ਵੀਰਵਾਰ ਸਵੇਰੇ ਯੇਰੂਸ਼ਲਮ ਦੇ ਇਕ ਬੱਸ ਸਟਾਪ ‘ਤੇ ਦੋ ਫਲਸਤੀਨੀ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਘੱਟੋ-ਘੱਟ ਤਿੰਨ ਇਜ਼ਰਾਇਲੀ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਦੋ ਆਫ-ਡਿਊਟੀ ਸਿਪਾਹੀਆਂ ਅਤੇ ਇੱਕ ਹਥਿਆਰਬੰਦ ਨਾਗਰਿਕ ਨੇ ਖੇਤਰ ਵਿੱਚ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਗੋਲੀਬਾਰੀ ਦੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।