47.34 F
New York, US
November 21, 2024
PreetNama
ਖਾਸ-ਖਬਰਾਂ/Important News

Israel Hamas War : ‘ਇਹ ਗ਼ਲਤੀ ਨਾ ਕਰੇ ਇਜ਼ਰਾਈਲ…’, ਕੀ ਅਮਰੀਕੀ ਫ਼ੌਜਾਂ ਗਾਜ਼ਾ ‘ਚ ਦਾਖ਼ਲ ਹੋਣਗੀਆਂ, ਜੋਅ ਬਿਾਇਡਨ ਨੇ ਦਿੱਤਾ ਜਵਾਬ

ਇਜ਼ਰਾਈਲ-ਹਮਾਸ ਜੰਗ ਵਿੱਚ ਹੁਣ ਤੱਕ 11,200 ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਗਾਜ਼ਾ ਪੱਟੀ ਵਿੱਚ ਚਾਰੇ ਪਾਸੇ ਮੌਤ ਦੀ ਗੂੰਜ ਸੁਣਾਈ ਦੇ ਰਹੀ ਹੈ। ਇਸ ਸਮੇਂ ਗਾਜ਼ਾ ‘ਚ ਥਾਂ-ਥਾਂ ਇਮਾਰਤਾਂ ਦਾ ਮਲਬਾ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਨਜ਼ਰ ਆ ਰਹੇ ਹਨ। ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਯਾਨੀ ਅਲ ਸ਼ਿਫਾ ਹਸਪਤਾਲ ‘ਚ ਹਜ਼ਾਰਾਂ ਲੋਕ ਆਪਣੀ ਜਾਨ ਦੀ ਲੜਾਈ ਲੜ ਰਹੇ ਹਨ।

ਗਾਜ਼ਾ ਵਿੱਚ ਮਾਰੇ ਜਾ ਰਹੇ ਬੇਕਸੂਰ ਨਾਗਰਿਕਾਂ ਤੋਂ ਪੂਰੀ ਦੁਨੀਆ ਚਿੰਤਤ ਹੈ। ਇਸ ਦੇ ਨਾਲ ਹੀ ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਗਾਜ਼ਾ ‘ਚ ਮੌਜੂਦ ਬੇਕਸੂਰ ਲੋਕਾਂ ਨੂੰ ਆਪਣੀ ਸੁਰੱਖਿਆ ਢਾਲ ਦੇ ਤੌਰ ‘ਤੇ ਇਸਤੇਮਾਲ ਕਰ ਰਿਹਾ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਇਹ ਯੁੱਧ ਹਮਾਸ ਦੇ ਖਾਤਮੇ ਨਾਲ ਹੀ ਖਤਮ ਹੋਵੇਗਾ। ਇਸ ਦੇ ਨਾਲ ਹੀ ਅਮਰੀਕਾ ਗਾਜ਼ਾ ਦੇ ਭਵਿੱਖ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਦੁਹਰਾਇਆ ਕਿ ਇਜ਼ਰਾਈਲ-ਫਲਸਤੀਨ ਸੰਘਰਸ਼ ਤੋਂ ਬਾਹਰ ਨਿਕਲਣ ਦਾ ਇੱਕੋ-ਇੱਕ ਰਸਤਾ ‘ਦੋ ਰਾਜ ਹੱਲ’ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੂੰ ਗਾਜ਼ਾ ‘ਤੇ ਕਬਜ਼ਾ ਕਰਨ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ‘ਟੂ ਸਟੇਟ ਸਲਿਊਸ਼ਨ’ ਦਾ ਮਤਲਬ ਹੈ ਕਿ ਯਹੂਦੀ ਅਤੇ ਇਸਲਾਮ ਨੂੰ ਮੰਨਣ ਵਾਲੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਲਈ ਦੋ ਦੇਸ਼ ਸਥਾਪਿਤ ਕੀਤੇ ਜਾਣ।

ਅਮਰੀਕੀ ਫ਼ੌਜ ਗਾਜ਼ਾ ਵਿੱਚ ਦਾਖ਼ਲ

ਕੁਝ ਦਿਨ ਪਹਿਲਾਂ ਜੋ ਬਾਇਡਨ ਨੇ ਕਿਹਾ ਸੀ ਕਿ ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਬਰ ਰੱਖੋ, ਅਮਰੀਕਾ ਤੁਹਾਡੀ ਮਦਦ ਲਈ ਪਹੁੰਚ ਰਿਹਾ ਹੈ। ਇਸ ਬਿਆਨ ਤੋਂ ਬਾਅਦ ਇਸ ਗੱਲ ‘ਤੇ ਚਰਚਾ ਹੋਈ ਕਿ ਕੀ ਅਮਰੀਕੀ ਸੈਨਿਕ ਗਾਜ਼ਾ ‘ਚ ਦਾਖਲ ਹੋਣ ਜਾ ਰਹੇ ਹਨ।

ਇਸ ਮਾਮਲੇ ‘ਤੇ ਜੋ ਬਾਇਡਨ ਨੇ ਕਿਹਾ,”ਸਾਡੀ ਕੋਸ਼ਿਸ਼ ਹੈ ਕਿ ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਵਾਇਆ ਜਾਵੇ ਪਰ ਅਮਰੀਕੀ ਫ਼ੌਜ ਗਾਜ਼ਾ ਦੀ ਧਰਤੀ ‘ਤੇ ਨਹੀਂ ਉਤਰੇਗੀ। ਬਾਇਡਨ ਨੇ ਅੱਗੇ ਕਿਹਾ,”ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਸਾਰਿਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਵਿੱਚ ਇੱਕ ਤਿੰਨ ਸਾਲ ਦਾ ਅਮਰੀਕੀ ਬੱਚਾ ਵੀ ਸ਼ਾਮਲ ਹੈ।

ਬੰਧਕਾਂ ਦੀ ਰਿਹਾਈ ਨੂੰ ਲੈ ਕੇ ਗਲਬਾਤ

ਹਮਾਸ ਦਾ ਕਤਰ ਵਿੱਚ ਸਿਆਸੀ ਦਫ਼ਤਰ ਹੈ। ਇੱਥੇ 240 ਤੋਂ ਵੱਧ ਬੰਧਕਾਂ ਦੀ ਰਿਹਾਈ ਨੂੰ ਲੈ ਕੇ ਇਜ਼ਰਾਇਲੀ ਅਧਿਕਾਰੀਆਂ ਅਤੇ ਹਮਾਸ ਵਿਚਾਲੇ ਵਿਚੋਲਗੀ ਚੱਲ ਰਹੀ ਹੈ। 7 ਅਕਤੂਬਰ : ਹਮਾਸ ਦੁਆਰਾ ਇਜ਼ਰਾਈਲ ਉੱਤੇ ਹਮਲੇ ਵਿੱਚ 1,200 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ।

Related posts

ਆਕਲੈਂਡ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਭਾਰਤੀ ਕੌਂਸਲਖ਼ਾਨਾ: ਮੁਰਮੂ

On Punjab

ਪਾਕਿਸਤਾਨ ਨੇ ਸਿੱਖਾਂ ਸ਼ਰਧਾਲੂਆਂ ਨੂੰ ਦਿੱਤਾ ਵੱਡਾ ਤੋਹਫ਼ਾ

On Punjab

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਕਿਸਦਾ ਕਬਜ਼ਾ ਤੇ ਹੁਣ ਕੌਣ ਮਾਰੇਗਾ ਬਾਜ਼ੀ

On Punjab