵਾਰ ਨਾਲ ਸੀ ਜਾਂ ਨਹੀਂ। ਜ਼ਿਕਰਯੋਗ ਹੈ ਕਿ ਇਜ਼ਰਾਈਲ ਤੇ ਅਮਰੀਕਾ ਸਣੇ ਦੁਨੀਆ ਦੇ ਹੋਰ ਦੇਸ਼ ਹਾਮਾਸ ਨੂੰ ਅੱਤਵਾਦੀ ਸੰਗਠਨ ਮੰਨਦੇ ਹਨ। ਸੋਮਵਾਰ ਤੋਂ ਛਿੜੀ ਇਸ ਜੰਗ ‘ਚ ਹੁਣ ਤਕ ਹਾਮਾਸ ਦੇ 20 ਮੈਂਬਰ ਮਾਰੇ ਗਏ ਹਨ। ਦੂਜੇ ਪਾਸੇ ਇਸ ਦੌਰਾਨ ਹਾਮਾਸ ਨੇ ਇਜ਼ਰਾਈਲ ‘ਤੇ 2000 ਤੋਂ ਜ਼ਿਆਦਾ ਰਾਕੇਟ ਦਾਗ਼ੇ ਹਨ।

2014 ਤੋਂ ਬਾਅਦ ਇਹ ਸਭ ਤੋਂ ਵੱਡਾ ਟਕਰਾਅ ਹੈ। ਬੀਤੇ ਕਰੀਬ ਸੱਤ ਦਿਨਾਂ ਤੋਂ ਜਾਰੀ ਇਸ ਸੰਘਰਸ਼ ‘ਚ ਗਾਜ਼ਾ ‘ਚ 145 ਫਲਸਤੀਨੀ ਮਾਰੇ ਗਏ ਹਨ ਜਿਨ੍ਹਾਂ ‘ਚ 41 ਬੱਚੇ ਤੇ 23 ਔਰਤਾਂ ਸ਼ਾਮਲ ਹਨ। ਦੂਜੇ ਪਾਸੇ ਪੰਜ ਸਾਲ ਦੇ ਲੜਕੇ ਤੇ ਇਕ ਫ਼ੌਜੀ ਸਣੇ ਅੱਠ ਇਜ਼ਰਾਈਲੀ ਮਾਰੇ ਗਏ ਹਨ।

Yehiyeh Sinwar ਦਾ ਜਨਮ ਖਾਨ ਯੂਨਿਸ ਸ਼ਹਿਰ ਦੇ ਇਕ ਰਿਫਊਜ਼ੀ ਕੈਂਪ ‘ਚ ਹੋਇਆ ਸੀ। ਉਸ ਨੇ ਇਸੇ ਸ਼ਹਿਰ ਦੇ ਇਕ ਸਕੂਲ ‘ਚੋਂ ਪੜ੍ਹਾਈ ਕੀਤੀ ਫਿਰ ਉੱਚ ਸਿੱਖਿਆ ਲਈ ਇਸਲਾਮਿਕ ਯੂਨੀਵਰਸਿਟੀ ਆਫ ਗਾਜ਼ਾ ‘ਚ ਐਡਮਿਸ਼ਨ ਲਈ। ਇਜ਼ਰਾਈਲ ਪ੍ਰਤੀ ਉਸ ਦੇ ਮਨ ‘ਚ ਸ਼ੁਰੂ ਤੋਂ ਜ਼ਹਿਰ ਭਰਿਆ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹੀ ਉਹ ਇਜ਼ਰਾਈਲ ਵਿਰੋਧੀ ਗਤੀਵਿਧੀਆਂ ‘ਚ ਸ਼ੁਰੂ ਹੋ ਗਿਆ। ਇਸ ਦੌਰਾਨ ਉਸ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਹੈ। ਜੇਲ੍ਹ ‘ਚ ਉਸ ਦੀ ਮੁਲਾਕਾਤ ਹੋਰ ਕੱਟੜਪੰਥੀਆਂ ਨਾਲ ਹੋਈ। ਇਹ ਹਮਾਲ ਦੇ ਮੈਂਬਰਾਂ ‘ਚੋਂ ਇਕ ਹਨ।

Related posts

ਕਾਰਗਿਲ ਵਿਜੈ ਦਿਵਸ ‘ਤੇ CM ਮਾਨ ਨੇ ਫ਼ੌਜੀ ਵੀਰਾਂ ਦੇ ਪਰਿਵਾਰਾਂ ਲਈ ਕੀਤੇ ਵੱਡੇ ਐਲਾਨ; ਵਿਧਵਾ ਔਰਤਾਂ ਦੀ ਪੈਨਸ਼ਨ ਵੀ ਵਧਾਈ

On Punjab

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪੁੱਜੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਚਾਰੇ ਕਾਰਜਕਾਰੀ ਪ੍ਰਧਾਨ ਵੀ ਮੌਜੂਦ

On Punjab

ਦਿੱਲੀ ਚੋਣਾਂ ਕਾਂਗਰਸ ‘ਤੇ RJD ਦਾ ਗੱਠਜੋੜ, ਮਿਲੀਆਂ 4 ਸੀਟਾਂ

On Punjab