ਅਫ਼ਗਾਨਿਸਤਾਨ (Afghanistan) ਤੇ ਤਾਲਿਬਾਨ (Taliban) ਦੇ ਕਬਜ਼ੇ ਤੋਂ ਬਾਅਦ ਮਚੀ ਭਾਜੜਾਂ ਵਿਚਕਾਰ ਕਾਬੁਲ ਅੰਤਰਰਾਸ਼ਟਰੀ ਏਅਰਪੋਰਟ (Chaos At Kabul International Airport) ਦੇ ਬਾਹਰ ਇਕੱਠੀ ਹੋਈ ਲੋਕਾਂ ਦੀ ਭੀੜ ‘ਚ ਸ਼ਾਮਲ 7 ਅਫਗਾਨੀ ਨਾਗਰਿਕਾਂ ਦੀ ਮੌਤ (Seven Afghan Citizens Died) ਹੋ ਗਈ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਮੁਤਾਬਿਕ, ਜ਼ਮੀਨੀ ਸਥਿਤੀਆਂ ਬਹੁਤ ਚੁਣੌਤੀਪੂਰਨ ਹੈ ਪਰ ਜ਼ਿਆਦਾ ਤੋਂ ਜ਼ਿਆਦਾ ਸੁਰੱਖਿਅਤ ਤਰੀਕੇ ਨਾਲ ਹਾਲਾਤ ਨੂੰ ਸੰਭਾਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਾਬੁਲ ਏਅਰਪੋਰਟ ਦੇ ਬਾਹਰ ਜਮ੍ਹਾਂ ਹੈ ਭਾਰੀ ਭੀੜ
ਦੱਸ ਦੇਈਏ ਕਿ ਅਫ਼ਗਾਨਸਿਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਦੇ ਸ਼ਾਸਨ ਤੋਂ ਬੱਚ ਕੇ ਭੱਜਣ ਦੀ ਕੋਸ਼ਿਸ਼ ‘ਚ ਹਜ਼ਾਰਾਂ ਲੋਕ ਕਾਬੁਲ ਅੰਤਰਰਾਸ਼ਟਰੀ ਏਅਰਪੋਰਟ ਦੇ ਬਾਹਰ ਇਕੱਠਾ ਹੋ ਗਏ ਹਨ।
107 ਭਾਰਤੀਆਂ ਨੂੰ ਕੀਤਾ ਗਿਆ ਏਅਰਲਿਫਟ
ਕਾਬੁਲ ‘ਤੇ ਇਕ ਹਫ਼ਤੇ ਪਹਿਲਾਂ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਦੀ ਰਾਜਧਾਨੀ ‘ਚ ਖਰਾਬ ਹੁੰਦੀ ਸੁਰੱਖਿਆ ਸਥਿਤੀ ਵਿਚਕਾਰ ਭਾਰਤੀ ਹਵਾਈ ਸੈਨਾ (IAF) ਦੇ C-17 ਗਲੋਬਮਾਸਟਰ ਨੇ ਕਾਬੁਲ ਤੋਂ 107 ਭਾਰਤੀਆਂ ਸਮੇਤ 168 ਲੋਕਾਂ ਨੂੰ ਐਤਵਾਰ ਉੱਥੋਂ ਕੱਢਿਆ।