ਤਿਹਾੜ ਜੇਲ੍ਹ (Tihar Jail) ਤੋਂ 200 ਕਰੋੜ ਰੁਪਏ ਵਸਲੂਣ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਠੱਗ ਸੁਕੇਸ਼ ਚੰਗਰਸ਼ੇਖਰ (Conman Sukesh Chandrashekhar), ਉਸ ਦੀ ਪਤਨੀ ਅਦਾਕਾਰਾ ਲੀਨਾ ਮਾਰੀਆ ਪੌਲ ਤੇ 6 ਹੋਰ ਲੋਕਾਂ ਖ਼ਿਲਾਫ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ (Money Laundering Case) ਵਿਚ 7,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਈਡੀ ਦੀ ਚਾਰਜਸ਼ੀਟ ਵਿਚ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਇਹ ਚਾਰਜਸ਼ੀਟ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਦਾਖਲ ਕੀਤੀ ਗਈ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਨੂੰ ਕਰੋੜਾਂ ਰੁਪਏ ਦੇ ਤੋਹਫੇ ਦਿੱਤੇ ਹਨ।
ਕਰੋੜਾਂ ਦੇ ਦਿੱਤੇ ਤੋਹਫੇ
ਰਿਪੋਰਟਰਜ਼ ਅਨੁਸਾਰ ਚਾਰਜਸ਼ੀਟ ਵਿਚ ਜਾਂਚ ਏਜੰਸੀ ਨੇ ਦੱਸਿਆ ਕਿ ਸੁਕੇਸ਼ ਚੰਦਰਸ਼ੇਖਰ (Conman Sukesh Chandrashekhar) ਨੇ ਅਦਾਕਾਰਾ ਜੈਕਲੀਨ ਨੂੰ 10 ਕਰੋੜ ਰੁਪਏ ਦੇ ਤੋਹਫੇ ਦਿੱਤੇ ਹਨ, ਜਿਸ ਵਿਚ 52 ਲੱਖ ਦਾ ਘੋੜਾ ਤੇ 9 ਲੱਖ ਦੀ ਫਾਰਸੀ ਬਿੱਲੀ ਦਾ ਜ਼ਿਕਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਚਾਰਜਸ਼ੀਟ ਵਿਚ ਨੋਰਾ ਫਤੇਹੀ ਨੂੰ ਵੀ ਦਿੱਤੇ ਕਰੋੜਾਂ ਦੇ ਤੋਹਫ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ। ਦੋਸ਼ ਹੈ ਕਿ ਚੰਦਰਸ਼ੇਖਰ ਨੇ ਤਿਹਾੜ ਜੇਲ੍ਹ ਵਿਚ ਬੰਦ ਇਕ ਕਾਰੋਬਾਰੀ ਦੀ ਪਤਨੀ ਤੋਂ 200 ਕਰੋੜ ਰੁਪਏ ਦੀ ਜ਼ਬਰਨ ਵਸੂਲੀ ਕੀਤੀ ਸੀ।