ਨਵੀਂ ਦਿੱਲੀ : ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ ਪੰਜਾਬ ਪੁਲਿਸ ਦੀ ਫੜ੍ਹੋ-ਫੜ੍ਹੀ ਵਾਲੀ ਕਾਰਵਾਈ ਨੂੰ ਜਾਗੋ ਪਾਰਟੀ ਨੇ ਗੈਰ-ਜ਼ਰੂਰੀ ਤੇ ਗ਼ਲਤ ਸਮੇਂ ਦੀ ਕਾਰਵਾਈ ਦ¾ਸਿਆ ਹੈ| ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਕਾਰਵਾਈ ਨੂੰ ਪੰਜਾਬ ਨੂੰ ਬਦਨਾਮ ਕਰਨ ਨਾਲ ਜੋੜਿਆ ਹੈ| ਜੀਕੇ ਨੇ ਕਿਹਾ ਕਿ ਜਿਸ ਹਿਸਾਬ ਨਾਲ ਪੰਜਾਬ ਵਿਰੋਧੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਹ ਦੇਸ਼-ਵਿਦੇਸ਼ ’ਚ ਰਹਿੰਦੇ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ| ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੁਝ ਕਾਨੂੰਨ ਵਿਰੋਧੀ ਕੀਤਾ ਸੀ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਕੱਲ੍ਹ ਸਵੇਰੇ ਉਨ੍ਹਾਂ ਦੇ ਘਰੋਂ ਕਿਉਂ ਨਹੀਂ ਕੀਤੀ ਗਈ ? ਇੱਕ ਬੰਦਾ ਜੋ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਸਿੱਖੀ ਨਾਲ ਜੋੜ ਰਿਹਾ ਹੈ, ਉਸ ਨੂੰ ਕਾਹਲੀ ’ਚ ਸਮਾਜ ਵਿਰੋਧੀ ਅਨਸਰ ਸਾਬਿਤ ਕਰਨ ਪਿੱਛੇ ਕੀ ਮਜਬੂਰੀ ਹੈ? ਇਸੇ ਤਰ੍ਹਾਂ ਦੀ ਗ਼ਲਤੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ| ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ਅੰਦਰ ਫ਼ੌਜ ਵਾੜ ਕੇ ਹਮਲਾ ਕਰਨ ਨੂੰ ਸਿੱਖ ਹੁਣ ਤੱਕ ਨਹੀਂ ਭੁ¾ਲੇ ਹਨ| ਇੰਦਰਾਂ ਗਾਂਧੀ ਤੋਂ ਬਾਅਦ ਬੇਅੰਤ ਸਿੰਘ ਨੇ ਮੁੱਖ ਮੰਤਰੀ ਰਹਿੰਦੇ ਹੋਏ ਸਿੱਖ ਨੌਜਵਾਨੀ ’ਤੇ ਅੰਨ੍ਹਾਂ ਤਸ਼ੱਦਦ ਕੀਤਾ ਸੀ| ਜੀਕੇ ਨੇ ਕਿਹਾ ਕਿ ਇਸ ਤਰੀਕੇ ਨਾਲ ਪੰਜਾਬ ਨੂੰ ਬਦਨਾਮ ਕਰਨ ਦੇ ਪਿੱਛੇ ਆਉਂਦੀ ਲੋਕ ਸਭਾ ਚੋਣਾਂ ਲਈ ਵੋਟਾਂ ਦੇ ਧਰੁਵੀਕਰਨ ਦੀ ਸੋਚ ਸਿਆਸੀ ਆਗੂਆਂ ਦੇ ਦਿਮਾਗ ’ਚ ਹੋ ਸਕਦੀ ਹੈ| ਪਰ ਕੀ ਪੰਜਾਬ ’ਚ ਇਸ ਤਰੀਕੇ ਨਾਲ ਉਦਯੋਗ ਆਉਣਗੇ? ਕੀ ਪੰਜਾਬ ’ਚ ਕੋਈ ਨਿਵੇਸ਼ ਕਰੇਗਾ? ਕੀ ਪੰਜਾਬੀਆਂ ਨੂੰ ਰੋਜ਼ਗਾਰ ਮਿਲੇਗਾ? ਇਹ ਸਿੱਧੇ ਤੌਰ ’ਤੇ ਪੰਜਾਬ ਨੂੰ ਬਦਨਾਮ ਕਰਕੇ ਦੇਸ਼ ਨੂੰ ਭਰਮਾਉਣ ਦੀ ਚਾਲ ਹੋ ਸਕਦੀ ਹੈ| ਨਸ਼ਾ ਤਸਕਰਾਂ ਨੂੰ ਫੜ੍ਹਨ ਦੀ ਥਾਂ ਨਸ਼ਾ ਛੁਡਾਉਣ ਵਾਲਿਆਂ ਨੂੰ ਫੜ੍ਹਨਾ ਕਿਵੇਂ ਤਰਕਸੰਗਤ ਹੈ? ਜਿਸ ਤਰ੍ਹਾਂ ਨਵੰਬਰ 1984 ’ਚ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਕਾਂਗਰਸ ਨੇ 414 ਸੀਟਾਂ ਜਿੱਤੀਆਂ ਸਨ| ਇਸ ਲਈ ਲਗਦਾ ਹੈ ਕਿ ਉਸੇ ਤਰ੍ਹਾਂ ਨਾਲ ਫਿਰ ਇੱਕ ਵਾਰ ਦੇਸ਼ ’ਚ ਸਿੱਖ ਵਿਰੋਧੀ ਬਿਰਤਾਂਤ ਸਿਰਜਣ ਦੀ ਆਮਦ ਦਿਖ ਰਹੀ ਹੈ| ਇਸ ਲਈ ਮੈਂ ਪੰਜਾਬ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਾ ਹਾਂ| ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਖਾਲਿਸਤਾਨ ਦੀ ਕੀਤੀ ਜਾ ਰਹੀ ਮੰਗ ਬਾਰੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਜੀਕੇ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਜਮਹੂਰੀ ਤਰੀਕੇ ਨਾਲ ਖਾਲਿਸਤਾਨ ਦਾ ਨਾਅਰਾ ਲਗਾਉਣਾ ਜਾਂ ਖਾਲਿਸਤਾਨ ਦੀ ਮੰਗ ਕਰਨਾ ਗ਼ਲਤ ਨਹੀਂ ਹੈ| ਜੇਕਰ ‘ਹਿੰਦੂ ਰਾਸ਼ਟਰ’ ਦੀ ਮੰਗ ਗ਼ਲਤ ਨਹੀਂ ਹੈ ਤਾਂ ਫਿਰ ‘ਖਾਲਿਸਤਾਨ’ ਦੀ ਮੰਗ ਵੀ ਗ਼ਲਤ ਨਹੀਂ ਹੈ| ਹਾਲਾਂਕਿ ਮੈਂ ਖਾਲਿਸਤਾਨ ਦੇ ਹੱਕ ਵਿਚ ਨਹੀਂੈ| ਜੇਕਰ ‘ਅਖੰਡ ਭਾਰਤ’ ਦੀ ਗੱਲ ਹੋ ਸਕਦੀ ਹੈ ਤਾਂ ਫਿਰ ‘ਅਖੰਡ ਪੰਜਾਬ’ ਦੀ ਗੱਲ ਕਰਨ ’ਚ ਕੋਈ ਬੁਰਾਈ ਨਹੀਂ ਹੈ|