42.64 F
New York, US
February 4, 2025
PreetNama
ਖਾਸ-ਖਬਰਾਂ/Important News

Japan twitter kiler: ਸੋਸ਼ਲ ਮੀਡੀਆ ‘ਤੇ ਸੰਪਰਕ ਕਰ ਕੀਤੀ 9 ਲੋਕਾਂ ਦੀ ਮੌਤ, ਲਾਸ਼ ਕੂਲਰ ‘ਚ ਲੁਕਾਈ

ਟੋਕਿਓ: ਜਾਪਾਨ ਦੇ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਨੌ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਬੁੱਧਵਾਰ ਨੂੰ 29 ਸਾਲਾ ਦੋਸ਼ੀ ਤਾਕਾਹੀਰੋ ਸ਼ੈਰਾਇਸੀ ਨੇ ਕੋਰਟ ‘ਚ ਆਪਣਾ ਹੁਨਾਹ ਕਬੂਲ ਕੀਤਾ ਹੈ। ਲੋਕ ਉਸਨੂੰ ‘ਟਵਿੱਟਰ ਕਿੱਲਰ’ ਕਹਿ ਰਹੇ ਹਨ। ਸ਼ੈਰਾਇਸੀ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਉਸ ‘ਤੇ ਲਗਾਏ ਗਏ ਦੋਸ਼ਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਨੇ ਸਭ ਦੀ ਸਹਿਮਤੀ ਨਾਲ ਸਾਰੇ ਪੀੜਤਾਂ ਦਾ ਕਤਲ ਕੀਤਾ ਹੈ। ਸਾਰੇ ਪੀੜਤਾਂ ਨੇ ਖੁਦਕੁਸ਼ੀ ਬਾਰੇ ਆਪਣੇ ਵਿਚਾਰ ਸੋਸ਼ਲ ਮੀਡੀਆ ‘ਤੇ ਜ਼ਾਹਰ ਕੀਤੇ ਸੀ।

ਜਨਤਕ ਪ੍ਰਸਾਰਕ ਐਨਐਚਕੇ ਨੇ ਕਿਹਾ ਕਿ ਸ਼ੈਰਾਇਸੀ ‘ਤੇ ਪੀੜਤਾਂ ਦੀ ਹੱਤਿਆ ਕਰਨ ਅਤੇ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਕੂਲਬਾਕਸ ਵਿੱਚ ਰੱਖਣ ਦਾ ਦੋਸ਼ ਹੈ। ਪਰ ਸ਼ੈਰਾਇਸੀ ਨੇ ਅਦਾਲਤ ਵਿੱਚ ਇਹ ਵੀ ਸਵੀਕਾਰ ਨਹੀਂ ਕੀਤਾ ਕਿ ਉਸਨੇ 9 ਲੋਕਾਂ ਦਾ ਕਤਲ ਕੀਤਾ। ਪਰ ਅਦਾਲਤ ਵਿੱਚ ਉਸਨੇ ਕਿਹਾ, “ਹਾਂ ਬਿਲਕੁਲ ਠੀਕ ਹੈ।” ਜਾਪਾਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਦੋਸ਼ੀ ‘ਤੇ ਬਲਾਤਕਾਰ ਦਾ ਚਾਰਜ ਵੀ ਤਲ ਰਿਹਾ ਹੈ।

ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸ਼ੈਰਾਇਸੀ ਟਵਿੱਟਰ ‘ਤੇ 15 ਤੋਂ 26 ਸਾਲ ਦੇ ਵਿਚਕਾਰ ਅਜਿਹੇ ਲੋਕਾਂ ਦੀ ਭਾਲ ਕਰਦਾ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦੀਆਂ ਪੋਸਟਾਂ ਆਨਲਾਈਨ ਸ਼ੇਅਰ ਕੀਤੀਆਂ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ੈਰਾਇਸੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਜਾਪਾਨ ਵਿੱਚ ਮੌਤ ਦੀ ਸਜ਼ਾ ਫਾਂਸੀ ਹੁੰਦੀ ਹੈ।

Related posts

ਸੰਗਮਰਮਰ ਤੋਂ ਬਣੀਆਂ ਅਜਿਹੀਆਂ ਮੂਰਤੀਆਂ ਇੰਝ ਲੱਗਦੈ ਜਿਵੇਂ ਹੁਣੇ ਬੋਲਣ ਲੱਗ ਜਾਣਗੀਆਂ, ਬਣੀਆਂ ਖਿੱਚ ਦਾ ਕੇਂਦਰ

On Punjab

ਇਟਲੀ ਦੀ ਪਹਿਲੀ ਸਿੱਖ ਵਕੀਲ ਬਣੀ ਜੋਤੀ..

On Punjab

ਹੈਂਡਬਾਲ: ਟੈਗੋਰ ਸਕੂਲ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ

On Punjab