63.68 F
New York, US
September 8, 2024
PreetNama
ਸਮਾਜ/Social

ISRO ਦਾ PSLV-C50 ਰਾਕੇਟ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਹੋਇਆ ਲਾਂਚ

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਇਸਰੋ ਵੀਰਵਾਰ ਨੂੰ ਪੀਐੱਸਐੱਲਵੀ-ਸੀ50 ਰਾਹੀਂ ਸੰਚਾਰ ਉਪਗ੍ਰਹਿ (Communication Satellite) ਸੀਐੱਮਐੱਸ-01 ਨੂੰ ਲਾਂਚ ਕੀਤਾ। ਕੋਰੋਨਾ ਕਾਲ ’ਚ ਇਸ ਸਾਲ ਇਸਰੋ ਦਾ ਇਹ ਦੂਸਰਾ ਮਿਸ਼ਨ ਹੈ। ਇਸਦੇ ਲਈ ਸਤੀਸ਼ ਧਵਨ ਸਪੇਸ਼ ਸੈਂਟਰ ਤੋਂ 25 ਘੰਟੇ ਦੀ ਉਲਟੀ ਗਿਣਤੀ ਬੁੱਧਵਾਰ ਦੁਪਹਿਰ ਨੂੰ ਹੀ ਸ਼ੁਰੂ ਹੋ ਗਈ ਸੀ। ਵੀਰਵਾਰ ਸ਼ਾਮ 3.40 ਵਜੇ ਲਾਂਚ ਕੀਤਾ ਗਿਆ।
ਇਸਰੋ ਦੇ ਚੇਅਰਮੈਨ ਡਾ. ਕੇ ਸਿਵਨ ਨੇ ਦੱਸਿਆ ਕਿ PSLV-C50 ਪਹਿਲਾਂ ਤੋਂ ਤੈਅ ਕਲਾਸ ’ਚ ਸੀਐੱਮਐੱਸ01 ਸੰਚਾਰ ਉਪਗ੍ਰਹਿ ਨੂੰ ਸਫਲਤਾਪੂਰਵਕ ਇਜੈਂਕਟ ਕੀਤਾ ਹੈ। ਸੈਟੇਲਾਈਟ ਬਹੁਤ ਚੰਗੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਅਤੇ ਅਗਲੇ ਚਾਰ ਦਿਨਾਂ ’ਚ ਇਕ ਸਲਾਟ ’ਚ ਪਹੁੰਚ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਸਾਡੀਆਂ ਟੀਮਾਂ ਨੇ ਬਹੁਤ ਚੰਗੀ ਤਰ੍ਹਾਂ ਨਾਲ ਅਤੇ ਸੁਰੱਖਿਅਤ ਰੂਪ ਨਾਲ ਇਸ ਪੂਰੇ ਪ੍ਰੋਜੈਕਟ ’ਚ ਕੰਮ ਕੀਤਾ ਹੈ।ਸੀਐੱਮਐੱਸ-01 ਸੈਟੇਲਾਈਟ ਕਾਰਨ ਟੈਲੀਕਮਿਊਨੀਕੇਸ਼ਨ ਸੇਵਾਵਾਂ ’ਚ ਸੁਧਾਰ ਹੋਵੇਗਾ। ਇਸਦੀ ਮਦਦ ਨਾਲ ਟੀਵੀ ਚੈਨਲਾਂ ਦੀ ਪਿਕਚਰ ਕੁਆਲਿਟੀ ਦੇ ਨਾਲ ਹੀ ਸਰਕਾਰ ਨੂੰ ਐਮਰਜੈਂਸੀ ਪ੍ਰਬੰਧਨ ਦੌਰਾਨ ਮਦਦ ਮਿਲੇਗੀ।

Related posts

ਧਨਤੇਰਸ ‘ਤੇ ਜਾਣੋ ਸੋਨੇ ਤੇ ਚਾਂਦੀ ਦੀ ਕੀਮਤ …

On Punjab

21 ਜੂਨ ਤਕ ਕੈਨੇਡਾ ਨਹੀਂ ਜਾ ਸਕਣਗੀਆਂ ਭਾਰਤ ਤੇ ਪਾਕਿਸਤਾਨ ਦੀਆਂ ਉਡਾਣਾਂ, ਕਾਰਗੋ ਜਹਾਜ਼ਾਂ ਨੂੰ ਹੋਵੇਗੀ ਛੋਟ

On Punjab

ਦੇਸ਼ਧ੍ਰੋਹ ਦਾ ਮੁਲਜ਼ਮ ਸ਼ਰਜੀਲ ਇਮਾਮ 4 ਦਿਨਾਂ ਪੁਲਸ ਰਿਮਾਂਡ ‘ਤੇ

On Punjab