Blue Origin ਨੇ 20 ਜੁਲਾਈ ਨੂੰ New Shepard ਕੈਪਸੂਲ ਤੋਂ ਚਾਰ ਨਿੱਜੀ ਯਾਤਰੀਆਂ ਨੂੰ ਪੁਲਾੜ ਦੀ ਯਾਤਰਾ ਕਰਵਾਈ। ਕਰੀਬ 10 ਮਿੰਟ ਧਰਤੀ ਤੋਂ ਬਾਹਰ ਸਪੇਸ ਦੀ ਸਰਹੱਦ ’ਚ ਬਿਤਾਉਣ ਤੋਂ ਬਾਅਦ ਉਨ੍ਹਾਂ ਦਾ ਕੈਪਸੂਲ ਧਰਤੀ ’ਤੇ ਵਾਪਸ ਪਰਤ ਗਿਆ। ਇਨ੍ਹਾਂ ਯਾਤਰੀਆਂ ’ਚ ਬੇਜ਼ੋਸ, ਮਾਰਕ ਬੇਜ਼ੋਸ, ਵੈਲੀ ਫੰਕ ਤੇ ਓਲੀਵਰ ਡੈਮੇਨ ਸ਼ਾਮਲ ਸਨ।
ਐਮਾਜ਼ੋਨ ਦੇ ਸੰਸਥਾਪਕ ਜੇਫ ਬੇਜ਼ੋਸ ’ਚ ਪੁਲਾੜ ’ਚ ਕਦਮ ਰੱਖਣ ਵਾਲੇ ਸਭ ਤੋਂ ਅਮੀਰ ਸ਼ਖਸ ਬਣ ਗਏ। ਉਨ੍ਹਾਂ ਦਾ ਇਹ ਅਨੁਭਵ ਆਪਣੇ ਆਪ ’ਚ ਤਾਂ ਇਤਿਹਾਸਕ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਮਿਸ਼ਨ ’ਚ ਕਿੰਨਾ ਖ਼ਰਚਾ ਹੋਇਆ। ਇਸ ਮਿਸ਼ਨ ਦੀ ਕੁੱਲ ਕਿੰਨੀ ਲਾਗਤ ਆਈ। ਆਖਿਰ ਬੇਜ਼ੋਸ ਨੇ ਇਸ ਮਿਸ਼ਨ ’ਤੇ ਕਿਉਂ ਪਾਣੀ ਦੀ ਤਰ੍ਹਾ ਪੈਸਾ ਵਹਾਇਆ।
10 ਮਿੰਟ ’ਚ 40 ਹਜ਼ਾਰ ਕਰੋੜ ਹੋਏ ਖ਼ਰਚ
ਡੈਲੀਸੇਲ ਦੀ ਇਕ ਰਿਪੋਰਟ ਮੁਤਾਬਕ ਬੇਜ਼ੋਸ ਦੇ ਇਸ 10 ਮਿੰਟ ਦੇ ਸਫ਼ਰ ’ਚ ਅਰਬਾਂ ਰੁਪਏ ਖ਼ਰਚ ਹੋਏ। ਸਿਰਫ਼ 10 ਮਿੰਟ ’ਚ 5.5 ਅਰਬ ਡਾਲਰ ਭਾਵ ਘੱਟ ਤੋਂ ਘੱਟ 40 ਹਜ਼ਾਰ ਕਰੋੜ ਦੀ ਲਾਗਤ ਆਈ ਹੈ। ਇਸ ’ਤੇ ਹਰ ਮਿੰਟ 4 ਹਜ਼ਾਰ ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਮਿਸ਼ਨ ਦੀ ਕੀਮਤ ਤੋਂ ਪਤਾ ਚੱਲਦਾ ਕਿ ਕਿਉਂ ਦੁਨੀਆ ਦੇ ਅਰਬਪਤੀ ਹੀ ਇਸ ਤਰ੍ਹਾ ਦੀ ਕਾਰਨਾਮਾ ਕਰ ਸਕਦੇ ਹਨ। ਇਸ ਫਲਾਈਟ ’ਤੇ ਜੇਫ ਦੇ ਨਾਲ ਉਨ੍ਹਾਂ ਭਰਾ ਮਾਰਕ ਤੇ Aviation Expert Volley Funk ਵੀ ਗਈ ਸੀ। ਇਨ੍ਹਾਂ ਤਿੰਨਾਂ ਤੋਂ ਇਲਾਵਾ ਚੌਥੀ ਸੀਟ ਲਈ ਟਿਕਟ ਦੀ ਨੀਲਾਮੀ ਕੀਤੀ ਗਈ ਸੀ।ਸਪੇਸ ’ਚ ਇੰਡਸਟਰੀਜ਼ ਸਥਾਪਤ ਕਰਨਾ ਚਾਹੁੰਦੇ ਹਨ ਬੇਜ਼ੋਸ
ਹਾਲਾਂਕਿ, ਬੇਜੋਸ਼ ਦੇ ਇਸ ਪੁਲਾੜ ਮਿਸ਼ਨ ਦੀ ਲਾਗਤ ਨੂੰ ਲੈ ਕੇ ਨਿੰਦਾ ਹੋ ਰਹੀ ਹੈ। ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਇੰਨੇ ਸਫ਼ਰ ਲਈ ਇੰਨਾ ਜ਼ਿਆਦਾ ਪੈਸਿਆਂ ਦਾ ਖਰਚ ਕਰਨਾ ਕਿੰਨਾ ਕੁ ਚੰਗਾ ਹੈ। ਇਸ ਨਿੰਦਾ ਤੋਂ ਬਾਅਦ ਬੇਜੋਸ ਨੇ ਕਿਹਾ ਉਨ੍ਹਾਂ ਦਾ ਇਹ ਮਿਸ਼ਨ ਇਕ ਦਮ ਸਹੀ ਹੈ। ਇਹ ਭਵਿੱਖ ਲਈ ਹੈ। ਉਨ੍ਹਾਂ ਨੇ ਕਿਹਾ ਉਹ ਅੱਗੇ ਚੱਲ ਕੇ ਸਪੇਸ ’ਚ ਇੰਡਸਟਰੀਜ਼ ਸਥਾਪਤ ਕਰਨਾ ਚਾਹੁੰਦੇ ਹਨ ਜਿਸ ਨਾਲ ਧਰਤੀ ਦਾ ਵਾਤਾਵਰਨ ਖਰਾਬ ਨਾ ਹੋਵੇ।
20 ਜੁਲਾਈ Blue Origin ਦੀ ਇਤਿਹਾਸਕ ਉਡਾਣ
ਦੱਸਣਯੋਗ ਹੈ ਕਿ blue origin ਦੀ ਇਹ ਉਡਾਨ 20 ਜੁਲਾਈ ਨੂੰ ਸ਼ਾਮ 6.42 ਮਿੰਟ ’ਤੇ ਲਾਂਚ ਹੋਈ। ਰਾਕੇਟ ਤੇਜ਼ੀ ਨਾਲ ਉੱਪਰ ਗਿਆ ਜਦੋਂ ਤਕ ਉਸ ਦਾ ਬਾਲਣ ਇਸਤੇਮਾਲ ਹੁੰਦਾ ਰਿਹਾ। ਇਸ ਤੋਂ ਬਾਅਦ ਉਹ ਕੈਪਸੂਲ ਤੋਂ ਵੱਖ ਹੋ ਗਿਆ। ਬੂਸਟਰ ਇਸਤੇਮਾਲ ਲਈ ਧਰਤੀ ’ਤੇ ਵਾਪਸ ਆਇਆ ਤੇ ਕੈਪਸੂਲ ਨੇ ਕਾਰਮਾਨ ਲਾਈਨ (Karman Line) ਨੂੰ ਪਾਰ ਕਰ ਲਿਆ।